ਦਿੜ੍ਹਬਾ ਮੰਡੀ: ਉਪ ਮੰਡਲ ਮੈਜਿਸਟਰੇਟ ਦਿੜ੍ਹਬਾ ਰਾਜੇਸ਼ ਕੁਮਾਰ ਸ਼ਰਮਾ ਦੀ ਅਗਵਾਈ ਹੇਠ ਦਿੜ੍ਹਬਾ ਦੇ ਭੀਮ ਕਾਮਰੇਡ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਇੰਡੀਅਨ ਸਵੱਛਤਾ ਲੀਗ ਮੁਹਿੰਮ ਦੌਰਾਨ ਫਲੈਸ਼ ਮੋਬ, ਨੁੱਕੜ ਨਾਟਕ ਅਤੇ ਸਵੱਛ ਭਾਰਤ ਮਿਸ਼ਨ ਸਬੰਧੀ ਵਿਦਿਆਰਥੀਆਂ ਦੇ ਰੌਚਕ ਮੁਕਾਬਲੇ ਕਰਵਾਏ ਗਏ। ਇਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਗਰੀਨ ਵੁੱਡ ਪਬਲਿਕ ਸਕੂਲ ਅਤੇ ਕੇਸ਼ਵ ਪਬਲਿਕ ਸਕੂਲ ਦਿੜ੍ਹਬਾ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਐੱਸਡੀਐੱਮ ਰਜੇਸ ਕੁਮਾਰ ਸ਼ਰਮਾ ਸਣੇ ਸਮੂਹ ਅਧਿਕਾਰੀਆਂ, ਵਾਲੰਟੀਅਰਾਂ ਨੇ ਸਾਫ ਸਫਾਈ ਮੁਹਿੰਮ ਵੀ ਚਲਾਈ। -ਪੱਤਰ ਪ੍ਰੇਰਕ