Chhapar Mela: ਛਪਾਰ ਕਾਨਫਰੰਸ ਸਬੰਧੀ ਜ਼ਿੰਮੇਵਾਰੀਆਂ
ਛਪਾਰ ਮੇਲੇ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਪਾਰਟੀ ਦੇ ਮੁੱਲਾਂਪੁਰ ਸਥਿਤ ਮੁੱਖ ਦਫ਼ਤਰ ਵਿੱਚ ਹਰਵੀਰ ਸਿੰਘ ਇਆਲੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਇਆਲੀ ਨੇ ਕਿਹਾ ਕਿ ਦਾਖਾ ਹਲਕੇ ਤੋਂ...
Advertisement
ਛਪਾਰ ਮੇਲੇ ਮੌਕੇ ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਕੀਤੀ ਜਾਣ ਵਾਲੀ ਸਿਆਸੀ ਕਾਨਫਰੰਸ ਦੀਆਂ ਤਿਆਰੀਆਂ ਸਬੰਧੀ ਮੀਟਿੰਗ ਪਾਰਟੀ ਦੇ ਮੁੱਲਾਂਪੁਰ ਸਥਿਤ ਮੁੱਖ ਦਫ਼ਤਰ ਵਿੱਚ ਹਰਵੀਰ ਸਿੰਘ ਇਆਲੀ ਦੀ ਅਗਵਾਈ ਹੇਠ ਹੋਈ। ਇਸ ਮੌਕੇ ਇਆਲੀ ਨੇ ਕਿਹਾ ਕਿ ਦਾਖਾ ਹਲਕੇ ਤੋਂ ਪਾਰਟੀ ਵਰਕਰ ਵੱਡੀ ਗਿਣਤੀ ’ਚ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਪੱਬਾਂ ਭਾਰ ਹਨ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਵਰਕਰ ਛਪਾਰ ਮੇਲੇ ਦੌਰਾਨ ਕਾਨਫਰੰਸ ਵਿੱਚ ਰਿਕਾਰਡ ਤੋੜ ਇਕੱਠ ਕਰਨਗੇ। ਉਨ੍ਹਾਂ ਹਲਕੇ ਦੇ ਸਰਗਰਮ ਆਗੂ ਸਾਬਕਾ ਸਰਪੰਚ ਹਰਪ੍ਰੀਤ ਸਿੰਘ ਇਆਲੀ, ਸਾਬਕਾ ਸਰਪੰਚ ਨੇਤਰ ਸਿੰਘ, ਸਾਬਕਾ ਚੇਅਰਮੈਨ ਸੁਖਦੀਪ ਸਿੰਘ ਸੁੱਖਾ ਸਾਬਕਾ ਸਰਪੰਚ, ਗੁਰਦੇਵ ਸਿੰਘ, ਦਲਵੀਰ ਸਿੰਘ, ਮਨਦੀਪ ਸਿੰਘ ਹਸਨਪੁਰ ਦੀਆਂ ਕਾਨਫਰੰਸ ਨੂੰ ਹਰ ਪੱਖੋਂ ਕਾਮਯਾਬ ਕਰਨ ਲਈ ਪਿੰਡਾਂ ’ਚ ਨੁੱਕੜ ਮੀਟਿੰਗਾਂ ਕਰਨ ਲਈ ਜ਼ਿੰਮੇਵਾਰੀਆਂ ਲਾਈਆਂ।
Advertisement
Advertisement
×

