DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਜਾਇਜ਼ ਮਾਈਨਿੰਗ ਲਈ ਦੋ ਧਿਰਾਂ ’ਚ ਝੜਪ

18 ਜਣਿਆਂ ਖ਼ਿਲਾਫ਼ ਕੇਸ ਦਰਜ

  • fb
  • twitter
  • whatsapp
  • whatsapp
Advertisement

ਸਤਲੁਜ ਦਰਿਆ ਵਿੱਚੋਂ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਹੋਈ ਝੜਪ ਵਿੱਚ ਪੁਲੀਸ ਨੇ 18 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ। ਪੁਲੀਸ ਵੱਲੋਂ ਕੇਸ ਵਿੱਚ ਸ਼ਾਮਲ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ। ਖ਼ਬਰ ਲਿਖੇ ਜਾਣ ਤੱਕ ਕੋਈ ਵੀ ਮੁਲਜ਼ਮ ਪੁਲੀਸ ਦੇ ਹੱਥ ਨਹੀਂ ਸੀ ਲੱਗਾ। ਤਫਤੀਸ਼ੀ ਅਫਸਰ ਸਹਾਇਕ ਸਬ-ਇੰਸਪੈਕਟਰ ਗੁਰਸੇਵਕ ਸਿੰਘ ਨੇ 18 ਅਪਰੈਲ ਤੋਂ ਸ਼ੁਰੂ ਹੋਏ ਵਿਵਾਦ ਬਾਰੇ ਦੱਸਿਆ ਕਿ ਪਿੰਡ ਉਮਰੇਵਾਲ (ਜਲੰਧਰ) ਅਤੇ ਪਿੰਡ ਗੋਰਸੀਆਂ ਖਾਨ ਮੁਹੰਮਦ (ਲੁਧਿਆਣਾ) ਥਾਣਾ ਸਿੱਧਵਾਂ ਬੇਟ ਵਿੱਚ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਰੇਤ ਦੀ ਖੱਡ ਨੂੰ ਲੈ ਕੇ ਆਪਸੀ ਵਿਵਾਦ ਉਦੋਂ ਸ਼ੁਰੂ ਹੋਇਆ, ਜਦੋਂ ਮਾਲ ਵਿਭਾਗ ਅਤੇ ਜਲ-ਸਰੋਤ ਵਿਭਾਗ ਦੀਆਂ ਟੀਮਾਂ ਝਗੜਾ ਨਿਪਟਾਉਣ ਲਈ ਨਿਸ਼ਾਨਦੇਹੀ ਕਰਨ ਲਈ ਪਹੁੰਚੀਆਂ ਸਨ। ਝਗੜੇ ’ਚ ਸ਼ਾਮਲ ਇੱਕ ਧਿਰ ਨੇ ਆਪਣੀ ਵਿਰੋਧੀ ਧਿਰ ’ਤੇ ਦੋਸ਼ ਲਾਉਂਦਿਆ ਗੋਰਸੀਆਂ ਖਾਨ ਮੁਹੰਮਦ ਦੇ ਵਸਨੀਕ ਗੁਰਦੀਪ ਸਿੰਘ ਦੀਪਾ ਨੇ ਦੱਸਿਆ ਕਿ ਉਹ ਆਪਣੇ ਰਿਸ਼ਤੇਦਾਰ ਤਾਰਾ ਸਿੰਘ, ਪੂਰਨ ਸਿੰਘ, ਕਸ਼ਮੀਰ ਸਿੰਘ ਨਾਲ ਨਿਸ਼ਾਨਦੇਹੀ ਸਮੇਂ ਮੌਕੇ ’ਤੇ ਸਨ। ਨਿਸ਼ਾਨਦੇਹੀ ਤੋਂ ਵਾਪਸ ਆਉਂਦਿਆਂ ਉਨ੍ਹਾਂ ’ਤੇ 30-40 ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਇਸੇ ਤਰ੍ਹਾਂ ਦੂਸਰੀ ਧਿਰ ਦੇ ਗੁਰਦੀਪ ਸਿੰਘ ਨੇ ਵੀ ਇਸੇ ਤਰ੍ਹਾਂ ਦੇ ਦੋਸ਼ ਪਹਿਲੇ ਵਾਲੇ ਗੁਰਦੀਪ ਸਿੰਘ ’ਤੇ ਲਗਾਏ। ਉਨ੍ਹਾਂ ਕਿਹਾ ਕਿ ਉਨ੍ਹਾਂ ਲੋਕਾਂ ਨੇ ਸਰਪੰਚ ਜਗਦੇਵ ਸਿੰਘ ਅਤੇ ਉਸਦੇ ਬੇਟੇ ਦਵਿੰਦਰ ਸਿੰਘ ਬੌਬੀ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ। ਦੋਵਾਂ ਧਿਰਾਂ ਦੀਆਂ ਸ਼ਿਕਾਇਤਾਂ ’ਤੇ 18 ਮੁਲਜ਼ਮਾਂ ਖ਼ਿਲਾਫ਼ ਕਰਾਸ ਕੇਸ ਦਰਜ ਗ੍ਰਿਫਤਾਰੀ ਲਈ ਟੀਮਾਂ ਦਾ ਗਠਨ ਕੀਤਾ ਗਿਆ ਹੈ।

Advertisement
Advertisement
×