ਸੜਕ ’ਤੇ ਦੌੜੇ ਬਿਨਾਂ ਕੰਡਮ ਹੋਈਆਂ ਸਿਟੀ ਬੱਸਾਂ : The Tribune India

ਸੜਕ ’ਤੇ ਦੌੜੇ ਬਿਨਾਂ ਕੰਡਮ ਹੋਈਆਂ ਸਿਟੀ ਬੱਸਾਂ

ਕਬਾੜ ’ਚ ਵੇਚਣ ਦੀ ਤਿਆਰੀ; 17.50 ਕਰੋੜ ਦੀਆਂ ਖ਼ਰੀਦੀਆਂ ਬੱਸਾਂ ਦੋ ਕਰੋੜ ’ਚ ਵੇਚੀਆਂ ਜਾਣਗੀਆਂ

ਸੜਕ ’ਤੇ ਦੌੜੇ ਬਿਨਾਂ ਕੰਡਮ ਹੋਈਆਂ ਸਿਟੀ ਬੱਸਾਂ

ਖੜ੍ਹੀਆਂ ਖੜ੍ਹੀਆਂ ਕੰਡਮ ਹੋਈਆਂ ਸਿਟੀ ਬੱਸਾਂ ਦੀ ਤਸਵੀਰ। -ਫੋਟੋ: ਅਸ਼ਵਨੀ ਧੀਮਾਨ

ਗਗਨਦੀਪ ਅਰੋੜਾ

ਲੁਧਿਆਣਾ, 30 ਸਤੰਬਰ

ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਦੇ ਅਫ਼ਸਰਾਂ ਦੀ ਲਾਪ੍ਰਵਾਹੀ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ ਨਗਰ ਨਿਗਮ ਨੇ ਸ਼ਹਿਰ ਲਈ ਸੱਤ ਸਾਲ ਪਹਿਲਾਂ ਖ਼ਰੀਦੀਆਂ ਤਿੰਨ ਏਸੀ ਤੇ 34 ਲੋ ਫਲੋਰ ਸਿਟੀ ਬੱਸਾਂ ਖੜ੍ਹੀਆਂ ਹੀ ਕੰਡਮ ਕਰ ਲਈਆਂ। ਖ਼ਰੀਦੇ ਜਾਣ ਤੋਂ ਬਾਅਦ ਇੱਕ ਵੀ ਬੱਸ ਸੜਕ ’ਤੇ ਦੌੜੀ ਅਤੇ ਨਗਰ ਨਿਗਮ ਦੇ ਡੰਪ ਪੁਆਇੰਟ ’ਤੇ ਹੀ ਖੜ੍ਹੀਆਂ ਕੰਡਮ ਹੋ ਗਈਆਂ ਹਨ। ਹੁਣ ਨਗਰ ਨਿਗਮ ਨੇ ਇਨ੍ਹਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਖ਼ਰੀਦੀਆਂ ਬੱਸਾਂ ਨੂੰ ਕਬਾੜ ਵਿੱਚ ਵੇਚਣ ਦੀ ਤਿਆਰੀ ਕਰ ਲਈ ਹੈ। ਕਰੀਬ 17.50 ਕਰੋੜ ਦੀ ਕੀਮਤ ਵਿੱਚ ਖ਼ਰੀਦੀਆਂ ਇਹ ਬੱਸਾਂ ਦੋ ਕਰੋੜ ਰੁਪਏ ਵੇਚ ਵੇਚੀਆਂ ਜਾਣਗੀਆਂ। ਅਫ਼ਸਰਾਂ ਦੀ ਮੰਨੀਏ ਤਾਂ ਉਹ ਇਹ ਬੱਸਾਂ ਨੂੰ ਇਸ ਲਈ ਵੇਚ ਰਹੇ ਹਨ ਕਿ ਇਨ੍ਹਾਂ ਬੱਸਾਂ ਨੂੰ ਦੁਬਾਰਾ ਸੜਕ ’ਤੇ ਲਿਆਉਣ ਲਈ ਨਿਗਮ ਨੂੰ ਕਰੋੜਾਂ ਰੁਪਏ ਖਰਚ ਕਰਨੇ ਪੈਣਗੇ। ਇਨ੍ਹਾਂ ਪੈਸਾ ਕਬਾੜ ਬੱਸਾਂ ’ਤੇ ਖਰਚ ਕਰਨ ਨਾਲ ਕੋਈ ਫਾਇਦਾ ਨਹੀਂ ਹੋਵੇਗਾ, ਕਿਉਂਕਿ ਹੁਣ ਨਵੀਂ ਤਕਨੀਕ ਦੀਆਂ ਬੱਸਾਂ ਆ ਚੁੱਕੀਆਂ ਹਨ। ਸੂਤਰਾਂ ਅਨੁਸਾਰ ਇਨ੍ਹਾਂ ਬੱਸਾਂ ਨੂੰ ਵੇਚਣ ਲਈ ਚੰਡੀਗੜ੍ਹ ਤੋਂ ਵੀ ਹਰੀ ਝੰਡੀ ਮਿਲ ਚੁੱਕੀ ਹੈ। ਆਉਣ ਵਾਲੇ ਦਿਨਾਂ ’ਚ ਸਿਟੀ ਬੱਸ ਦੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ’ਚ ਇਸ ਮਤੇ ਨੂੰ ਰੱਖਿਆ ਜਾਵੇਗਾ। ਇਸ ਤੋਂ ਬਾਅਦ ਇਨ੍ਹਾਂ ਬੱਸਾਂ ਨੂੰ ਨੀਲਾਮ ਕੀਤਾ ਜਾਵੇਗਾ। ਦਰਅਸਲ, ਸਾਲ 2009 ’ਚ ਜਵਾਹਰ ਲਾਲ ਨਹਿਰੂ ਨੈਸ਼ਨਲ ਅਰਬਨ ਰੀਨਿਊਅਲ ਮਿਸ਼ਨ ਯੋਜਨਾ ਤਹਿਤ ਸਿਟੀ ਬੱਸ ਸਰਵਿਸ ਸ਼ੁਰੂ ਕੀਤੀ ਗਈ ਸੀ। ਪਹਿਲਾਂ ਇਸ ਯੋਜਨਾ ਤਹਿਤ 200 ਬੱਸਾਂ ਖ਼ਰੀਦੀਆਂ ਜਾਣੀਆਂ ਸਨ। ਨਿਗਮ ਵੱਲੋਂ 65.20 ਕਰੋੜ ਖਰਚ ਕਰਕੇ 120 ਬੱਸਾਂ ਖ਼ਰੀਦੀਆਂ ਗਈਆਂ ਸਨ। ਸਭ ਤੋਂ ਪਹਿਲਾਂ ਨਿਗਮ ਨੇ 20 ਬੱਸਾਂ ਚਲਾਉਣੀਆਂ ਖੁਦ ਸ਼ੁਰੂ ਕੀਤੀਆਂ। ਇਸ ਲਈ ਡਰਾਈਵਰ ਤੇ ਕੰਡਕਟਰ ਠੇਕੇ ’ਤੇ ਰੱਖੇ ਗਏ ਸਨ। ਉਸ ਸਮੇਂ ਨਿਗਮ ਦੇ ਲਈ ਸਿਟੀ ਬੱਸਾਂ ਫਾਇਦੇ ਦਾ ਸੌਦਾ ਸਾਬਿਤ ਹੋ ਰਹੀਆਂ ਸਨ। ਇਸ ਤੋਂ ਬਾਅਦ ਨਿਗਮ ਨੇ ਪੁਣੇ ਦੀ ਕੰਪਨੀ ਨੂੰ ਠੇਕੇ ’ਤੇ ਬੱਸਾਂ ਦੇ ਦਿੱਤੀਆਂ।

ਇਸ ’ਚ ਨਿਗਮ ਕੰਪਨੀ ਨੂੰ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਦੇ ਰਹੀ ਸੀ। ਬਾਅਦ ’ਚ ਕੰਪਨੀ ਨਾਲ ਪੈਸਿਆਂ ਦਾ ਵਿਵਾਦ ਹੋ ਗਿਆ। ਸਾਲ 2014 ’ਚ ਕੰਪਨੀ ਨੇ ਪੈਸੇ ਨਾ ਮਿਲਣ ਕਾਰਨ ਬੱਸਾਂ ਚਲਾਉਣੀਆਂ ਬੰਦ ਕਰ ਦਿੱਤੀਆਂ। ਫਿਰ ਸਾਲ 2015 ’ਚ ਹੀਰੋ ਇੰਜਣ ਟ੍ਰਾਂਸਵੇਅ ਪ੍ਰਾਈਵੇਟ ਲਿਮਟਿਡ ਨਾਲ 83 ਬੱਸਾਂ ਚਲਾਉਣ ਦਾ ਸਮਝੌਤਾ ਹੋਇਆ। ਬਾਕੀ 37 ਬੱਸਾਂ ਨੂੰ ਕੰਪਨੀ ਨੇ ਇਹ ਕਹਿੰਦੇ ਹੋਏ ਨਹੀਂ ਲਿਆ ਕਿ ਇੰਨ੍ਹਾਂ ਨੂੰ ਚਲਾਉਣ ਲਈ ਕਰੋੜਾਂ ਰੁਪਏ ਖਰਚ ਹੋਣਗੇ। ਨਿਗਮ ਇਨ੍ਹਾਂ ਬੱਸਾਂ ਦੀ ਰਿਪੇਅਰ ਕਰਵਾ ਕੇ ਉਨ੍ਹਾਂ ਨੂੰ ਦੇਵੇ ਤਾਂ ਉਹ ਇਨ੍ਹਾਂ ਨੂੰ ਲੈਣ ਲਈ ਤਿਆਰ ਹਨ। ਨਿਗਮ ਨੇ ਬੱਸਾਂ ਦੀ ਰਿਪੇਅਰ ਨਹੀਂ ਕਰਵਾਈ ਤੇ ਇਨ੍ਹਾਂ ਬੱਸਾਂ ਨੂੰ ਤਾਜਪੁਰ ਰੋਡ ਸਥਿਤ ਨਿਗਮ ਦੇ ਡੰਪ ’ਤੇ ਰੱਖ ਦਿੱਤਾ ਗਿਆ। ਬੀਤੇ 7 ਸਾਲ ਤੋਂ ਇਹ ਬੱਸਾਂ ਇੱਥੇ ਖੜ੍ਹੀਆਂ ਕਬਾੜ ਹੋ ਗਈਆਂ ਹਨ। ਹੁਣ ਜੇਕਰ ਇਨ੍ਹਾਂ ਨੂੰ ਦੁਬਾਰਾ ਚਲਾਉਣਾ ਹੈ ਤਾਂ ਨਿਗਮ ਨੂੰ ਘੱਟੋ ਘੱਟ ਇਸ ’ਤੇ ਪੰਜ ਕਰੋੜ ਰੁਪਏ ਤੋਂ ਵੱਧ ਖਰਚ ਕਰਨੇ ਪੈਣਗੇ। ਅਜਿਹੇ ’ਚ ਨਿਗਮ ਹੁਣ ਇਨ੍ਹਾਂ ਬੱਸਾਂ ਨੂੰ ਵੇਚਣ ਜਾ ਰਿਹਾ ਹੈ।

ਕੰਡਮ ਬੱਸਾਂ ਨੂੰ ਵੇਚਣ ਦੀ ਤਿਆਰੀ ਚੱਲ ਰਹੀ ਹੈ: ਨਿਗਮ ਕਮਿਸ਼ਨਰ

ਲੁਧਿਆਣਾ ਦੇ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦਾ ਕਹਿਣਾ ਹੈ ਕਿ ਕਬਾੜ ਹੋ ਚੁੱਕੀਆਂ ਬੱਸਾਂ ਨੂੰ ਵੇਚਣ ਦੀ ਯੋਜਨਾ ਬਣ ਰਹੀ ਹੈ। ਇਸ ਸਬੰਧੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿੱਚ ਮਤਾ ਰੱਖਿਆ ਜਾਵੇਗਾ। ਉਨ੍ਹਾਂ ਦੀ ਸਹਿਮਤੀ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਕਰਤਾਰਪੁਰ ਸਾਹਿਬ ਦੇ ਦਰਸ਼ਨ-ਦੀਦਾਰੇ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਲੜਖੜਾ ਰਹੀ ਕੈਨੇਡਾ ਦੀ ਰੀਅਲ ਅਸਟੇਟ

ਬੇਹਿਸਾਬ ਲਾਲਚ ਦੇ ਘੁੱਟ

ਬੇਹਿਸਾਬ ਲਾਲਚ ਦੇ ਘੁੱਟ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਭਾਰਤੀ ਅਰਥਚਾਰਾ ਸਵਾਲਾਂ ਦੇ ਘੇਰੇ ’ਚ

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਸੰਵਿਧਾਨਕ ਹੱਕ ਅਤੇ ਅਦਾਲਤਾਂ ਦੇ ਫਰਜ਼

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਭਾਰਤ ਦੀ ਕਿਰਤ ਸ਼ਕਤੀ ਦਾ ਸੰਕਟ

ਸ਼ਹਿਰ

View All