DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੀਟੂ ਨੇ ਥਾਣੇ ਅੱਗੇ ਧਰਨਾ ਲਾਇਆ

ਪੁਲੀਸ ’ਤੇ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਢਿੱਲੀ ਕਾਰਵਾਈ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਥਾਣਾ ਰਾਏਕੋਟ ਅੱਗੇ ਨਾਅਰੇਬਾਜ਼ੀ ਕਰਦੇ ਹੋਏ ਸੀਟੂ ਦੇ ਆਗੂ।
Advertisement

ਇੱਥੇ ਥਾਣਾ ਸ਼ਹਿਰੀ ਅਤੇ ਡੀ ਐੱਸ ਪੀ ਦਫਤਰ ਅੱਗੇ ਸੀਟੂ ਦੀ ਅਗਵਾਈ ਹੇਠ ਧਰਨਾ ਲਾ ਕੇ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਦਲਜੀਤ ਕੁਮਾਰ ਗੋਰਾ ਨੇ ਪੁਲੀਸ ਦੀ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਢਿੱਲੀ ਕਾਰਵਾਈ ਵਿਰੁੱਧ ਆਵਾਜ਼ ਬੁਲੰਦ ਕੀਤੀ।

ਸੀਟੂ ਕਾਰਕੁਨਾਂ ਨੂੰ ਸੰਬੋਧਨ ਕਰਦਿਆਂ ਦਲਜੀਤ ਕੁਮਾਰ ਗੋਰਾ ਨੇ ਆਖਿਆ ਕਿ ਸ਼ਹਿਰ ਵਿੱਚ ਖ਼ਾਲੀ ਪਈਆਂ ਕੋਠੀਆਂ, ਘਰਾਂ ਨੂੰ ਕਿਰਾਏ ’ਤੇ ਲੈ ਕੇ ਲੋਕ ਬਿਨਾਂ ਕਿਸੇ ਡਰ-ਭੈਅ ਦੇ ਦੇਹ ਵਪਾਰ ਕਰ ਰਹੇ ਹਨ। ਜੇਕਰ ਅਜਿਹੇ ਅਨਸਰਾਂ ਖ਼ਿਲਾਫ਼ ਕੋਈ ਵਿਅਕਤੀ ਪੁਲੀਸ ਕੋਲ ਸ਼ਿਕਾਇਤ ਕਰਦਾ ਹੈ ਤਾਂ ਪੁਲੀਸ ਪਹਿਲਾਂ ਹੀ ਉਨ੍ਹਾਂ ਨੂੰ ਕਾਰਵਾਈ ਕਰਨ ਦੀ ਥਾਂ ਪਾਸੇ ਕਰ ਦਿੰਦੀ ਹੈ। ਉਨ੍ਹਾਂ ਆਖਿਆ ਕਿ ਹਲਕੇ ਦੇ ਪਿੰਡਾਂ ਵਿੱਚ ਨਾਜਾਇਜ਼ ਸ਼ਰਾਬ ਦੀ ਵਿਕਰੀ ਜ਼ੋਰਾਂ ’ਤੇ ਹੈ, ਦੇਸੀ ਸ਼ਰਾਬ ਦੀ ਪੇਟੀ ਪੰਜ ਸੌ ਰੁਪਏ ਵਿੱਚ ਮਿਲ ਰਹੀ ਹੈ ਅਤੇ ਵੇਚਣ ਵਾਲੇ ਘਰਾਂ ਤੱਕ ਡਿਲਵਰੀ ਕਰਦੇ ਹਨ। ਉਨ੍ਹਾਂ ਪੁਲੀਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਅਜਿਹੇ ਮਾੜੇ ਧੰਦਿਆਂ ਨੂੰ ਨੱਥ ਨਾ ਪਾਈ ਗਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਧਰਨੇ ਵਿੱਚ ਮਗਨਰੇਗਾ ਮਜ਼ਦੂਰ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਪ੍ਰਕਾਸ਼ ਬਰ੍ਹਮੀ, ਰੁਲਦਾ ਸਿੰਘ ਗੋਬਿੰਦਗੜ੍ਹ, ਰਾਜ ਜਸਵੰਤ ਤਲਵੰਡੀ, ਕਰਮਜੀਤ ਸਿੰਘ ਸੰਨੀ, ਸਤਵਿੰਦਰ ਸਿੰਘ, ਬਹਾਦਰ ਸਿੰਘ ਨੂਰਪੁਰਾ, ਗੁਰਦੀਪ ਸਿੰਘ ਜੌਹਲਾਂ, ਪ੍ਰਿਤਪਾਲ ਸਿੰਘ ਬਿੱਟਾ, ਮੁਖਤਿਆਰ ਸਿੰਘ ਕਲਸੀਆਂ ਹਾਜ਼ਰ ਸਨ।

Advertisement

Advertisement
Advertisement
×