ਧੋਖਾਧੜੀ ਦੇ ਦੋਸ਼ ਹੇਠ ਦੋ ਔਰਤਾਂ ਸਣੇ ਛੇ ਖ਼ਿਲਾਫ਼ ਕੇਸ ਦਰਜ
ਥਾਣਾ ਡਵੀਜ਼ਨ ਨੰਬਰ 5 ਦੀ ਪੁਲੀਸ ਨੇ ਇੱਕ ਨਿੱਜੀ ਬੈਂਕ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਦੋ ਔਰਤਾਂ ਸਣੇ ਛੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਏ ਯੂ ਸਮਾਲ ਫਾਇਨਾਂਸ ਬੈਂਕ ਲਿਮਟਿਡ ਵੱਲੋਂ ਅਧਿਕਾਰਤ ਗੌਰਵ...
Advertisement
ਥਾਣਾ ਡਵੀਜ਼ਨ ਨੰਬਰ 5 ਦੀ ਪੁਲੀਸ ਨੇ ਇੱਕ ਨਿੱਜੀ ਬੈਂਕ ਨਾਲ ਕਰੋੜਾਂ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਤਹਿਤ ਦੋ ਔਰਤਾਂ ਸਣੇ ਛੇ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਏ ਯੂ ਸਮਾਲ ਫਾਇਨਾਂਸ ਬੈਂਕ ਲਿਮਟਿਡ ਵੱਲੋਂ ਅਧਿਕਾਰਤ ਗੌਰਵ ਗੁਪਤਾ ਨੇ ਪੁਲੀਸ ਨੂੰ ਦੱਸਿਆ ਹੈ ਕਿ ਮੋਦੀ ਸੋਲਵੈਕਸ ਦੇ ਮਾਲਕਾਂ ਨੇ
Advertisement
ਬੈਂਕ ਪਾਸ ਆਪਣੀਆਂ 3 ਪ੍ਰਾਪਰਟੀਆਂ ਗਿਰਵੀ ਰੱਖ ਕੇ ਆਪਣੀਆਂ ਫਰਮਾਂ ਮੋਦੀ ਸੋਲਵੈਕਸ ਦੇ ਨਾਮ ’ਤੇ 9 ਕਰੋੜ 55 ਲੱਖ 96 ਹਜ਼ਾਰ ਰੁਪਏ ਅਤੇ ਐੱਮ ਜੀ ਐੱਮ ਸੋਲਵੈਕਸ ਦੇ ਨਾਮ ’ਤੇ 8 ਕਰੋੜ 44 ਲੱਖ 4 ਹਜ਼ਾਰ ਰੁਪਏ ਦਾ ਕਰਜ਼ਾ ਹਾਸਲ ਕੀਤਾ ਸੀ ਪਰ ਉਹ ਬੈਂਕ ਨੂੰ ਵਾਪਸ ਨਹੀਂ ਕੀਤਾ ਗਿਆ। ਥਾਣੇਦਾਰ ਸੁਖਦੀਪ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਆਸ਼ੀਸ਼ ਮੋਦੀ ਵਾਸੀ ਮੰਡਿਆਣੀ, ਮੁੱਲਾਂਪੁਰ, ਸਾਰਿਕਾ ਮੋਦੀ, ਅਨੁਭਵ ਮੋਦੀ ਵਾਸੀ ਮੋਦੀ ਐਨਕਲੇਵ ਬਾੜੇਵਾਲ, ਰੋਹਿਨੀ ਮੋਦੀ ਵਾਸੀ ਰਾਜਗੁਰੂ ਨਗਰ, ਸਾਹਿਲ ਮੋਦੀ ਅਤੇ ਵਿਜੈ ਕੁਮਾਰ ਮੋਦੀ ਵਾਸੀ ਬਾੜੇਵਾਲ ਰੋਡ ਖ਼ਿਲਾਫ਼ ਕੇਸ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
×

