DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਲਰਕਾਂ ਨੂੰ ਪੇਪਰ ਲਈ ਸਮਾਂ ਮਿਲੇਗਾ: ਖੱਟੜਾ

ਅੱਜ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਪੰਜਾਬ ਕੇਸ਼ਵ ਗੋਇਲ ਨਾਲ ਮਨਿਸਟੀਰੀਅਲ ਸਟਾਫ ਯੂਨੀਅਨ ਸਿੱਖਿਆ ਵਿਭਾਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੌਕੇ 25 ਮਾਰਚ 2021 ਤੋਂ ਬਾਅਦ ਭਰਤੀ ਹੋਏ ਕਲਰਕ ਸਾਥੀਆਂ ਨੂੰ ਕਲਾਸ-4 ਦੀ ਡਿਮੋਸ਼ਨ...

  • fb
  • twitter
  • whatsapp
  • whatsapp
Advertisement

ਅੱਜ ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਪੰਜਾਬ ਕੇਸ਼ਵ ਗੋਇਲ ਨਾਲ ਮਨਿਸਟੀਰੀਅਲ ਸਟਾਫ ਯੂਨੀਅਨ ਸਿੱਖਿਆ ਵਿਭਾਗ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਖੱਟੜਾ ਦੀ ਅਗਵਾਈ ਹੇਠ ਮੀਟਿੰਗ ਹੋਈ। ਇਸ ਮੌਕੇ 25 ਮਾਰਚ 2021 ਤੋਂ ਬਾਅਦ ਭਰਤੀ ਹੋਏ ਕਲਰਕ ਸਾਥੀਆਂ ਨੂੰ ਕਲਾਸ-4 ਦੀ ਡਿਮੋਸ਼ਨ ਸਬੰਧੀ ਨਿੱਜੀ ਸੁਣਵਾਈ ਲਈ ਬੁਲਾਏ ਜਾਣ ਦੇ ਮਾਮਲੇ ’ਤੇ ਵਿਸਥਾਰ ਨਾਲ ਗੱਲਬਾਤ ਕੀਤੀ ਗਈ। ਮੀਟਿੰਗ ਦੌਰਾਨ ਡੀ ਪੀ ਆਈ ਕੇਸ਼ਵ ਗੋਇਲ ਨੇ ਭਰੋਸਾ ਦਿੱਤਾ ਗਿਆ ਕਿ ਸਬੰਧਤ ਕਲਰਕ ਸਾਥੀਆਂ ਨੂੰ ਪੇਪਰ ਕਲੀਅਰ ਕਰਨ ਲਈ ਹੋਰ ਸਮਾਂ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਡਿਮੋਸ਼ਨ ਨਹੀਂ ਕੀਤੀ ਜਾਵੇਗੀ। ਇਹ ਭਰੋਸਾ ਕਲਰਕ ਸਾਥੀਆਂ ਲਈ ਇੱਕ ਵੱਡੀ ਰਾਹਤ ਵਜੋਂ ਸਾਹਮਣੇ ਆਇਆ ਹੈ। ਰਜਿਸਟਰਾਰ ਬਲਜਿੰਦਰ ਕੌਰ ਨੇ ਸਪੱਸ਼ਟ ਕੀਤਾ ਕਿ ਕਲਰਕਾਂ ਵੱਲੋਂ ਹਾਲੇ ਤੱਕ ਏ ਸੀ ਆਰ ਨਾ ਦਿੱਤੀ ਜਾਣ ਕਾਰਨ ਪ੍ਰਮੋਸ਼ਨਾਂ ਰੁਕੀਆਂ ਹੋਈਆਂ ਹਨ। ਖੱਟੜਾ ਨੇ ਦੱਸਿਆ ਕਿ ਮੀਟਿੰਗ ਦੌਰਾਨ ਡਾਇਰੈਕਟਰ ਸਾਹਿਬ ਵੱਲੋਂ ਇਹ ਵੀ ਭਰੋਸਾ ਦਿੱਤਾ ਗਿਆ ਕਿ 15 ਅਪਰੈਲ ਤੱਕ ਸੀਨੀਅਰ ਸਹਾਇਕਾਂ ਦੀਆਂ ਪ੍ਰਮੋਸ਼ਨਾਂ ਕਰ ਦਿੱਤੀਆਂ ਜਾਣਗੀਆਂ। ਨਾਨ-ਟੀਚਿੰਗ ਦੇ ਟੈੱਟ ਇਸ ਮਾਮਲੇ ਵਿੱਚ ਡੀ ਪੀ ਆਈ ਨੇ ਹਾਂ-ਪੱਖੀ ਹੁੰਗਾਰਾ ਭਰਦਿਆਂ ਕਿਹਾ ਕਿ ਇਸ ਸਬੰਧੀ ਜਲਦ ਹੀ ਫੈਸਲਾ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸੁਪਰਡੈਂਟ ਤਰੱਕੀਆਂ ਵੀ ਬਹੁਤ ਜਲਦ ਕੀਤੀਆਂ ਜਾਣਗੀਆਂ।

Advertisement
Advertisement
×