ਦਰੱਖ਼ਤ ਵੱਢਣ ’ਤੇ ਕੇਸ ਦਰਜ
ਪੁਲੀਸ ਨੇ ਦਰੱਖ਼ਤ ਵੱਢਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਹਨ। ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਕਾਰਜਕਾਰੀ ਇੰਜਨੀਅਰ (ਬਾਗਬਾਨੀ) ਨਗਰ ਨਿਗਮ ਨੇ ਸ਼ਿਕਾਇਤ ਕੀਤੀ ਹੈ ਕਿ ਮਕਾਨ ਨੰਬਰ 353 ਭਾਈ ਰਣਧੀਰ ਸਿੰਘ ਨਗਰ, ਬਲਾਕ-ਡੀ ਦੇ...
Advertisement
ਪੁਲੀਸ ਨੇ ਦਰੱਖ਼ਤ ਵੱਢਣ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦੋ ਕੇਸ ਦਰਜ ਕੀਤੇ ਹਨ। ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਕਾਰਜਕਾਰੀ ਇੰਜਨੀਅਰ (ਬਾਗਬਾਨੀ) ਨਗਰ ਨਿਗਮ ਨੇ ਸ਼ਿਕਾਇਤ ਕੀਤੀ ਹੈ ਕਿ ਮਕਾਨ ਨੰਬਰ 353 ਭਾਈ ਰਣਧੀਰ ਸਿੰਘ ਨਗਰ, ਬਲਾਕ-ਡੀ ਦੇ ਸਾਹਮਣੇ ਪਾਰਕ ਵਿੱਚੋਂ ਇੱਕ ਹਰੇ ਦਰੱਖਤ ਨੂੰ ਜੜ੍ਹ ਤੋਂ ਵੱਢਿਆ ਗਿਆ ਹੈ। ਪੁਲੀਸ ਵੱਲੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲੀਸ ਨੂੰ ਵੀ ਕਾਰਜਕਾਰੀ ਇੰਜਨੀਅਰ (ਬਾਗਬਾਨੀ) ਨਗਰ ਨਿਗਮ ਨੇ ਸ਼ਿਕਾਇਤ ਕੀਤੀ ਹੈ ਕਿ ਇਕ ਮਕਾਨ ਮਾਲਕ ਵੱਲੋਂ ਆਪਣੇ ਘਰ ਦੇ ਬਾਹਰ ਸੜਕ ਕਿਨਾਰੇ ਲੱਗੇ ਦਰੱਖਤ ਨੂੰ ਜੜ੍ਹ ਤੋਂ ਲਗਪਗ 5 ਫੁੱਟ ਉਪਰੋਂ ਕੱਟਵਾ ਕੇ ਲੱਕੜ ਖੁਰਦ ਬੁਰਦ ਕਰ ਦਿੱਤੀ ਹੈ।
Advertisement
Advertisement
×

