ਵਾਜੇ ਗਾਜਿਆਂ ਨਾਲ ਜਗਰਾਉਂ ਪੁਲ ਦੀ ਚੌਥੀ ਬਰਸੀ ਮਨਾਈ

ਢੋਲ ਵਜਾ ਕੇ ਰੇਲਵੇ ਤੇ ਨਗਰ ਨਿਗਮ ਅਧਿਕਾਰੀਆਂ ਨੂੰ ਕੁੰਭਕਰਨੀ ਨੀਂਦ ਤੋਂ ਊਠਾਊਣ ਦੀ ਕੋਸ਼ਿਸ਼ ਕੀਤੀ

ਵਾਜੇ ਗਾਜਿਆਂ ਨਾਲ ਜਗਰਾਉਂ ਪੁਲ ਦੀ ਚੌਥੀ ਬਰਸੀ ਮਨਾਈ

ਜਗਰਾਉਂ ਪੁਲ ਦੀ ਚੌਥੀ ਬਰਸੀ ਮਨਾਉਂਦੇ ਹੋਏ ਸਮਾਜ ਸੇਵੀ। -ਫੋਟੋ: ਅਸ਼ਵਨੀ ਧੀਮਾਨ

ਗਗਨਦੀਪ ਅਰੋੜਾ
ਲੁਧਿਆਣਾ, 14 ਜੁਲਾਈ

ਸਨਅਤੀ ਸ਼ਹਿਰ ਦੇ 100 ਸਾਲ ਤੋਂ ਵੀ ਪੁਰਾਣੇ ਜਗਰਾਉਂ ਪੁਲ ਦੀ ਇੱਕ ਸਾਈਡ ਪਿਛਲੇ ਚਾਰ ਸਾਲ ਤੋਂ ਉਸਾਰੀ ਅਧੀਨ ਹੈ, ਜਿਸ ਦੀ ਉਸਾਰੀ ਪੂਰੀ ਨਾ ਹੋਣ ’ਤੇ ਅੱਜ ਸਨਅਤੀ ਸ਼ਹਿਰ ਦੇ ਲੋਕਾਂ ਨੇ ਇੱਕ ਵਾਰ ਫਿਰ ਜਗਰਾਉਂ ਪੁੱਲ ਦੀ ਚੌਥੀ ਬਰਸੀ ਮਨਾਈ। ਵੱਖ-ਵੱਖ ਸਮਾਜ ਸੇਵੀਆਂ ਨੇ ਸ਼ੋਸ਼ਲ ਮੀਡੀਆ ਰਾਹੀਂ ਰੇਲਵੇ ਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ। ਸਾਰਿਆਂ ਨੇ ਇਕਜੁੱਟ ਹੋ ਕੇ ਬੀਤੇ ਚਾਰ ਸਾਲ ਤੋਂ ਅਧੂਰੇ ਪੁਲ ਦੀ ਉਸਾਰੀ ’ਚ ਤੇਜ਼ੀ ਲਿਆਉਣ ਦੀ ਮੰਗ ਕੀਤੀ ਤਾਂ ਕਿ ਲੁਧਿਆਣਾ ਵਾਸੀਆਂ ਨੂੰ ਰਾਹਤ ਮਿਲ ਸਕੇ। ਯੂਵਾ ਐਨਜੀਓ ਦੇ ਸੱਚਾ ਯਾਦਵ ਨੇ ਆਪਣੇ ਸਾਥੀਆਂ ਦੇ ਨਾਲ ਰੇਲਵੇ ਤੇ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਕੁੰਭਕਰਨ ਦੀ ਨੀਂਦ ਤੋਂ ਜਗਾਉਣ ਦੇ ਲਈ ਢੋਲ ਵਜਾਏ। ਪੁਲ ਦੀ ਇੱਕ ਸਾਈਡ ਤੋਂ ਚਾਰ ਸਾਲ ਪਹਿਲਾਂ ਸਲੈਬ ਡਿੱਗਣੀ ਸ਼ੁਰੂ ਹੋ ਗਈ ਸੀ, ਜਿਸ ਨੂੂੰ ਖ਼ਤਰਨਾਕ ਐਲਾਨ ਕੇ ਰੇਲਵੇ ਵਿਭਾਗ ਨੇ ਇਸ ਨੂੰ ਤੁਰੰਤ ਬੰਦ ਕਰ ਦਿੱਤਾ ਸੀ। ਇਸ ਪੁੱਲ ਨੂੰ ਲੁਧਿਆਣਾ ਦੀ ਲਾਈਫ਼ ਲਾਈਨ ਕਿਹਾ ਜਾਂਦਾ ਹੈ, ਕਿਉਂਕਿ ਹਰ ਰੋਜ਼ ਇਸ ਪੁੱਲ ਤੋਂ ਲੱਖਾਂ ਦੀ ਗਿਣਤੀ ’ਚ ਵਾਹਨ ਲੰਘਦੇ ਹਨ। ਪੁੱਲ ਦੀ ਮੁੜ ਉਸਾਰੀ ਕਰਨ ਦੇ ਲਈ ਰੇਲਵੇ ਨੇ ਨਿਗਮ ਨੂੰ ਪੈਸੇ ਦੇਣ ਲਈ ਕਿਹਾ। ਰੇਲਵੇ ਨੇ ਇਸ ਪੁਲ ਦੀ ਡੀਪੀਆਰ ਤਿਆਰ ਕਰਨ ’ਚ 8 ਮਹੀਨੇ ਕੱਢ ਦਿੱਤੇ। ਇਸ ਦੌਰਾਨ ਪੁੱਲ ਦੀ ਪਹਿਲੀ ਬਰਸੀ ਆ ਗਈ, ਸਮਾਜ ਸੇਵੀਆਂ ਨੇ ਇਕੱਠੇ ਹੋ ਕੇ ਪਹਿਲੀ ਬਰਸੀ ਮਨਾਈ। ਨਿਗਮ ਦੇ ਵੱਲੋਂ ਰੇਲਵੇ ਨੂੰ 24 ਕਰੋੜ ਦੇ ਦਿੱਤੇ ਗਏ, ਇਸ ਤੋਂ ਬਾਅਦ ਰੇਲਵੇ ਨੇ ਟੈਂਡਰ ਜਾਰੀ ਕਰਨ ’ਚ ਦੇਰੀ ਕੀਤੀ। ਆਖਰਕਾਰ ਇੱਕ ਸਾਲ ਹੋਰ ਨਿਕਲ ਗਿਆ। ਦੂਸਰੀ ਬਰਸੀ ਆਉਂਦੇ ਹੀ ਸਮਾਜ ਸੇਵੀ ਬੈਂਡ ਵਾਜੇ ਦੇ ਨਾਲ ਰੇਲਵੇ ਇੰਜਨੀਅਰਿੰਗ ਦੇ ਦਫ਼ਤਰ ਪੁੱਜ ਗਏ। ਉਨ੍ਹਾਂ ਨੂੰ ਕੁੰਭਕਰਨੀ ਨੀਂਦ ’ਚੋਂ ਜਗਾਉਣ ਲਈ ਬੈਂਡ ਵਾਜੇ ਵਜਾਏ ਗਏ। ਅਜਿਹਾ ਹੁੰਦੇ ਦੇਖ ਆਖਰਕਾਰ ਰੇਲਵੇ ਨੇ ਟੈਂਡਰ ਜਾਰੀ ਕੀਤਾ ਤੇ ਮੁੜ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ, ਪਰ ਉਸਾਰੀ ਦੇ ਕੰਮ ਦੀ ਸਪੀਡ ਬਹੁਤ ਹੌਲੀ ਸੀ ਤੇ ਤੀਸਰੀ ਬਰਸੀ ਦਾ ਦਿਨ ਆ ਗਿਆ। ਫਿਰ ਸਮਾਜ ਸੇਵੀ ਸੰਸਥਾ ਨੇ ਜਗਰਾਉਂ ਪੁਲ ’ਤੇ ਨੁੱਕੜ ਨਾਟਕ ਪੇਸ਼ ਕੀਤਾ। ਹੁਣ ਹਾਲਾਤ ਇਹ ਹਨ ਕਿ ਰੇਲਵੇ ਲਾਈਨ ਦੇ ਉਪਰ ਦਾ ਹਿੱਸਾ ਪੂਰੀ ਤਰ੍ਹਾਂ ਤਿਆਰ ਹੋ ਚੁੱਕਿਆ ਹੈ, ਪਰ ਦੋਵੇਂ ਪਾਸੇ ਰੈਂਪ ਦਾ ਕੰਮ ਹਾਲੇ ਵੀ ਅਧੂਰਾ ਪਿਆ ਹੈ। ਸਮਾਜ ਸੇਵੀ ਸੱਚਾ ਯਾਦਵ ਤੇ ਗੁਰਪਾਲ ਗਰੇਵਾਲ ਨੇ ਕਿਹਾ ਕਿ ਪੁਲ ਦੀ ਉਸਾਰੀ ਦਾ ਕੰਮ ਹੌਲੀ ਚੱਲ ਰਿਹਾ ਹੈ। ਅੱਜ ਚਾਰ ਸਾਲ ਲੰਘ ਜਾਣ ’ਤੇ ਵੀ ਕੰਮ ਪੂਰਾ ਨਹੀਂ ਹੋ ਸਕਿਆ ਹੈ। ਇਸ ਦਾ ਖਾਮਿਆਜ਼ਾ ਲੁਧਿਆਣਾ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਹੁਣ ਠੇਕੇਦਾਰ ਇਸ ’ਚ 40 ਲੱਖ ਰੁਪਏ ਵਧਾ ਚੁੱਕਿਆ ਹੈ। ਪਰ ਕੰਮ ਪੂਰਾ ਨਹੀਂ ਹੋਇਆ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

ਪਾਇਲਟ ਦੀ ‘ਉਡਾਣ’ ਰੋਕਣ ’ਚ ਰਾਹੁਲ ਸਫ਼ਲ

* ਸਚਿਨ ਨੇ ਰਾਹੁਲ ਅਤੇ ਪਿ੍ਰਯੰਕਾ ਨਾਲ ਕੀਤੀ ਮੁਲਾਕਾਤ; * ਸੋਨੀਆ ਨੇ ਮਸ...

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

ਸਿਆਸੀ ਆਗੂਆਂ ਦੇ ਦਰਾਂ ’ਤੇ ਕਿਸਾਨਾਂ ਨੇ ਅਲਖ਼ ਜਗਾਈ

* ਪਟਿਆਲਾ ਪੁਲੀਸ ਨੇ ਵਾਈਪੀਐੱਸ ਚੌਕ ’ਚ ਰੋਕਿਆ ਕਿਸਾਨਾਂ ਦਾ ਮਾਰਚ * ਪ...

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਪ੍ਰਧਾਨ ਮੰਤਰੀ ਵੱਲੋਂ ਅੰਡੇਮਾਨ ਤੇ ਨਿਕੋਬਾਰ ’ਚ ਬਰਾਂਡਬੈਂਡ ਪ੍ਰਾਜੈਕਟ ਦਾ ਉਦਘਾਟਨ

ਚੇਨੱਈ ਤੋਂ ਅੰਡੇਮਾਨ ਤੇ ਨਿਕੋਬਾਰ ਤੱਕ ਸਮੁੰਦਰ ਦੇ ਹੇਠੋਂ ਪਾਈ ਗਈ ਹੈ 3...

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

ਅਮਰੀਕੀ ਮੰਤਰੀ ਦੀ ਤਾਇਵਾਨ ਫੇਰੀ ਤੋਂ ਭੜਕਿਆ ਚੀਨ

* ਤਾਇਵਾਨ ਦੇ ਹਵਾਈ ਲਾਂਘੇ ’ਚੋਂ ਲੜਾਕੂ ਜਹਾਜ਼ ਲੰਘਾ ਕੇ ਸ਼ਕਤੀ ਪ੍ਰਦਰਸ਼ਨ...

ਸ਼ਹਿਰ

View All