ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਨਕਦੀ ਮਾਮਲਾ: ਚੌਕਸੀ ਵਿਭਾਗ ਦੀ ਢਿੱਲਮੱਠ ਕਾਰਨ ਸੁਣਵਾਈ ਮੁੜ ਮੁਲਤਵੀ

ਅੱਜ ਹੋਵੇਗੀ ਸੁਣਵਾਈ
Advertisement

ਸੰਤੋਖ ਗਿੱਲ

ਰਾਏਕੋਟ, 2 ਜੁਲਾਈ

Advertisement

ਚੌਕਸੀ ਵਿਭਾਗ ਵੱਲੋਂ ਜ਼ਿਲ੍ਹਾ ਅਦਾਲਤ ਵਿੱਚ ਰਿਕਾਰਡ ਪੇਸ਼ ਕਰਨ ਵਿੱਚ ਦਿਖਾਈ ਜਾ ਰਹੀ ਢਿੱਲਮੱਠ ਕਾਰਨ ਬੁੱਧਵਾਰ ਨੂੰ ਵੀ ਨਕਦੀ ਮਾਮਲੇ ਵਿੱਚ ਐੱਸ.ਡੀ.ਐੱਮ ਗੁਰਬੀਰ ਸਿੰਘ ਕੋਹਲੀ ਦੀ ਅਗਾਊਂ ਜ਼ਮਾਨਤ ਅਰਜ਼ੀ ਉਪਰ ਕੋਈ ਫ਼ੈਸਲਾ ਨਹੀਂ ਆਇਆ ਹੈ, ਹੁਣ ਇਸ ਮਾਮਲੇ ਦੀ ਸੁਣਵਾਈ ਵੀਰਵਾਰ 3 ਜੁਲਾਈ ਨੂੰ ਹੋਵੇਗੀ। ਕਾਬਲੇ-ਗ਼ੌਰ ਹੈ ਕਿ ਮੰਗਲਵਾਰ 1 ਜੁਲਾਈ ਨੂੰ ਸਰਕਾਰੀ ਵਕੀਲ ਸਵਿੰਦਰ ਸੈਣੀ ਅਤੇ ਐੱਸ.ਡੀ.ਐੱਮ ਕੋਹਲੀ ਦੇ ਵਕੀਲ ਪਵਨ ਘਈ ਐਡੀਸ਼ਨਲ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਹੋਏ ਸਨ ਅਤੇ ਮਾਨਯੋਗ ਐਡੀਸ਼ਨਲ ਸੈਸ਼ਨ ਜੱਜ ਅਮਰਿੰਦਰ ਸਿੰਘ ਸ਼ੇਰਗਿੱਲ ਨੇ ਅੱਜ ਬੁੱਧਵਾਰ ਦੀ ਸੁਣਵਾਈ ਤਹਿ ਕੀਤੀ ਸੀ। ਅਦਾਲਤ ਵੱਲੋਂ ਚੌਕਸੀ ਵਿਭਾਗ ਨੂੰ ਸਟੇਟਸ ਰਿਪੋਰਟ ਅਤੇ ਕੇਸ ਦੇ ਸਾਰੇ ਦਸਤਾਵੇਜ਼ ਪੇਸ਼ ਕਰਨ ਲਈ ਆਦੇਸ਼ ਦਿੱਤਾ ਗਿਆ ਸੀ।

ਉੱਘੇ ਚਿੰਤਕ ਡਾ. ਪਿਆਰਾ ਲਾਲ ਗਰਗ ਨੇ ਕਿਹਾ ਕਿ ਚੌਕਸੀ ਵਿਭਾਗ ਵੱਲੋਂ ਸਟੇਟਸ ਰਿਪੋਰਟ ਅਤੇ ਕੇਸ ਦਾ ਰਿਕਾਰਡ ਅਦਾਲਤ ਵਿੱਚ ਪੇਸ਼ ਕਰਨ ਵਿੱਚ ਦੇਰੀ ਕਾਰਨ ਮੁਲਜ਼ਮਾਂ ਨੂੰ ਰਾਹਤ ਮਿਲ ਸਕਦੀ ਹੈ। ਹਾਲਾਂਕਿ, ਚੌਕਸੀ ਵਿਭਾਗ ਸਟੈਨੋ ਜਤਿੰਦਰ ਸਿੰਘ ਨੀਟਾ ਅਤੇ ਯੂਥ ਅਕਾਲੀ ਆਗੂ ਸੁਖਜੀਤ ਸਿੰਘ ਬੱਗੀ ਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਚੁੱਕਾ ਹੈ ਅਤੇ ਐੱਸ.ਡੀ.ਐੱਮ ਕੋਹਲੀ ਅਗਾਊਂ ਜ਼ਮਾਨਤ ਬਾਰੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ। ਜ਼ਿਕਰਯੋਗ ਹੈ ਕਿ 12 ਜੂਨ ਨੂੰ ਵਿਜੀਲੈਂਸ ਟੀਮ ਨੇ ਐੱਸ.ਡੀ.ਐੱਮ ਗੁਰਬੀਰ ਸਿੰਘ ਕੋਹਲੀ ਦੇ ਸਟੈਨੋ ਜਤਿੰਦਰ ਸਿੰਘ ਨੀਟਾ ਦੀ ਅਲਮਾਰੀ ਵਿੱਚੋਂ 24 ਲੱਖ 6 ਹਜ਼ਾਰ ਰੁਪਏ ਦੀ ਨਕਦੀ ਬਰਾਮਦ ਕਰਨ ਬਾਅਦ ਉਸ ਨੂੰ ਗ੍ਰਿਫ਼ਤਾਰ ਕੀਤਾ ਸੀ।

Advertisement