ਸਫ਼ਾਈ ਕਰਮਚਾਰੀਆਂ ਨੇ ਨਿਗਮ ਦਫ਼ਤਰ ਘੇਰਿਆ : The Tribune India

ਸਫ਼ਾਈ ਕਰਮਚਾਰੀਆਂ ਨੇ ਨਿਗਮ ਦਫ਼ਤਰ ਘੇਰਿਆ

ਮੰਗਾਂ ਨਾ ਮੰਨਣ ’ਤੇ ਨਿਗਮ ਕਮਿਸ਼ਨਰ ਦਾ ਪੁਤਲਾ ਫੂਕਿਆ; ਚੌੜੇ ਬਾਜ਼ਾਰ ਤੱਕ ਰੋਸ ਮਾਰਚ ਕੱਢਿਆ

ਸਫ਼ਾਈ ਕਰਮਚਾਰੀਆਂ ਨੇ ਨਿਗਮ ਦਫ਼ਤਰ ਘੇਰਿਆ

ਨਿਗਮ ਕਮਿਸ਼ਨਰ ਦਾ ਪੁਤਲਾ ਫੂਕਦੇ ਹੋਏ ਸੰਘਰਸ਼ ਕਮੇਟੀ ਦੇ ਮੈਂਬਰ। -ਫੋਟੋ: ਇੰਦਰਜੀਤ ਵਰਮਾ

ਗਗਨਦੀਪ ਅਰੋੜਾ

ਲੁਧਿਆਣਾ, 26 ਮਈ

ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਸੀਵਰਮੈਨ ਸਫ਼ਾਈ ਕਰਮਚਾਰੀ ਸੰਘਰਸ਼ ਕਮੇਟੀ ਦੇ ਮੁਲਾਜ਼ਮਾਂ ਨੇ ਅੱਜ ਮਾਤਾ ਰਾਣੀ ਚੌਕ ਸਥਿਤ ਨਗਰ ਨਿਗਮ ਏ ਜ਼ੋਨ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਨਗਰ ਨਿਗਮ ਕਮਿਸ਼ਨਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਨਗਰ ਨਿਗਮ ਦਫ਼ਤਰ ਤੋਂ ਲੈ ਕੇ ਚੌੜੇ ਬਾਜ਼ਾਰ ਚੌਕ ਤੱਕ ਰੋਸ ਮਾਰਚ ਕੱਢਿਆ ਤੇ ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਦਾ ਪੁਤਲਾ ਸਾੜਿਆ।

ਰੋਸ ਪ੍ਰਦਰਸ਼ਨ ਦੌਰਾਨ ਸੰਘਰਸ਼ ਕਮੇਟੀ ਦੇ ਸੀਨੀਅਰ ਆਗੂ ਵਿਜੈ ਦਾਨਵ ਨੇ ਕਿਹਾ ਕਿ ਸੰਘਰਸ਼ ਕਮੇਟੀ ਵੱਲੋਂ 56 ਦਿਨ ਦੇ ਸੰਘਰਸ਼ ਤੋਂ ਬਾਅਦ ਸਫ਼ਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਰੈਗੂਲਰ ਕਰਾਇਆ ਗਿਆ ਸੀ। ਕਰਮਚਾਰੀਆਂ ਨੂੰ ਰੈਗੂੂਲਰ ਹੋਏ 7 ਮਹੀਨੇ ਹੋ ਚੁੱਕੇ ਪਰ ਹਾਲੇ ਤੱਕ ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਜਾਰੀ ਨਹੀਂ ਕੀਤੀਆਂ ਗਈਆਂ ਅਤੇ ਜਿਵੇਂ ਹੀ ਸੰਘਰਸ਼ ਕਮੇਟੀ ਨੇ ਸੰਘਰਸ਼ ਦਾ ਐਲਾਨ ਕੀਤਾ ਤਾਂ ਨਿਗਮ ਕਮਿਸ਼ਨਰ ਨੇ ਨਾਲ ਹੀ 900 ਸੀਵਰਮੈਨਾਂ ਦੀ ਪਿਛਲੇ 7 ਮਹੀਨੇ ਤੋਂ ਪੈਂਡਿੰਗ ਪਈ ਤਨਖਾਹ ਜਾਰੀ ਕਰ ਦਿੱਤੀ ਜਦੋਂ ਕਿ 2000 ਤੋਂ ਜ਼ਿਆਦਾ ਮੁਲਾਜ਼ਮਾਂ ਦੀ ਤਨਖਾਹ ਅਜੇ ਹੀ ਪੈਂਡਿੰਗ ਪਈ ਹੈ। ਉਨ੍ਹਾਂ ਕਿਹਾ ਕਿ ਓਵਰਏਜ਼ ਮੁਲਾਜ਼ਮਾਂ, ਮਾਲੀ ਅਤੇ ਬੇਲਦਾਰਾਂ ਨੂੰ ਰੈਗੂਲਰ ਕਰਨ ਦਾ ਕੰਮ ਵੀ ਹਾਲੇ ਠੰਢੇ ਬਸਤੇ ਵਿਚ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਨਿਗਮ ਵਿਚ ਕੰਮ ਕਰ ਰਹੇ ਸਾਰੇ ਸੀਵਰਮੈਨਾਂ ਨੂੰ ਠੇਕੇ ਉਤੇ ਭੇਜਿਆ ਜਾਵੇਗਾ ਜੋ ਕਿ ਸੰਘਰਸ਼ ਕਮੇਟੀ ਵਲੋਂ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਨਿਗਮ ਵਲੋਂ ਪਾਸ ਕੀਤੇ ਗਏ ਮਤਾ ਨੰਬਰ 412 ਤਹਿਤ ਨਿਗਮ ਵਿਚ ਕੰਮ ਕਰ ਰਹੇ ਓਵਰਏਜ਼ ਮੁਲਾਜ਼ਮਾਂ ਨੂੰ ਪੱਕਾ ਕਰਨਾ ਮਨਜ਼ੂਰ ਹੋ ਚੁੱਕਿਆ ਹੈ। ਪਰ ਨਿਗਮ ਪ੍ਰਸ਼ਾਸਨ ਇਸ ਮਤੇ ਨੂੰ ਲਾਗੂ ਨਾ ਕਰਕੇ ਇਨ੍ਹਾਂ ਮੁਲਾਜ਼ਮਾਂ ਨਾਲ ਵੀ ਧੱਕਾ ਕਰ ਰਿਹਾ ਹੈ।

ਉਨ੍ਹਾਂ ਕਿਹਾ ਕਿ ਨਿਗਮ ਪ੍ਰਸ਼ਾਸਨ ਨੂੰ ਤੁਰੰਤ ਇਨ੍ਹਾਂ ਮੁਲਾਜ਼ਮਾਂ ਨੂੰ ਵੀ ਰੈਗੂਲਰ ਕਰਨ ਦੀ ਕਾਰਵਾਈ ਸ਼ੁਰੂ ਕਰਨੀ ਚਾਹੀਦੀ ਹੈ। ਇਸ ਮੌਕੇ ਚੌਧਰੀ ਯਸ਼ਪਾਲ, ਡਾ. ਡੀਪੀ ਖੋਸਲਾ, ਰਜਿੰਦਰ ਹੰਸ, ਵਿੱਕੀ ਸਹੋਤਾ, ਸੁਧੀਰ ਧਾਰੀਵਾਲ, ਸ਼ੀਤਲ ਆਦਿਵੰਸ਼ੀ, ਲਵ ਦ੍ਰਾਵਿੜ, ਸ਼ਿਵ ਕੁਮਾਰ, ਅਕਸ਼ੇ ਰਾਜ, ਅਸ਼ੋਕ ਦਾਨਵ, ਰਾਹੁਲ ਪੁਹਾਲ, ਮਿੰਕਲ, ਪਿੰਕਾ ਚੰਡਾਲਿਆ, ਸੋਹਣਵੀਰ, ਅਮਨ ਬੱਸੀ, ਵਿਨੋਦ ਅਖ਼ਤਰ, ਨੀਰਜ ਸੁਬਾਹੂ, ਸੁਰੇਸ਼ ਸੈਲੀ, ਸੰਜੇ ਦਿਸ਼ਾਵਰ ਮੌਜੂਦ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All