DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੰਪਿਊਟਰ ਇੰਜਨੀਅਰ ਦੀ ਲਾਸ਼ ਟੋਟੇ ਕਰ ਕੇ ਸੁੱਟੀ

ਮੁੰਬਈ ਤੋਂ ਪਰਤਿਆ ਸੀ ਨੌਜਵਾਨ; ਪੁਲੀਸ ਨੂੰ ਦੋਸਤ ’ਤੇ ਕਤਲ ਦਾ ਸ਼ੱਕ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਵਿਰਲਾਪ ਕਰਦੇ ਹੋਏ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਜਲੰਧਰ ਬਾਈਪਾਸ ਨੇੜਲੇ ਖੇਤਰ ਵਿੱਚ ਅੱਜ ਸਵੇਰੇ ਇੱਕ ਨੌਜਵਾਨ ਦੀ ਲਾਸ਼ ਡਰੰਮ ’ਚੋਂ ਮਿਲਣ ’ਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਨੌਜਵਾਨ ਦੇ ਸਰੀਰ ਦੇ ਕੁਝ ਹਿੱਸੇ ਸੜੇ ਹੋਏ ਸਨ ਅਤੇ ਲਾਸ਼ ਦੇ ਤਿੰਨ ਟੋਟੇ ਕੀਤੇ ਹੋਏ ਸਨ। ਜਦੋਂ ਖਾਲੀ ਪਲਾਟ ’ਚੋਂ ਵਿਅਕਤੀ ਚਿੱਟਾ ਡਰੰਮ ਚੁੱਕਣ ਗਿਆ, ਤਾਂ ਡਰੰਮ ਵਿੱਚ ਸਿਰ ਪਿਆ ਦੇਖ ਕੇ ਉਸ ਨੇ ਰੌਲਾ ਪਾਇਆ। ਲੋਕਾਂ ਨੇ ਤੁਰੰਤ ਪੁਲੀਸ ਨੂੰ ਜਾਣਕਾਰੀ ਦਿੱਤੀ। ਸੂਚਨਾ ਮਿਲਣ ’ਤੇ ਥਾਣਾ ਸਲੇਮ ਟਾਬਰੀ ਦੀ ਪੁਲੀਸ ਮੌਕੇ ’ਤੇ ਪਹੁੰਚੀ। ਜਾਂਚ ਤੋਂ ਬਾਅਦ ਪੁਲੀਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੀ ਪਛਾਣ ਭਾਰਤੀ ਕਲੋਨੀ ਦੇ ਰਹਿਣ ਵਾਲੇ ਦਵਿੰਦਰ ਸਿੰਘ (30) ਵਜੋਂ ਹੋਈ। ਉਹ ਪੰਜ ਮਹੀਨਿਆਂ ਬਾਅਦ ਮੁੰਬਈ ਤੋਂ ਵਾਪਸ ਆਇਆ ਸੀ ਅਤੇ ਸਿਰਫ 15 ਮਿੰਟ ਹੀ ਘਰ ਰਿਹਾ ਸੀ। ਉਹ ਘਰੋਂ ਨਾਈ ਕੋਲ ਜਾਣ ਲਈ ਕਹਿ ਕੇ ਘਰੋਂ ਗਿਆ ਸੀ। ਜਾਣਕਾਰੀ ਮੁਤਾਬਕ ਦਵਿੰਦਰ ਵਿਆਹਿਆ ਹੋਇਆ ਹੈ। ਉਹ ਕੰਪਿਊਟਰ ਇੰਜਨੀਅਰ ਹੈ ਅਤੇ ਪੰਜ ਮਹੀਨੇ ਪਹਿਲਾਂ ਨੌਕਰੀ ਲਈ ਮੁੰਬਈ ਗਿਆ ਸੀ। ਉਹ ਦੋ ਦਿਨ ਪਹਿਲਾਂ ਮੁੰਬਈ ਤੋਂ ਵਾਪਸ ਆਇਆ ਸੀ ਜਿਸ ਦਿਨ ਉਹ ਮੁੰਬਈ ਤੋਂ ਆਇਆ ਤਾਂ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਹ ਨਾਈ ਤੋਂ ਵਾਲ ਕਟਵਾਉਣ ਜਾ ਰਿਹਾ ਹੈ। ਬਾਅਦ ਵਿੱਚ ਉਹ ਵਾਪਸ ਨਹੀਂ ਆਇਆ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਦੇ ਮੈਂਬਰ ਉਸ ਨੂੰ ਲੱਭਦੇ ਰਹੇ। ਅੱਜ ਸਵੇਰੇ ਇੱਕ ਰਾਹਗੀਰ ਨੇ ਖਾਲੀ ਪਲਾਟ ਨੇੜੇ ਕੂੜੇ ਦੇ ਢੇਰ ਦੇ ਨੇੜੇ ਇੱਕ ਚਿੱਟਾ ਡਰੰਮ ਦੇਖਿਆ। ਜਦੋਂ ਉਹ ਡਰੰਮ ਚੁੱਕਣ ਗਿਆ ਤਾਂ ਅੰਦਰ ਸਿਰ ਪਇਆ ਦੇਖ ਕੇ ਉਹ ਡਰ ਗਿਆ। ਪੁਲੀਸ ਨੇ ਡਰੰਮ ’ਚੋਂ ਲਾਸ਼ ਕੱਢੀ, ਜਿਸ ਦੇ ਤਿੰਨ ਟੁਕੜੇ ਹੋਏ ਹੋਏ ਸਨ। ਸਰੀਰ ਦਾ ਹੇਠਲਾ ਹਿੱਸਾ ਅੱਗ ਨਾਲ ਸੜਿਆ ਹੋਇਆ ਸੀ। ਪੁਲੀਸ ਅਧਿਕਾਰੀਆਂ ਨੇ ਤੁਰੰਤ ਇੱਕ ਫੋਰੈਂਸਿਕ ਟੀਮ ਨੂੰ ਬੁਲਾਇਆ ਅਤੇ ਸਬੂਤ ਇਕੱਠੇ ਕੀਤੇ। ਇਸ ਤੋਂ ਬਾਅਦ ਪੁਲੀਸ ਨੇ ਨੇੜਲੇ ਲੋਕਾਂ ਤੋਂ ਪੁੱਛ-ਪੜਤਾਲ ਕੀਤੀ। ਉਨ੍ਹਾਂ ਨੇ ਪਰਿਵਾਰ ਨੂੰ ਲੱਭਿਆ ਅਤੇ ਬੁਲਾਇਆ। ਪੁਲੀਸ ਨੇ ਸੀ ਸੀ ਟੀ ਵੀ ਫੁਟੇਜ ਹਾਸਲ ਕਰ ਲਈ ਹੈ ਜਿਸ ’ਚ ਉਸ ਦਾ ਇੱਕ ਕਰੀਬੀ ਦੋਸਤ ਆਪਣੇ ਮੋਟਰਸਾਈਕਲ ’ਤੇ ਡਰੰਮ ਲੈ ਕੇ ਜਾਂਦਾ ਦਿਖਾਈ ਦੇ ਰਿਹਾ। ਪੁਲੀਸ ਨੂੰ ਸ਼ੱਕ ਹੈ ਕਿ ਦਵਿੰਦਰ ਦੇ ਦੋਸਤ ਨੇ ਉਸ ਦਾ ਕਤਲ ਕੀਤਾ, ਉਸਦੀ ਲਾਸ਼ ਦੇ ਟੁਕੜੇ ਕੀਤੇ ਅਤੇ ਫਿਰ ਇਸ ਨੂੰ ਡਰਮ ਵਿੱਚ ਪਾ ਲਾਸ਼ ਸੁੱਟ ਦਿੱਤੀ। ਏ ਸੀ ਪੀ ਉੱਤਰੀ ਕਿੱਕਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਨੇ ਇੱਕ ਦਿਨ ਪਹਿਲਾਂ ਦਵਿੰਦਰ ਦੇ ਲਾਪਤਾ ਹੋਣ ਦੀ ਰਿਪੋਰਟ ਦਿੱਤੀ ਸੀ। ਇਸ ਤੋਂ ਬਾਅਦ,ਅੱਜ ਉਸਦੀ ਲਾਸ਼ ਟੁਕੜਿਆਂ ਵਿੱਚ ਮਿਲੀ। ਪੁਲੀਸ ਮਾਲਮੇ ਦੀ ਪੜਤਾਲ ਕਰ ਰਹੀ ਹੈ।

Advertisement
Advertisement
×