DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਲਜ ਵਿਦਿਆਰਥਣ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ

ਸ਼ਹਿਰ ਦੀ ਨਿਊ ਮਾਧੋਪੁਰੀ ਕਲੋਨੀ ਵਿੱਚ ਬੀ ਏ ਪਹਿਲੇ ਸਾਲ ’ਚ ਪੜ੍ਹਦੀ ਕਾਲਜ ਵਿਦਿਆਰਥਣ ਨੇ ਆਪਣੇ ਹੀ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਾਸਟਰ ਤਾਰਾ ਸਿੰਘ ਕਾਲਜ ਦੀ ਵਿਦਿਆਰਥਣ ਦੀ ਪਛਾਣ ਅੰਸ਼ਿਕਾ ਵਜੋਂ ਹੋਈ ਹੈ। ਬੀਤੇ ਦਿਨ ਵਾਪਰੀ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

ਸ਼ਹਿਰ ਦੀ ਨਿਊ ਮਾਧੋਪੁਰੀ ਕਲੋਨੀ ਵਿੱਚ ਬੀ ਏ ਪਹਿਲੇ ਸਾਲ ’ਚ ਪੜ੍ਹਦੀ ਕਾਲਜ ਵਿਦਿਆਰਥਣ ਨੇ ਆਪਣੇ ਹੀ ਘਰ ਵਿੱਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮਾਸਟਰ ਤਾਰਾ ਸਿੰਘ ਕਾਲਜ ਦੀ ਵਿਦਿਆਰਥਣ ਦੀ ਪਛਾਣ ਅੰਸ਼ਿਕਾ ਵਜੋਂ ਹੋਈ ਹੈ। ਬੀਤੇ ਦਿਨ ਵਾਪਰੀ ਇਸ ਘਟਨਾ ਦੇ ਸਮੇਂ ਘਰ ਦੇ ਹੋਰ ਮੈਂਬਰ ਆਪਣੇ ਕੰਮਕਾਜ ’ਚ ਰੁੱਝੇ ਹੋਏ ਸਨ। ਘਟਨਾ ਦਾ ਪਤਾ ਉਸ ਵੇਲੇ ਲੱਗਿਆ ਜਦੋਂ ਪਰਿਵਾਰਕ ਮੈਂਬਰ ਉਸ ਨੂੰ ਬੁਲਾਉਣ ਲਈ ਕਮਰੇ ’ਚ ਗਏ। ਸੂਚਨਾ ਮਿਲਦਿਆਂ ਹੀ ਥਾਣਾ ਮਿਹਰਬਾਨ ਦੀ ਪੁਲੀਸ ਮੌਕੇ ’ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।

ਅੰਸ਼ਿਕਾ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਦੋ ਭਰਾਵਾਂ ਦੀ ਇਕਲੌਤੀ ਭੈਣ ਸੀ। ਉਹ ਬੀ ਏ ਪਹਿਲੇ ਸਾਲ ਦੀ ਪੜ੍ਹਾਈ ਦੇ ਨਾਲ-ਨਾਲ ਘਰ ਵਿੱਚ ਹੀ ਸਿਲਾਈ-ਕਢਾਈ ਅਤੇ ਬੁਟੀਕ ਦਾ ਕੰਮ ਵੀ ਕਰਦੀ ਸੀ। ਘਟਨਾ ਸਥਾਨ ਦੀ ਸ਼ੁਰੂਆਤੀ ਜਾਂਚ ਦੌਰਾਨ ਪੁਲੀਸ ਨੂੰ ਕੋਈ ਖ਼ੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ।

Advertisement

ਇਸ ਤੋਂ ਇਲਾਵਾ ਮ੍ਰਿਤਕਾ ਦੇ ਮੋਬਾਈਲ ਫ਼ੋਨ ਦੀ ਵੀ ਜਾਂਚ ਕੀਤੀ ਗਈ, ਪਰ ਉਸ ਵਿੱਚੋਂ ਵੀ ਅਜਿਹੀ ਕੋਈ ਗੱਲਬਾਤ ਸਾਹਮਣੇ ਨਹੀਂ ਆਈ। ਪਰਿਵਾਰਕ ਮੈਂਬਰਾਂ ਨੇ ਪੁਲੀਸ ਨੂੰ ਦੱਸਿਆ ਕਿ ਅੰਸ਼ਿਕਾ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਪ੍ਰੇਸ਼ਾਨੀ ਵਿੱਚੋਂ ਲੰਘ ਰਹੀ ਸੀ। ਥਾਣਾ ਮਿਹਰਬਾਨ ਦੇ ਜਾਂਚ ਅਧਿਕਾਰੀ ਸੁਦੇਸ਼ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ’ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਫ਼ਿਲਹਾਲ ਪਰਿਵਾਰਕ ਮੈਂਬਰਾਂ ਨੇ ਕਿਸੇ ਵੀ ਵਿਅਕਤੀ ’ਤੇ ਕੋਈ ਸ਼ੱਕ ਨਹੀਂ ਜ਼ਾਹਰ ਕੀਤਾ ਅਤੇ ਨਾ ਹੀ ਕੋਈ ਸ਼ਿਕਾਇਤ ਦਿੱਤੀ ਹੈ। ਪੁਲੀਸ ਵੱਲੋਂ ਆਪਣੇ ਪੱਧਰ ’ਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Advertisement

Advertisement
×