DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੰਡਕਟਰ ਵੱਲੋਂ ਮਾਲ ਸਣੇ ਟਰੱਕ ਚੋਰੀ

ਟਰੱਕ ਦਾ ਕੰਡਕਟਰ ਟਰੈਕਟਰ ਪਾਰਟਸ ਸਣੇ ਟਰੱਕ ਚੋਰੀ ਕਰਕੇ ਲੈ ਗਿਆ ਹੈ ਜਦਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ। ਬਾਬਾ ਦੀਪ ਸਿੰਘ ਨਗਰ ਵਾਸੀ ਹਰਮਨਦੀਪ ਸਿੰਘ ਸਿੱਧੂ ਨੇ ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਦੱਸਿਆ ਹੈ...

  • fb
  • twitter
  • whatsapp
  • whatsapp
Advertisement

ਟਰੱਕ ਦਾ ਕੰਡਕਟਰ ਟਰੈਕਟਰ ਪਾਰਟਸ ਸਣੇ ਟਰੱਕ ਚੋਰੀ ਕਰਕੇ ਲੈ ਗਿਆ ਹੈ ਜਦਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।

ਬਾਬਾ ਦੀਪ ਸਿੰਘ ਨਗਰ ਵਾਸੀ ਹਰਮਨਦੀਪ ਸਿੰਘ ਸਿੱਧੂ ਨੇ ਥਾਣਾ ਸਾਹਨੇਵਾਲ ਦੀ ਪੁਲੀਸ ਨੂੰ ਦੱਸਿਆ ਹੈ ਕਿ ਉਸਦੀ ‘ਨਿਊ ਮੋਗਾ ਲੋਜਿਸਟਕ’ ਟ੍ਰਾਂਸਪੋਰਟ ਕੰਪਨੀ

Advertisement

ਟ੍ਰਾਂਸਪੋਰਟ ਨਗਰ ਵਿੱਚ ਹੈ। ਉਸ ਦੇ ਟਰੱਕ ਦੇ ਡਰਾਈਵਰ ਪ੍ਰਦੀਪ ਸਿੰਘ ਨੇ 26 ਫਰਵਰੀ 2026 ਨੂੰ ਹੁਸ਼ਿਆਰਪੁਰ ਦੀ ਇੱਕ ਫੈਕਟਰੀ ਤੋਂ ਟਰੈਕਟਰ ਪਾਰਟ ਲੋਡ ਕਰ ਕੇ ਟਰੱਕ ਸਰਵਿਸ ਰੋਡ ਪਿੰਡ ਪਵਾ ਕੋਲ ਸਣੇ ਕੰਡਕਟਰ ਜੱਗੀ ਵਾਸੀ ਜ਼ਿਲ੍ਹਾ ਅੰਮ੍ਰਿਤਸਰ ਖੜ੍ਹਾ ਕਰ ਕੇ ਆਪਣੇ ਕਮਰੇ ਵਿੱਚ ਚਲਾ ਗਿਆ। ਅਗਲੇ ਦਿਨ ਉਸ ਨੇ ਆ ਕੇ ਵੇਖਿਆ ਤਾਂ ਕੰਡਕਟਰ ਜੱਗੀ ਸਣੇ ਲੋਡ ਟਰੱਕ ਗਾਇਬ ਸੀ। ਉਸ ਨੇ ਸ਼ੱਕ ਪ੍ਰਗਟ ਕੀਤਾ ਹੈ ਕਿ ਕੰਡਕਟਰ ਮਾਲ ਸਣੇ ਟਰੱਕ ਚੋਰੀ ਕਰਕੇ ਲੈ ਗਿਆ ਹੈ। ਥਾਣੇਦਾਰ ਗੁਰਮੇਲ ਸਿੰਘ ਅਨੁਸਾਰ ਪੁਲੀਸ ਵੱਲੋਂ ਜੱਗੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Advertisement

Advertisement
×