DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸੈਂਟਰਲ ਜ਼ੋਨ youth festival ‘ਪਰਵਾਜ਼’ ਦਾ ਸ਼ਾਨਦਾਰ ਆਗ਼ਾਜ਼

ਗਿੱਧਾ, ਇੱਕ ਪਾਤਰੀ ਨਾਟਕ ਅਤੇ ਕਵਿਤਾ ਨਾਲ ਰੰਗ ਬੱਝਿਆ

  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਗਿੱਧਾ ਪੇਸ਼ ਕਰਦੀਆਂ ਮੁਟਿਆਰਾਂ।
Advertisement

ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ (ਜੀ ਐੱਨ ਈ ਸੀ), ਗਿੱਲ ਪਾਰਕ, ਲੁਧਿਆਣਾ ਵਿਚ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈ ਕੇ ਜੀ ਪੀ ਟੀ ਯੂ) ਜਲੰਧਰ ਦੇ ਤਿੰਨ ਦਿਨਾਂ ਸੈਂਟਰਲ ਜ਼ੋਨ ਯੂਥ ਫੈਸਟੀਵਲ ‘ਪਰਵਾਜ਼ 2026’ ਦਾ ਅੱਜ ਬਹੁਤ ਹੀ ਉਤਸ਼ਾਹ ਅਤੇ ਧੂਮ-ਧਾਮ ਨਾਲ ਆਗ਼ਾਜ਼ ਹੋਇਆ। ਇਸ ਮਹੋਤਸਵ ਵਿੱਚ ਵੱਖ-ਵੱਖ ਸਬੰਧਤ ਸੰਸਥਾਵਾਂ ਦੇ ਹੋਣਹਾਰ ਵਿਦਿਆਰਥੀਆਂ ਨੇ ਗਿੱਧਾ, ਮਮਿਕਰੀ, ਇਕਪਾਤਰੀ ਨਾਟਕ, ਕਵਿਤਾ, ਮਿੰਨੀ ਕਹਾਣੀ ਅਤੇ ਲੇਖ ਲਿਖਣ ਵਰਗੇ ਮੁਕਾਬਲਿਆਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲਿਆ। ਸਮਾਗਮ ਵਿੱਚ ਨਗਰ ਨਿਗਮ ਦੇ ਸਹਾਇਕ ਕਮਿਸ਼ਨਰ ਜਸਦੇਵ ਸਿੰਘ ਸੇਖੋਂ ਨੇ ਮੁੱਖ ਮਹਿਮਾਨ ਵਜੋਂ ਜਦਕਿ ਟੈਕਸੇਸ਼ਨ ਵਿਭਾਗ ਦੇ ਇੰਸਪੈਕਟਰ ਸੌਰਵ ਬਰਾੜ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਮੁੱਖ ਮਹਿਮਾਨ ਸ੍ਰੀ ਸੇਖੋਂ ਨੇ ਵਿਦਿਆਰਥੀਆਂ ਨੂੰ ਆਪਣੀ ਛੁਪੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਨ, ਸਮੇਂ ਦੇ ਹਾਣੀ ਬਣਨ ਅਤੇ ਜੀਵਨ ਵਿੱਚ ਉੱਚੇ ਮੁਕਾਮ ਹਾਸਲ ਕਰਨ ਲਈ ਪ੍ਰੇਰਿਆ। ਇੰਸਪੈਕਟਰ ਸੌਰਵ ਬਰਾੜ ਨੇ ਕਿਹਾ ਕਿ ਅਜਿਹੇ ਯੁਵਕ ਮੇਲੇ ਵਿਦਿਆਰਥੀਆਂ ਵਿੱਚ ਆਤਮ-ਵਿਸ਼ਵਾਸ਼, ਟੀਮ ਭਾਵਨਾ ਅਤੇ ਸੱਭਿਆਚਾਰ ਨਾਲ ਨੇੜਤਾ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਕਾਲਜ ਦੇ ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ‘ਪਰਵਾਜ਼ 2026’ ਵਿਦਿਆਰਥੀਆਂ ਨੂੰ ਰਚਨਾਤਮਕਤਾ ਦਿਖਾਉਣ ਦੇ ਨਾਲ-ਨਾਲ ਸਿਹਤਮੰਦ ਮੁਕਾਬਲੇ ਦੀ ਭਾਵਨਾ ਅਤੇ ਸੱਭਿਆਚਾਰਕ ਜਾਗਰੂਕਤਾ ਪੈਦਾ ਕਰਨ ਦਾ ਵਧੀਆ ਮੌਕਾ ਦਿੰਦਾ ਹੈ। ਪ੍ਰਬੰਧਕੀ ਟੀਮ ਦੇ ਮੈਂਬਰਾਂ ਡਾ. ਕੇ ਐੱਸ ਮਾਨ, ਡਾ. ਪਰਮਪਾਲ ਸਿੰਘ ਅਤੇ ਇੰਜ. ਜਸਵੰਤ ਸਿੰਘ ਟੌਰ ਨੇ ਦੱਸਿਆ ਕਿ ਪਹਿਲੇ ਦਿਨ ਵੱਖ-ਵੱਖ ਕਾਲਜਾਂ ਦੀਆਂ ਟੀਮਾਂ ਨੇ ਗਿੱਧੇ, ਕੁਇਜ਼, ਕਵਿਤਾ, ਲੇਖ ਲਿਖਣ, ਮਮਿਕਰੀ, ਇੱਕ ਪਾਤਰੀ ਨਾਟਕ ਆਦਿ ਮੁਕਾਬਲਿਆਂ ਵਿੱਚ ਆਪਣੇ ਹੁਨਰ ਦੇ ਜ਼ੌਹਰ ਦਿਖਾਏ।

Advertisement
Advertisement
×