ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸਰਕਾਰੀ ਹਾਈ ਸਕੂਲ ਸਮਾਰਟ ਜਵੱਦੀ ਵਿੱਚ ਤਰਕਸ਼ੀਲ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਵਿੱਚ ਪਾਸ ਹੋਏ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਸ਼ਹੀਦ ਭਗਤ ਸਿੰਘ ਦੇ ਜੇਲ੍ਹ ਸਮੇਂ ਦਾ ਹਾਲ ਬਿਆਨਦਾ ਨਾਟਕ ‘ਛਿਪਣ ਤੋਂ ਪਹਿਲਾਂ’ ਖੇਡਿਆ ਗਿਆ। ਸਮਸ਼ੇਰ ਨੂਰਪੁਰੀ ਨੇ ਨਾਟਕ ਵਿੱਚ ਬੇਬੇ ਅਤੇ ਭਗਤ ਸਿੰਘ ਦਾ ਰੋਲ ਪੰਚਮ ਜੰਡਿਆਲੀ ਵੱਲੋਂ ਬਾਖੂਬੀ ਨਿਭਾਇਆ ਗਿਆ। ਲੈਕਚਰਾਰ ਰਾਜਿੰਦਰ ਜੰਡਿਆਲੀ ਵੱਲੋਂ ਸਟੇਜ ਦੇ ਪਰਦੇ ਪਿੱਛੋਂ ਦਿੱਤੀ ਆਵਾਜ਼ ਦੀ ਜ਼ਿੰਮੇਵਾਰੀ ਸੁਘੜਤਾ ਨਾਲ ਨਿਭਾਈ। ਤਰਕਸ਼ੀਲ ਸੁਸਾਇਟੀ ਦੇ ਜ਼ੋਨ ਜਥੇਬੰਦਕ ਮੁਖੀ ਜਸਵੰਤ ਜ਼ੀਰਖ, ਇਕਾਈ ਮੁਖੀ ਬਲਵਿੰਦਰ ਸਿੰਘ ਅਤੇ ਕੈਨੇਡਾ ਤੋਂ ਆਏ ਸਤੀਸ਼ ਸਚਦੇਵਾ ਨੇ ਤਰਕਸ਼ੀਲ ਪਰਖ ਪ੍ਰੀਖਿਆ ਦੇ ਮੰਤਵ ਬਾਰੇ ਸਪੱਸ਼ਟ ਕੀਤਾ। ਨਾਟਕ ਬਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜਸਵੰਤ ਜ਼ੀਰਖ ਨੇ ਕਿਹਾ ਕਿ ਅੱਜ ਵੀ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦੀ ਉਨੀਂ ਹੀ ਮਹੱਤਤਾ ਹੈ ਜਿੰਨੀ ਉਹਨਾਂ ਦੀ ਸ਼ਹੀਦੀ ਤੋਂ ਪਹਿਲਾਂ ਸੀ ਕਿਉਂਕਿ ਅੱਜ ਵੀ ਦੇਸ਼ ਦੀ ਲੁੱਟ ਅੰਗਰੇਜ਼ਾਂ ਤੋਂ ਵੀ ਵੱਧ ਅੰਗਰੇਜ਼ਾਂ ਵਾਲੀਆਂ ਰਾਜ ਗੱਦੀਆਂ ’ਤੇ ਬੈਠੇ ਭਾਰਤੀ ਹਾਕਮ ਕਰ ਰਹੇ ਹਨ। ਤਰਕਸ਼ੀਲ ਪਰਖ ਪ੍ਰੀਖਿਆ ਵਿੱਚ ਪਾਸ ਹੋਏ ਵਿਦਿਆਰਥੀਆਂ ਨੂੰ ਸੁਸਾਇਟੀ ਵੱਲੋਂ ਜਾਰੀ ਕੀਤੇ ਸਰਟੀਫਿਕੇਟ ਦਿੱਤੇ ਗਏ। ਇਸ ਮੌਕੇ ਪ੍ਰੀਖਿਆ ਦੇ ਸੁਚੱਜੇ ਪ੍ਰਬੰਧਾਂ ਲਈ ਸਕੂਲ ਦੀ ਮੁੱਖ ਅਧਿਆਪਕਾ ਕਿਰਨ ਗੁਪਤਾ ਅਤੇ ਪ੍ਰੀਖਿਆ ਇੰਚਾਰਜ ਅਧਿਆਪਕਾ ਮਨਦੀਪ ਕੌਰ ਦਾ ਤਰਕਸ਼ੀਲ ਸੁਸਾਇਟੀ ਵੱਲੋਂ ਸਨਮਾਨ ਕੀਤਾ ਗਿਆ। ਤਰਕਸ਼ੀਲ ਆਗੂਆਂ ਅਤੇ ਨਾਟਕ ਟੀਮ ਦਾ ਵੀ ਸਕੂਲ ਦੇ ਸਮੁੱਚੇ ਸਟਾਫ ਵੱਲੋਂ ਬੂਟੇ ਦੇ ਕੇ ਸਨਮਾਨ ਕੀਤਾ ਗਿਆ। ਅੰਤ ਵਿੱਚ ਸਕੂਲ ਦੀ ਮੁੱਖ ਅਧਿਆਪਕਾ ਕਿਰਨ ਗੁਪਤਾ ਨੇ ਸਮੁੱਚੀ ਤਰਕਸ਼ੀਲ ਅਤੇ ਨਾਟਕ ਟੀਮ ਦੇ ਇਸ ਸਮਾਗਮ ਨੂੰ ਸਿਖਿਆਦਾਇਕ ਕਰਾਰ ਦਿੰਦਿਆਂ ਧੰਨਵਾਦ ਕੀਤਾ।
Advertisement
ਚੇਤਨਾ ਪਰਖ ਪ੍ਰੀਖਿਆ ਦੇ ਜੇਤੂਆਂ ਨੂੰ ਇਨਾਮ ਵੰਡਣ ਮੌਕੇ ਤਰਕਸ਼ੀਲ ਸੁਸਾਇਟੀ ਦੇ ਨੁਮਾਇੰਦੇ ਅਤੇ ਸਕੂਲ ਪ੍ਰਬੰਧਕ। -ਫੋਟੋ: ਬਸਰਾ
Advertisement
Advertisement
Advertisement
Advertisement
×

