DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਨ ਆਰ ਆਈ ਪਤਨੀ ਸਣੇ ਚਾਰ ਖ਼ਿਲਾਫ਼ ਕੇਸ ਦਰਜ

ਰਾਏਕੋਟ ਦੇ ਵਕੀਲ ਵੱਲੋਂ ਕਰੋਡ਼ਾਂ ਦੀ ਧੋਖਾਧਡ਼ੀ ਦਾ ਦੋਸ਼

  • fb
  • twitter
  • whatsapp
  • whatsapp
Advertisement
ਇਥੋਂ ਦੀ ਗ੍ਰੀਨ ਸਿਟੀ ਦੇ ਵਾਸੀ ਅਤੇ ਪੇਸ਼ੇ ਤੋਂ ਵਕੀਲ ਸੰਦੀਪ ਸਿੰਘ ਰਟੌਲ ਨੇ ਪਿੰਡ ਨੱਥੋਵਾਲ ਦੀ ਕੈਨੇਡਾ ਰਹਿੰਦੀ ਆਪਣੀ ਪਤਨੀ ਅਤੇ ਉਸਦੇ ਪਰਿਵਾਰ ਖ਼ਿਲਾਫ਼ ਦੋਸ਼ ਲਗਾਏ ਹਨ। ਸ਼ਿਕਾਇਤ ਅਨੁਸਾਰ ਸੰਦੀਪ ਦਾ ਵਿਆਹ ਪਿੰਡ ਨੱਥੋਵਾਲ ਦੀ ਸਮਨਪ੍ਰੀਤ ਕੌਰ ਨਾਲ 24 ਜਨਵਰੀ 2024 ਨੂੰ ਤੈਅ ਹੋਇਆ ਸੀ। ਲੜਕੀ ਦੇ ਪਰਿਵਾਰ ਨੇ ਵਿਦੇਸ਼ ਸੈਟਲ ਕਰਨ ਦੇ ਨਾਂ ’ਤੇ 60 ਲੱਖ ਰੁਪਏ ਦੀ ਮੰਗ ਕੀਤੀ। ਮੰਗਣੀ ਲਈ 10 ਲੱਖ ਰੁਪਏ ਨਕਦ ਪੇਸ਼ਗੀ ਦਿੱਤੀ ਗਈ ਅਤੇ 16 ਫਰਵਰੀ 2024 ਨੂੰ 40 ਲੱਖ ਰੁਪਏ ਹੋਰ ਦਿੱਤੇ ਗਏ। 21 ਜੁਲਾਈ 2024 ਨੂੰ ਪੈਲੇਸ ਬੁਕਿੰਗ ਅਤੇ ਸੋਨੇ ਦੇ ਗਹਿਣਿਆਂ ਲਈ ਹੋਰ 40 ਲੱਖ ਰੁਪਏ ਦਿੱਤੇ ਗਏ। 9 ਨਵੰਬਰ 2024 ਨੂੰ ਵਿਆਹ ਹੋਇਆ। 18 ਜਨਵਰੀ 2025 ਨੂੰ ਕੈਨੇਡਾ ਜਾਣ ਤੋਂ ਪਹਿਲਾਂ ਕੇਸ ਦਰਜ ਕਰਨ ਦੇ ਨਾਂ ’ਤੇ ਹੋਰ 10 ਲੱਖ ਰੁਪਏ ਲਏ ਗਏ। ਪੀੜਤ ਦਾ ਦੋਸ਼ ਹੈ ਕਿ 19 ਜਨਵਰੀ 2025 ਨੂੰ ਪਤਨੀ ਦੇ ਕੈਨੇਡਾ ਜਾਣ ਤੋਂ ਬਾਅਦ ਉਸ ਦਾ ਰਵੱਈਆ ਬਦਲ ਗਿਆ। ਪਹਿਲਾਂ ਗੱਲਬਾਤ ਘਟਾਈ ਗਈ ਅਤੇ ਫਿਰ 10 ਲੱਖ ਰੁਪਏ ਦੀ ਮੰਗ ਕੀਤੀ ਗਈ। ਪੈਸੇ ਨਾ ਦੇਣ ’ਤੇ ਦਾਜ ਦੇ ਕੇਸ ਵਿੱਚ ਫਸਾਉਣ ਦੀ ਧਮਕੀ ਦਿੱਤੀ ਗਈ। ਇਸ ਤੋਂ ਇਲਾਵਾ 30 ਤੋਲੇ ਤੋਂ ਵੱਧ ਸੋਨੇ ਦੇ ਗਹਿਣੇ ਵੀ ਆਪਣੇ ਨਾਲ ਲੈ ਜਾਣ ਦਾ ਦੋਸ਼ ਲਗਾਇਆ ਗਿਆ ਹੈ। 29 ਮਾਰਚ 2025 ਨੂੰ ਲੜਕੀ ਨੇ ਉਸ ਦੀ ਨੰਬਰ ਬਲਾਕ ਕਰ ਦਿੱਤਾ। ਪੀੜਤ ਦੀ ਸ਼ਿਕਾਇਤ ’ਚੇ ਰਾਏਕੋਟ ਦੀ ਪੁਲੀਸ ਨੇ ਪਿੰਡ ਨੱਥੋਵਾਲ ਦੀ ਸਮਨਪ੍ਰੀਤ ਕੌਰ ਹਾਲ ਵਾਸੀ ਕੈਨੇਡਾ, ਉਸ ਦੇ ਪਿਤਾ ਰਵਿੰਦਰ ਸਿੰਘ, ਮਾਤਾ ਪਰਮਜੀਤ ਕੌਰ ਅਤੇ ਭਰਾ ਖੁਸ਼ਦੀਪ ਸਿੰਘ ਸਾਰੇ ਵਾਸੀ ਨੱਥੋਵਾਲ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਫਿਲਹਾਲ ਸਾਰੇ ਮੁਲਜ਼ਮ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

Advertisement

Advertisement

Advertisement
×