DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਗਦੀ ਮਾਮਲਾ: ਸਟੈਨੋ ਦੀ ਮੁੜ ਬਿਆਨ ਦਰਜ ਕਰਾਉਣ ਦੀ ਅਰਜ਼ੀ ਖ਼ਾਰਜ

ਪਹਿਲਾ ਇਕਬਾਲੀਆ ਬਿਆਨ ਦਬਾਅ ਹੇਠ ਦਿੱਤਾ ਸੀ: ਨੀਟਾ

  • fb
  • twitter
  • whatsapp
  • whatsapp
Advertisement

ਕਰੀਬ 7 ਮਹੀਨੇ ਪਹਿਲਾਂ ਐੱਸ ਡੀ ਐੱਮ ਰਾਏਕੋਟ ਦੇ ਸਟੈਨੋ ਜਤਿੰਦਰ ਸਿੰਘ ਨੀਟਾ ਦੀ ਅਲਮਾਰੀ ’ਚੋਂ ਮਿਲੇ 24 ਲੱਖ 6 ਹਜ਼ਾਰ ਰੁਪਏ ਦੀ ਨਗਦੀ ਬਰਾਮਦਗੀ ਦੇ ਮਾਮਲੇ ਵਿੱਚ ਮੁਲਜ਼ਮ ਨੀਟਾ ਵੱਲੋਂ ਆਪਣਾ ਇਕਬਾਲੀਆ ਬਿਆਨ ਮੁੜ ਦਰਜ ਕਰਾਉਣ ਲਈ ਦਿੱਤੀ ਅਰਜ਼ੀ ਜ਼ਿਲ੍ਹੇ ਦੀ ਵਿਸ਼ੇਸ਼ ਅਦਾਲਤ ਨੇ ਖ਼ਾਰਜ ਕਰ ਦਿੱਤੀ ਹੈ। ਕਾਬਲੇਗ਼ੌਰ ਹੈ ਕਿ 12 ਜੂਨ ਨੂੰ ਨਗਦੀ ਮਿਲਣ ਬਾਅਦ ਕੇਸ ਦਰਜ ਕੀਤਾ ਗਿਆ ਸੀ ਅਤੇ 13 ਜੂਨ ਨੂੰ ਮੁਲਜ਼ਮ ਜਤਿੰਦਰ ਸਿੰਘ ਨੀਟਾ ਨੇ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਆਪਣਾ ਇਕਬਾਲੀਆ ਬਿਆਨ ਦਰਜ ਕਰਵਾਇਆ ਸੀ। ਮੁਲਜ਼ਮ ਦਾ ਮੁੜ ਬਿਆਨ ਦਰਜ ਕਰਾਉਣ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਵਿਜੀਲੈਂਸ ਦੇ ਵਕੀਲ ਨੇ ਕਿਹਾ ਕਿ ਇਕਬਾਲੀਆ ਬਿਆਨ ‘ਬੰਦ ਲਿਫ਼ਾਫ਼ੇ’ ਵਿੱਚ ਅਦਾਲਤੀ ਫਾਈਲ ਨਾਲ ਲੱਗਾ ਹੋਇਆ ਹੈ, ਇਸ ਲਈ ਨਵੇਂ ਬਿਆਨ ਦੀ ਕੋਈ ਲੋੜ ਨਹੀਂ ਹੈ। ਮੁਲਜ਼ਮ ਜਤਿੰਦਰ ਸਿੰਘ ਨੀਟਾ ਨੇ 25 ਜੁਲਾਈ ਨੂੰ ਆਪਣੇ ਵਕੀਲ ਰਾਹੀ ਅਰਜ਼ੀ ਦਾਇਰ ਕਰ ਕੇ ਬੇਨਤੀ ਕੀਤੀ ਸੀ ਕਿ ਉਸ ਵੱਲੋਂ ਪਹਿਲਾਂ ਦਿੱਤਾ ਬਿਆਨ ਵਿਜੀਲੈਂਸ ਦੀ ਹਿਰਾਸਤ ਦੌਰਾਨ ‘ਦਬਾਅ’ ਹੇਠ ਦਰਜ ਕਰਵਾਇਆ ਗਿਆ ਸੀ। ਸ਼ਿਕਾਇਤਕਰਤਾ ਕਰਮਜੀਤ ਸਿੰਘ ਉਰਫ਼ ਕਮਲ ਸੁਖਾਣਾ ਨੇ ਵਿਜੀਲੈਂਸ ਅਧਿਕਾਰੀਆਂ ਸਾਹਮਣੇ ਖ਼ੁਲਾਸਾ ਕੀਤਾ ਸੀ ਕਿ ਵਿਜੀਲੈਂਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਜਤਿੰਦਰ ਸਿੰਘ ਨੀਟਾ ਕੋਲੋਂ ਅਲਮਾਰੀ ਦੀ ਚਾਬੀ ਹਾਸਲ ਕਰਨ ਉਪਰੰਤ ਹੀ 24 ਲੱਖ 6 ਹਜ਼ਾਰ ਦੀ ਭਾਰੀ ਰਕਮ ਬਰਾਮਦ ਕੀਤੀ ਗਈ ਸੀ। ਅਦਾਲਤ ਨੇ ਦੋਵੇਂ ਧਿਰਾਂ ਦੀਆਂ ਦਲੀਲਾਂ ਸੁਣਨ ਬਾਅਦ ਮੁਲਜ਼ਮ ਦੀ ਅਰਜ਼ੀ ਖ਼ਾਰਜ ਕਰ ਦਿੱਤੀ ਅਤੇ ਕੇਸ ਦੀ ਅਗਲੀ ਸੁਣਵਾਈ 15 ਜਨਵਰੀ ਨੂੰ ਹੋਵੇਗੀ।

Advertisement
Advertisement
×