DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਾਅਲੀ ਸੋਨੇ ’ਤੇ ਕਰਜ਼ਾ ਚੁੱਕਣ ਵਾਲੇ ਖ਼ਿਲਾਫ਼ ਸ਼ਿਕਾਇਤ

ਇਲਾਕੇ ’ਚ ਠੱਗ ਹੁਣ ਇੱਕ ਨਵੇਂ ਤਰੀਕੇ ਨਾਲ ਬੈਂਕਾਂ ਅਤੇ ਫਾਇਨਾਂਸ ਕੰਪਨੀਆਂ ਤੋਂ ਕਰਜ਼ਾ ਚੁੱਕ ਰਹੇ ਹਨ। ਇਸ ਸਬੰਧੀ ਇੱਕ ਵੱਡੀ ਕੰਪਨੀ ਨੇ ਪੁਲੀਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਨੂੰ ਆਪਣੇ ਨਾਲ ਹੋਈ ਕਰੀਬ 20 ਲੱਖ ਰੁਪਏ ਤੋਂ ਵੱਧ ਦੀ...

  • fb
  • twitter
  • whatsapp
  • whatsapp
Advertisement

ਇਲਾਕੇ ’ਚ ਠੱਗ ਹੁਣ ਇੱਕ ਨਵੇਂ ਤਰੀਕੇ ਨਾਲ ਬੈਂਕਾਂ ਅਤੇ ਫਾਇਨਾਂਸ ਕੰਪਨੀਆਂ ਤੋਂ ਕਰਜ਼ਾ ਚੁੱਕ ਰਹੇ ਹਨ। ਇਸ ਸਬੰਧੀ ਇੱਕ ਵੱਡੀ ਕੰਪਨੀ ਨੇ ਪੁਲੀਸ ਜ਼ਿਲ੍ਹਾ ਖੰਨਾ ਦੇ ਉੱਚ ਅਧਿਕਾਰੀਆਂ ਨੂੰ ਆਪਣੇ ਨਾਲ ਹੋਈ ਕਰੀਬ 20 ਲੱਖ ਰੁਪਏ ਤੋਂ ਵੱਧ ਦੀ ਧੋਖਾਧੜੀ ਦੀ ਸ਼ਿਕਾਇਤ ਦਰਜ ਕਰਵਾਈ ਹੈ। ਇੱਥੇ ਹੀ ਬੱਸ ਨਹੀਂ ਇਹ ਠੱਗ ਗਰੋਹ ਮਿਲਾਵਟੀ ਤੇ ਸ਼ੁੱਧਤ ਵਾਲਾ ਹਾਲਮਾਰਕ ਸੋਨਾ ਬੈਂਕਾਂ ਕੋਲ ਗਹਿਣੇ ਰੱਖ ਰਹੇ ਹਨ। ਇਹ ਵਿਅਕਤੀ ਇਸ ਜਾਅਲੀ ਮੋਹਰ ਵਾਲੇ ਸੋਨੇ ਨੂੰ ਸਰਾਫ਼ਾਂ ਦੀਆਂ ਦੁਕਾਨਾਂ ’ਤੇ ਵੇਚਣ ਦੀ ਕੋਸ਼ਿਸ਼ ਕਰਨ ਲੱਗੇ ਹਨ। ਮਾਛੀਵਾੜਾ ਦੇ ਸਰਾਫਾਂ ਨੇ ਸਾਰੇ ਦੁਕਾਨਦਾਰਾਂ ਨੂੰ ਇਸ ਸਬੰਧੀ ਚੌਕਸ ਕਰ ਦਿੱਤਾ ਹੈ। ਮਾਛੀਵਾੜਾ ਦੇ ਸਰਾਫਾਂ ਨੇ ਪੁਲੀਸ ਨੂੰ ਸੂਚਿਤ ਕਰ ਦਿੱਤਾ ਹੈ ਕਿ ਇੱਥੇ ਇੱਕ ਵਿਅਕਤੀ ਜਾਅਲੀ ਸੋਨਾ ਵੇਚ ਕੇ ਠੱਗੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੁਕਾਨਦਾਰਾਂ ਨੇ ਕਿਹਾ ਕਿ ਇਸ ਮਗਰੋਂ ਉਹ ਵਿਅਕਤੀ ਧਮਕੀਆਂ ਦੇਣ ਲੱਗਿਆ ਜਿਸ ’ਤੇ ਸਾਰੇ ਸਰਾਫਾਂ ਨੇ ਇਕੱਠੇ ਹੋ ਕੇ ਵਿਰੋਧ ਕੀਤਾ। ਪੀੜਤ ਸੰਨੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਪੁਲੀਸ ਜ਼ਿਲ੍ਹਾ ਖੰਨਾ ਕੋਲ 20 ਲੱਖ ਰੁਪਏ ਠੱਗੀ ਦੀ ਸ਼ਿਕਾਇਤ ਦਰਜ ਕਰਵਾਈ ਹੈ ਜਿਸ ਦੀ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਹ ਠੱਗ ਜਦੋਂ ਸੋਨੇ ਦੇ ਗਹਿਣੇ ਲੈ ਕੇ ਆਉਂਦੇ ਹਨ ਤਾਂ ਉਸ ਉੱਪਰ 20 ਫ਼ੀਸਦੀ ਸੋਨੇ ਦੀ ਪਰਤ ਹੁੰਦੀ ਹੈ ਤੇ ਬਾਕੀ 80 ਪ੍ਰਤੀਸ਼ਤ ਹੋਰ ਧਾਤ ਹੁੰਦੀ ਹੈ।

ਇੱੱਥੇ ਇਹ ਵੀ ਚਰਚਾ ਹੈ ਕਿ ਅਜਿਹਾ ਹੀ ਕਥਿਤ ਠੱਗੀ ਦਾ ਮਾਮਲਾ ਮਾਛੀਵਾੜਾ ਦੇ ਇੱਕ ਸਰਕਾਰੀ ਬੈਂਕ ਵਿੱਚ ਵੀ ਸਾਹਮਣੇ ਆਇਆ ਹੈ ਪਰ ਇਸ ਬਾਰੇ ਬੈਂਕ ਵਾਲੇ ਕੁਝ ਬੋਲ ਨਹੀਂ ਰਹੇ ਹਨ।

Advertisement

Advertisement

ਜਾਂਚ ਕਰ ਰਹੇ ਹਾਂ: ਡੀ ਅੱੈਸ ਪੀ

ਕੇਸ ਦੇ ਜਾਂਚ ਅਧਿਕਾਰੀ ਡੀ ਐੱਸ ਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਸੰਨੀ ਸ਼ਰਮਾ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਚੱਲ ਰਹੀ ਹੈ।

Advertisement
×