DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

CHC Hathur: ਹੈਲਥ ਵਰਕਰਾਂ ਵੱਲੋਂ ਔਨਲਾਈਨ ਕੰਮਾਂ ਦਾ ਬਾਈਕਾਟ

ਸਿਹਤ ਕਾਮਿਆਂ ਨੇ ਐੱਸ ਐੱਮ ਓ ਦੇ ਨਾਮ ਮੰਗ ਪੱਤਰ ਭੇਜਿਆ

  • fb
  • twitter
  • whatsapp
  • whatsapp
featured-img featured-img
ਅਧਿਕਾਰੀ ਨੂੰ ਮੰਗ ਪੱਤਰ ਦਿੰਦੇ ਹੋਏ ਮਲਟੀਪਰਪਜ਼ ਹੈਲਥ ਵਰਕਰ।
Advertisement

ਸੀ ਐੱਚ ਸੀ ਹਠੂਰ ਨਾਲ ਸਬੰਧਤ ਸਮੂਹ ਮਲਟੀਪਰਪਜ਼ ਹੈਲਥ ਵਰਕਰਾਂ ਵੱਲੋ ਔਨਲਾਈਨ ਕੰਮਾਂ ਦਾ ਬਾਈਕਾਟ ਕਰਦਿਆਂ ਮੰਗਾਂ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾ. ਗੁਰਵਿੰਦਰ ਕੌਰ ਨੂੰ ਡਾ. ਮਨਦੀਪ ਸਿੰਘ ਵਿਰਦੀ ਰਾਹੀਂ ਮੰਗ ਪੱਤਰ ਦਿੱਤਾ ਗਿਆ। ਵਰਕਰਾਂ ਨੇ ਮੰਗਾਂ ਮੰਨਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇੱਕ ਤੋਂ ਵੱਧ ਸਬ ਸੈਟਰਾਂ ਦਾ ਬਾਈਕਾਟ ਰਹੇਗਾ ਜਦੋ ਤੱਕ ਵਾਧੂ ਸੈਂਟਰ ਦੀ ਡਿਊਟੀ ਲਈ ਕੋਈ ਭੱਤਾ ਨਹੀਂ ਮਿਲਦਾ। ਉਨ੍ਹਾਂ ਕਿਹਾ ਕਿ ਐੱਨ ਸੀ ਡੀ ਤੇ ਟੀ ਬੀ ਕੰਮਾਂ ਲਈ ਮੇਲ ਵਰਕਰਾਂ ਦੀ ਡਿਊਟੀ ਲਾਈ ਗਈ ਸੀ, ਪਰ ਅਰਬਨ ਏਰੀਏ ਵਿੱਚ ਇਹ ਕੰਮ ਉਨ੍ਹਾਂ ਦੇ ਕੇਡਰਾਂ ਤੋਂ ਜਬਰੀ ਕਰਵਾਇਆ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਪੁਖਤਾ ਪੱਤਰ ਜਾਰੀ ਕੀਤਾ ਜਾਵੇ। ਸੀ ਐਚ ਓ ਵਾਲਾ ਮਾਣ ਭੱਤਾ 5,000 ਰੁਪਏ ਕੀਤਾ ਜਾਵੇ ਅਤੇ ਜਿੱਥੇ ਸੀ ਐੱਚ ਓ ਦੀ ਖਾਲੀ ਅਸਾਮੀ ਪਈ ਹੈ ਉੱਥੋਂ ਦੇ ਇੰਸਟਿਵ ਕਿਸੇ ਹੋਰ ਸੀਨੀਅਰ ਵਰਗ ਤੋਂ ਵੈਰੀਫਿਕੇਸਨ ਕਰਵਾ ਕੇ ਯਕੀਨੀ ਬਣਾਇਆ ਜਾਵੇ। ਉਨ੍ਹਾ ਕਿਹਾ ਕਿ ਆਰ ਡੀ ਕੇ ਕਿੱਟ ਲੈਬ ਟੈਸਟ ਕਰਨਾ ਏ ਐੱਨ ਐੱਮ ਦਾ ਕੰਮ ਨਹੀ, ਇਹ ਕੰਮ ਲੈਬੋਰਟਰੀ ਤੱਕ ਹੀ ਸੀਮਤ ਰੱਖਿਆ ਜਾਵੇ। ਕਿਸੇ ਵੀ ਹੈਲਥ ਫੈਸਿਲਟੀ ਵਿੱਚ ਏ ਐੱਨ ਐੱਮ ਨੂੰ ਵਾਧੂ ਚਾਰਜ ਨਾ ਦਿੱਤਾ ਜਾਵੇ ਤੇ ਖਾਲੀ ਪਈਆਂ ਅਸਾਮੀਆਂ ਜਲਦੀ ਭਰੀਆਂ ਜਾਣ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਜਲਦੀ ਨਾ ਮੰਨੀਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੀਆਂ ਹੋਰ ਇਨਸਾਫਪਸੰਦ ਜੱਥੇਬੰਦੀਆਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਸਰਬਜੀਤ ਕੌਰ, ਜਸਵਿੰਦਰ ਕੌਰ, ਅਮਰਜੀਤ ਕੌਰ, ਕਰਮਜੀਤ ਕੌਰ, ਸੁਖਵੰਤ ਕੌਰ, ਜਸਵਿੰਦਰ ਕੌਰ, ਮਹਿੰਦਰ ਕੌਰ ਹਾਜ਼ਰ ਸਨ ।

Advertisement
Advertisement
×