DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੀਤ ਲਹਿਰ ਨੇ ਠੰਢ ਵਧਾਈ, ਧੁੰਦ ਨੇ ਪ੍ਰੇਸ਼ਾਨੀ

ਲੁਧਿਆਣਾ ਦਾ ਤਾਪਮਾਨ 6.6. ਡਿਗਰੀ ਸੈਲਸੀਅਸ ਦਰਜ; ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ

  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਠੰਢ ਤੋਂ ਬਚਣ ਲਈ ਚਾਹ ਪੀਂਦੀਆਂ ਹੋਈਆਂ ਲੜਕੀਆਂ। -ਫੋਟੋ: ਹਿਮਾਂਸ਼ੂ ਮਹਾਜਨ
Advertisement

ਸਨਅਤੀ ਸ਼ਹਿਰ ਲੁਧਿਆਣਾ ਅੱਜ-ਕੱਲ੍ਹ ਸੂਬੇ ਦੇ ਬਾਕੀ ਜ਼ਿਲ੍ਹਿਆਂ ਦੇ ਮੁਕਾਬਲੇ ਠੰਢਾ ਹੈ। ਪਿਛਲੇ ਦੋ-ਤਿੰਨ ਦਿਨਾ ਤੋਂ ਲਗਾਤਾਰ ਚੱਲ ਰਹੀਆਂ ਠੰਢੀਆਂ ਹਵਾਵਾਂ ਨੇ ਲੁਧਿਆਣਵੀਆਂ ਨੂੰ ਕੰਬਣੀ ਛੇੜੀ ਹੋਈ ਹੈ। ਅੱਜ ਮੰਗਲਵਾਰ ਵੀ ਲੁਧਿਆਣਾ ਵਿੱਚ ਸੀਤ ਲਹਿਰ ਚੱਲਣ ਨਾਲ ਦਿਨ ਸਮੇਂ ਦੇ ਨਾਲ ਨਾਲ ਰਾਤ ਸਮੇਂ ਦਾ ਤਾਪਮਾਨ ਵੀ ਘੱਟ ਗਿਆ ਹੈ। ਮੌਸਮ ਵਿਭਾਗ ਵੱਲੋਂ ਆਉਂਦੇ ਦਿਨਾਂ ’ਚ ਸੰਘਣੀ ਧੁੰਦ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਧੁੰਦ ਪੈਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਠੰਢੀ ਹਵਾ ਕਾਰਨ ਲੋਕ ਸਾਰਾ ਦਿਨ ਠੁਰ-ਠੁਰ ਕਰਦੇ ਰਹੇ। ਸਵੇਰ ਸਮੇਂ ਸੰਘਣੀ ਧੁੰਦ ਤੋਂ ਬਾਅਦ ਭਾਵੇਂ ਦੁਪਹਿਰੇ ਹਲਕੀ ਧੁੱਪ ਨਿਕਲੀ ਸੀ ਪਰ ਸੀਤ ਲਹਿਰ ਚੱਲਣ ਕਰਕੇ ਠੰਢ ਵਿੱਚ ਕੋਈ ਕਮੀ ਨਹੀਂ ਆਈ। ਸਵੇਰੇ 11 ਵਜੇ ਤਾਂ ਤਾਪਮਾਨ 10 ਡਿਗਰੀ ਸੈਲਸੀਅਸ ਦੇ ਨੇੜੇ ਚੱਲ ਰਿਹਾ ਸੀ। ਦੁਪਹਿਰ ਸਮੇਂ ਵੱਧ ਤੋਂ ਵੱਧ ਤਾਪਮਾਨ 14.2 ਡਿਗਰੀ ਸੈਲਸੀਅਸ ਰਿਹਾ ਜਦਕਿ ਘੱਟ ਤੋਂ ਘੱਟ ਤਾਪਮਾਨ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਪੀ ਏ ਯੂ ਦੇ ਮੌਸਮ ਵਿਭਾਗ ਅਨੁਸਾਰ ਸਵੇਰ ਸਮੇਂ ਹਵਾ ਵਿੱਚ ਨਮੀ ਦੀ ਮਾਤਰਾ 94 ਫੀਸਦੀ ਜਦਕਿ ਸ਼ਾਮ ਨੂੰ 76 ਫੀਸਦੀ ਰਹੀ। ਮੌਸਮ ਵਿਭਾਗ ਅਨੁਸਾਰ ਆਉਂਦੇ 24 ਘੰਟਿਆਂ ਵਿੱਚ ਲੁਧਿਆਣਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਮੌਸਮ ਖੁਸ਼ਕ ਅਤੇ ਠੰਢਾ ਰਹਿਣ ਦੇ ਨਾਲ ਨਾਲ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਠੰਢ ਤੋਂ ਬਚਾਅ ਲਈ ਲੋਕਾਂ ਵੱਲੋਂ ਗਰਮ ਕੱਪੜਿਆਂ ਦੀ ਖਰੀਦਦਾਰੀ ਕੀਤੀ ਜਾ ਰਹੀ ਹੈ। ਇੱਥੋਂ ਦੇ ਚੌੜਾ ਬਾਜ਼ਾਰ, ਘੰਟਾ ਘਰ ਚੌਕ, ਕੰਬਲ ਬਾਜ਼ਾਰ ਵਿੱਚ ਦੁਕਾਨਾਂ ’ਤੇ ਗਾਹਕਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ। ਸਥਾਨਕ ਬਿਜਲੀ ਮਾਰਕੀਟ ਵਿੱਚ ਹੀਟਰਾਂ, ਗੀਜ਼ਰਾਂ ਦੀ ਮੰਗ ਵਿੱਚ ਵੀ ਕਈ ਗੁਣਾ ਵਾਧਾ ਹੋ ਗਿਆ ਹੈ। ਠੰਢ ਤੋਂ ਬਚਾਅ ਲਈ ਕਈ ਲੋਕ ਧੂਣੀਆਂ ਬਾਲ ਕੇ ਅੱਗ ਸੇਕਦੇ ਵੀ ਨਜ਼ਰ ਆਏ।

Advertisement
Advertisement
×