ਪੱਤਰ ਪ੍ਰੇਰਕ
ਪਾਇਲ, 6 ਜੁਲਾਈ
ਨੇੜਲੇ ਪਿੰਡ ਜੱਲ੍ਹਾ ਦੇ ਜੰਮਪਲ ਤੇ ਅਰਜਨ ਐਵਾਰਡੀ ਸਾਬਕਾ ਐੱਸਪੀ ਜਗਜੀਤ ਸਿੰਘ ਜੱਲਾ ਦੇ ਹੋਣਹਾਰ ਸਪੁੱਤਰ ਚੰਦਨ ਪ੍ਰੀਤ ਸਿੰਘ ਜੋ ਪੰਜਾਬ ਪੁਲੀਸ ਵਿੱਚ ਬਤੌਰ ਡੀਐੱਸਪੀ ਸੇਵਾਵਾਂ ਨਿਭਾਅ ਰਹੇ ਹਨ। ਜਿਨ੍ਹਾਂ ਅਮਰੀਕਾ ਵਿੱਚ ਹੋਈਆਂ ਵਰਲਡ ਪੁਲੀਸ ਰੋਇੰਗ ਫਾਇਰ ਐਗਰੋ ਮੀਟਰ ਖੇਡਾਂ ਵਿੱਚ ਭਾਰਤ ਲਈ ਦੋ ਕਾਂਸੇ ਦੇ ਤਗ਼ਮੇ ਜਿੱਤ ਕੇ ਪੰਜਾਬ ਪੁਲੀਸ ਦੀ ਝੋਲੀ ਪਾਏ। ਭਾਰਤ ਵੱਲੋਂ ਖੇਡਣ ਗਏ ਦੋ ਹੋਰ ਖਿਡਾਰੀਆਂ ਨੇ ਵੀ ਮੈਡਲ ਜਿੱਤੇ ਹਨ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਡੀਐੱਸਪੀ ਚੰਦਨ ਪ੍ਰੀਤ ਸਿੰਘ ਦੇ ਪਿਤਾ ਜਗਜੀਤ ਸਿੰਘ ਜੱਲਾ ਪੰਜਾਬ ਪੁਲੀਸ ਵਿੱਚ ਐੱਸਪੀ ਰਹਿ ਚੁੱਕੇ ਹਨ ਤੇ ਉਨ੍ਹਾਂ ਰੋਇੰਗ ਵਿੱਚ ਪੰਜਾਬ ਲਈ ਪਹਿਲਾ ਅਰਜਨ ਐਵਾਰਡ ਜਿੱਤਿਆ ਸੀ।
ਅੱਜ ਇਹ ਖੁਸ਼ੀ ਦੀ ਖਬਰ ਸੁਣ ਕੇ ਪਿੰਡ ਜੱਲ੍ਹਾ ਵਿਖੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਇਸ ਮੌਕੇ ਜਥੇਦਾਰ ਹਰਪਾਲ ਸਿੰਘ ਮੈਂਬਰ ਐੱਸਜੀਪੀਸੀ, ਜੋਗਿੰਦਰ ਸਿੰਘ ਸਾਬਕਾ ਸੂਬੇਦਾਰ, ਹਰਭੂਰ ਸਿੰਘ ਸਾਬਕਾ ਫੌਜੀ, ਰਾਜ ਸਿੰਘ ਐਕਸ ਆਰਮੀ, ਸਮਸੇਰ ਸਿੰਘ ਸਾਬਕਾ ਸਰਪੰਚ ਜੱਲ੍ਹਾ, ਲਛਮਣ ਸਿੰਘ ਸਰਪੰਚ, ਜਗਜੀਤ ਸਿੰਘ ਸਬ ਇੰਸਪੈਕਟਰ, ਮਨਪ੍ਰੀਤ ਸਿੰਘ ਇੰਸਪੈਕਟਰ ਮਾਲੇਰਕੋਟਲਾ, ਹਰਪ੍ਰੀਤ ਸਿੰਘ ਪਾਇਲ, ਡਾਕਟਰ ਰਤਨ ਸਿੰਘ ਜੱਲ੍ਹਾ, ਸਿਵਰਾਜ ਸਿੰਘ ਜੱਲ੍ਹਾ, ਦਿਲਵੀਰ ਸਿੰਘ ਔਜਲਾ, ਮਨਪ੍ਰੀਤ ਸਿੰਘ ਕਨੇਚ ਫੌਜੀ, ਕਰਨੈਲ ਸਿੰਘ, ਮਨਦੀਪ ਸਿੰਘ ਫੌਜੀ ਤੇ ਹੋਰ ਮੌਜੂਦ ਸਨ।