ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਵੱਛਤਾ ਸਰਵੇਖਣ: ਪਿਛਲੇ ਸਾਲ ਮੁਕਾਬਲੇ ਡਿੱਗੀ ਖੰਨਾ ਦੀ ਰੈਂਕਿੰਗ

7 ਵੇਂ ਤੋਂ 66ਵੇਂ ਸਥਾਨ ’ਤੇ ਪੁੱਜਿਆ ਸ਼ਹਿਰ; ਰੈਂਕਿੰਗ 153 ਤੋਂ 371 ਹੋਈ
ਨਗਰ ਕੌਂਸਲ ਖੰਨਾ ਦੇ ਦਫ਼ਤਰ ਦੀ ਤਸਵੀਰ।-ਫੋਟੋ : ਓਬਰਾਏ
Advertisement

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਸਵੱਛਤਾ ਸਰਵੇਖਣ 2024 ਦੇ ਅੰਕੜਿਆਂ ਵਿਚ ਇਸ ਵਾਰਡ ਖੰਨਾ ਸ਼ਹਿਰ ਦੀ ਰੈਂਕਿੰਗ 2023 ਦੇ ਮੁਕਾਬਲੇ ਡਿੱਗ ਗਈ ਹੈ ਪਰ ਖੰਨਾ ਨੂੰ ਘਰ ਘਰ ਕੂੜਾ ਇੱਕਠਾ ਕਰਨ ਦੀ ਸ਼੍ਰੇਣੀ ਵਿਚ 74 ਫੀਸਦ ਅੰਕ ਮਿਲੇ ਹਨ। ਕਈ ਸ਼੍ਰੇਣੀਆਂ ਵਿਚ 100 ਫੀਸਦ ਰੈਂਕਿੰਗ ਵੀ ਮਿਲੀ ਪਰ ਇਸ ਦੇ ਬਾਵਜੂਦ ਖੰਨਾ ਦੀ ਰੈਂਕਿੰਗ ਕਾਫ਼ੀ ਡਿੱਗ ਗਈ ਹੈ ਜਿਸ ਨੂੰ ਨਗਰ ਕੌਂਸਲ ਵੱਲੋਂ ਚੈਲੇਂਜ ਕੀਤਾ ਜਾਵੇਗਾ।

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਸ ਵਾਰ ਖੰਨਾ ਨੂੰ 50 ਹਜ਼ਾਰ ਤੋਂ 3 ਲੱਖ ਦੀ ਆਬਾਦੀ ਦੀ ਸ਼੍ਰੇਣੀ ’ਚ ਸ਼੍ਰੇਣੀ ਵਿਚ ਸੂਬੇ ਵਿਚ 66ਵਾਂ ਸਥਾਨ ਮਿਲਿਆ ਹੈ ਜਦ ਕਿ ਆਲ ਇੰਡੀਆ ਰੈਂਕਿੰਗ 371 ਹੈ। 2023 ਵਿਚ ਖੰਨਾ ਨੂੰ ਸੂਬੇ ਵਿਚ 7ਵਾਂ ਸਥਾਨ ਮਿਲਿਆ ਸੀ ਅਤੇ ਆਲ ਇੰਡੀਆ ਰੈਂਕਿੰਗ 153 ਸੀ। ਕੇਂਦਰ ਸਰਕਾਰ ਵੱਲੋਂ ਕੀਤੇ ਗਿਆ ਸਵੱਛਤਾ ਸਰਵੇਖਣ 8 ਸ਼੍ਰੇਣੀ ਆਂ ਵਿਚ ਕੀਤਾ ਗਿਆ ਸੀ, ਜਿਸ ਵਿਚ ਘਰ ਘਰ ਕੂੜਾ ਇੱਕਠਾ ਕਰਨਾ, ਸੋਰਸ ਸੈਗਰੀਗੇਸ਼ਨ, ਰਹਿੰਦ ਖੂੰਹਦ ਪੈਦਾ ਕਰਨ, ਪ੍ਰੋਸੈਸਿੰਗ, ਕੂੜੇ ਦੇ ਡੰਪ ਵਿਚ ਸੁਧਾਰ, ਰਿਹਾਇਸ਼ੀ ਖੇਤਰਾਂ ਵਿਚ ਸਫ਼ਾਈ, ਬਜ਼ਾਰਾਂ ਦੀ ਸਫਾਈ, ਨਦੀਆਂ ਤੇ ਨਾਲਿਆਂ ਦੀ ਸਫ਼ਾਈ, ਜਨਤਕ ਪਖਾਨਿਆਂ ਦੀ ਸਫ਼ਾਈ ਸ਼ਾਮਲ ਸੀ। ਖੰਨਾ ਨੂੰ ਘਰ ਘਰ ਕੂੜਾ ਇੱਕਠਾ ਕਰਨ ਦੀ ਸ਼੍ਰੇਣੀ ਵਿਚ 74 ਫੀਸਦੀ, ਖੰਨਾ ਸ਼ਹਿਰ ਨੂੰ ਸੋਰਸ ਸੈਗਰੀਗੇਸ਼ਨ ਦੀ ਸ਼੍ਰੇਣੀ ਵਿਚ 11 ਫੀਸਦ, ਰਹਿੰਦ ਖੂੰਹਦ ਪੈਦਾ ਕਰਨ ਵਿਚ 15 ਫੀਸਦੀ, ਰੀਮੇਡੀਏਸ਼ਨ ਡੰਪ ਸਾਈਡ ਸ਼੍ਰੇਣੀ ਵਿਚ 9 ਫੀਸਦੀ, ਰਿਹਾਇਸ਼ੀ ਖੇਤਰਾਂ ਦੀ ਸਫਾਈ ਸ਼੍ਰੇਣੀ ਵਿਚ 100 ਫੀਸਦੀ, ਬਜ਼ਾਰਾਂ ਦੀ ਸਫਾਈ ਵਿਚ 100 ਫੀਸਦੀ, ਦਰਿਆਵਾਂ ਤੇ ਨਾਲਿਆਂ ਦੀ ਸਫਾਈ ਵਿਚ 0 ਫੀਸਦੀ, ਜਨਤਕ ਪਖਾਨਿਆਂ ਦੀ ਸਫਾਈ ਵਿਚ 100 ਫੀਸਦੀ ਅੰਕ ਪ੍ਰਾਪਤ ਕੀਤੇ। ਇਸ ਮੌਕੇ ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪ੍ਰਾਪਤ ਸਫਾਈ ਸਰਵੇਖਣ ਦੇ ਅੰਕੜੇ ਗਲਤ ਹਨ। ਨਗਰ ਕੌਂਸਲ ਵੱਲੋਂ ਜਲਦ ਹੀ ਸਰਵੇਖਣ ਦੇ ਅੰਕੜਿਆਂ ਨੂੰ ਚੁਣੌਤੀ ਦਿੱਤੀ ਜਾਵੇਗੀ।

Advertisement

Advertisement