ਸਿੱਧਵਾਂ ਨਹਿਰ ਨੂੰ ਸਾਫ਼ ਕਰਨਾ ਸਕੂਲ ਨੂੰ ਪਿਆ ਮਹਿੰਗਾ : The Tribune India

ਸਿੱਧਵਾਂ ਨਹਿਰ ਨੂੰ ਸਾਫ਼ ਕਰਨਾ ਸਕੂਲ ਨੂੰ ਪਿਆ ਮਹਿੰਗਾ

ਕੂੜੇ ਨੂੰ ਅੱਗ ਲਗਾਉਣ ’ਤੇ ਨਿਗਮ ਨੇ ਕੀਤਾ 25 ਹਜ਼ਾਰ ਦਾ ਜੁਰਮਾਨਾ; ਬਿਨਾਂ ਇਜਾਜ਼ਤ ਬੱਚਿਆਂ ਨੂੰ ਨਹਿਰ ਵਿੱਚ ਉਤਾਰਨ ਦੇ ਦੋਸ਼

ਸਿੱਧਵਾਂ ਨਹਿਰ ਨੂੰ ਸਾਫ਼ ਕਰਨਾ ਸਕੂਲ ਨੂੰ ਪਿਆ ਮਹਿੰਗਾ

ਸਿੱਧਵਾਂ ਨਹਿਰ ਦੇ ਪਿੱਛੇ ਐੱਮਸੀ ਜ਼ੋਨ ਡੀ ਦਫ਼ਤਰ ਸਰਾਭਾ ਨਗਲਰ ਵਿੱਚ ਕੂੜੇ ਨੂੰ ਲਾਈ ਅੱਗ ਦਾ ਦ੍ਰਿਸ਼।-ਫੋਟੋ: ਇੰਦਰਜੀਤ ਵਰਮਾ

ਗਗਨਦੀਪ ਅਰੋੜਾ
ਲੁਧਿਆਣਾ, 1 ਦਸੰਬਰ

ਬੁੱਢੇ ਨਾਲੇ ਦਾ ਰੂਪ ਧਾਰਨ ਕਰਦੀ ਜਾਂ ਰਹੀ ਸਿੱਧਵਾਂ ਨਹਿਰ ’ਤੇ ਸਰਾਭਾ ਨਗਰ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ ਨਹਿਰ ’ਚ ਸਫ਼ਾਈ ਮੁਹਿੰਮ ਚਲਾਉਣ ਦਾ ਖਾਮਿਆਜ਼ਾ ਸਕੂਲ ਨੂੰ ਉਦੋਂ ਭੁਗਤਨਾ ਪਿਆ, ਜਦੋਂ ਨਗਰ ਨਿਗਮ ਨੇ ਉਨ੍ਹਾਂ ਦੀ ਇਸ ਮੁਹਿੰਮ ’ਤੇ 25 ਹਜ਼ਾਰ ਦਾ ਜੁਰਮਾਨਾ ਲਾ ਦਿੱਤਾ। ਬੱਚਿਆਂ ਨੇ ਸਫ਼ਾਈ ਮੁਹਿੰਮ ਦੇ ਤਹਿਤ ਨਹਿਰ ’ਚੋਂ ਕੂੜਾ ਇਕੱਠਾ ਕੀਤਾ ਤੇ ਉੱਥੇ ਪਈਆਂ ਮੂਰਤੀਆਂ ਤੇ ਧਾਰਮਿਕ ਫੋਟੋਆਂ ਨੂੰ ਵੀ ਕੂੜੇ ’ਚ ਰੱਖ ਕੇ ਅੱਗ ਲਾ ਦਿੱਤੀ। ਜਦੋਂ ਇਹ ਮਾਮਲਾ ਨਗਰ ਨਿਗਮ ਦੇ ਧਿਆਨ ’ਚ ਆਇਆ ਤਾਂ ਇਸ ਦਾ ਸਖ਼ਤ ਨੋਟਿਸ ਲੈਂਦਿਆ ਸਕੂਲ ਪ੍ਰਬੰਧਕਾਂ ਨੂੰ 25 ਹਜ਼ਾਰ ਦਾ ਜੁਰਮਾਨਾ ਲਾ ਦਿੱਤਾ ਗਿਆ। ਇਸ ਦੇ ਨਾਲ-ਨਾਲ ਨਗਰ ਨਿਗਮ ਨੇ ਤਰਕ ਦਿੱਤਾ ਕਿ ਬਿਨਾਂ ਕਿਸੇ ਦੀ ਆਗਿਆ ਦੇ ਸਕੂਲ ਪ੍ਰਬੰਧਕਾਂ ਨੇ ਬੱਚਿਆਂ ਨੂੰ ਨਹਿਰ ’ਚ ਉਤਾਰ ਦਿੱਤਾ। ਨਿਗਮ ਦਾ ਕਹਿਣਾ ਹੈ ਕਿ ਕੂੜਾ ਸਾੜਨਾ ਕਾਨੂੰਨੀ ਜੁਰਮ ਹੈ ਤੇ ਐਨਜੀਟੀ ਦੇ ਹੁਕਮਾਂ ਦੀ ਉਲੰਘਣਾ ਹੈ, ਜਿਸ ਕਾਰਨ ਜੁਰਮਾਨਾ ਲਾਇਆ ਗਿਆ ਹੈ।

ਕੁਝ ਸਮੇਂ ਤੋਂ ਸਿੱਧਵਾਂ ਨਹਿਰ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਸਨ ਕਿ ਨਹਿਰ ’ਚ ਕਾਫ਼ੀ ਕੂੜਾ ਕਰਕਟ ਹੈ ਤੇ ਨਹਿਰ ਲਗਾਤਾਰ ਬੁੱਢੇ ਨਾਲੇ ਦਾ ਰੂਪ ਧਾਰਨ ਕਰਦੀ ਜਾਂ ਰਹੀ ਹੈ। ਇਸ ’ਤੇ ਸਰਾਭਾ ਨਗਰ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਦੇ ਪ੍ਰਬਧੰਕਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਆਪਣੇ ਪੱਧਰ ’ਤੇ ਸਕੂਲੀ ਵਿਦਿਆਰਥੀਆਂ ਨੂੰ ਨਾਲ ਲੈ ਕੇ ਨਹਿਰ ’ਚ ਸਫ਼ਾਈ ਦਾ ਜਿੰਮਾ ਚੁੱਕਿਆ। ਉਨ੍ਹਾਂ ਬਿਨਾਂ ਪ੍ਰਸਾਸ਼ਨ ਨੂੰ ਸੂਚਨਾ ਦਿੱਤੇ, ਨਹਿਰ ’ਚ ਬੱਚਿਆਂ ਨੂੰ ਉਤਾਰ ਦਿੱਤਾ ਤੇ ਸਫ਼ਾਈ ਮੁਹਿੰਮ ਚਲਾ ਦਿੱਤੀ। ਹਾਲਾਂਕਿ ਸਕੂਲੀ ਬੱਚਿਆਂ ਨੇ ਚੰਗੇ ਤਰੀਕੇ ਨਾਲ ਨਹਿਰ ’ਚ ਸਫ਼ਾਈ ਕੀਤੀ ਤੇ ਕੂੜਾ ਇੱਕ ਥਾਂ ਇਕੱਠਾ ਕਰ ਅੱਗ ਲਾ ਦਿੱਤੀ। ਇਸ ਦੇ ਨਾਲ ਉਥੇ ਪਈਆਂ ਧਾਰਮਿਕ ਤਸਵੀਰਾਂ ਨੂੰ ਵੀ ਅੱਗ ਲਾ ਦਿੱਤੀ। ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਕੂੜਾ ਸਾੜਨਾ ਗੈਰਕਾਨੂੰਨੀ ਹੈ ਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਪਿਛਲੇਂ ਸਮੇਂ ਇਸ ਸਬੰਧੀ ਗੰਭੀਰ ਨੋਟਿਸ ਲਿਆ ਹੈ। ਨਗਰ ਨਿਗਮ ਵੱਲੋਂ ਸਕੂਲ ਨੂੰ 25 ਹਜ਼ਾਰ ਦਾ ਚਲਾਨ ਭੇਜ ਦਿੱਤਾ ਗਿਆ ਹੈ ਤੇ ਨਾਲ ਹੀ ਸਟਾਫ਼ ਨੂੰ ਵੀ ਚੌਕਸੀ ਵਧਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਕੰਧ ਓਹਲੇ ਪਰਦੇਸ

ਕੰਧ ਓਹਲੇ ਪਰਦੇਸ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

‘ਮੇਰੇ ਜੀਵਨ ਦੀਆਂ ਯਾਦਾਂ’ ਲੋਕ ਅਰਪਣ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਮਹਿੰਦਰਪਾਲ ਦੇ ਕਾਵਿ-ਸੰਗ੍ਰਹਿ ‘ਤ੍ਰਿਵੇਣੀ’ ’ਤੇ ਵਿਚਾਰ ਗੋਸ਼ਟੀ

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਹਾਲੇ ਤਾਂ ਮੈਂ ਸਫ਼ਰ ’ਤੇ ਤੁਰਨਾ...

ਪੈਨਸ਼ਨਰ ਪ੍ਰੀਤਮ ਸਿੰਘ

ਪੈਨਸ਼ਨਰ ਪ੍ਰੀਤਮ ਸਿੰਘ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਪੰਜਾਬ ਦੀ ਉੱਭਰਦੀ ਤਸਵੀਰ ਅਤੇ ਨੌਜਵਾਨ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਬਜਟ 2023: ਸਪੱਸ਼ਟਤਾ ਦੀ ਅਣਹੋਂਦ

ਸ਼ਹਿਰ

View All