ਟੈਕਸ ਚੋਰੀ ਦੇ ਦੋਸ਼ ਹੇਠ ਕੇਸ
ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਸਟੇਟ ਟੈਕਸ ਅਫ਼ਸਰ ਖੁਸ਼ਵੰਤ ਸਿੰਘ ਦੀ ਸ਼ਿਕਾਇਤ ’ਤੇ ਇੱਕ ਕਾਰੋਬਾਰੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸਟੇਟ ਟੈਕਸ ਅਫ਼ਸਰ ਨੇ ਦੱਸਿਆ ਹੈ ਕਿ ਗਣੇਸ਼ ਨਗਰ ਵਾਸੀ ਰਵੀ ਕੁਮਾਰ ਮਾਲਕ ਮੈਸਰਜ਼ ਰਵੀ ਇੰਪੈਕਸ...
Advertisement
ਥਾਣਾ ਡਿਵੀਜ਼ਨ ਨੰਬਰ 3 ਦੀ ਪੁਲੀਸ ਨੇ ਸਟੇਟ ਟੈਕਸ ਅਫ਼ਸਰ ਖੁਸ਼ਵੰਤ ਸਿੰਘ ਦੀ ਸ਼ਿਕਾਇਤ ’ਤੇ ਇੱਕ ਕਾਰੋਬਾਰੀ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ। ਸਟੇਟ ਟੈਕਸ ਅਫ਼ਸਰ ਨੇ ਦੱਸਿਆ ਹੈ ਕਿ ਗਣੇਸ਼ ਨਗਰ ਵਾਸੀ ਰਵੀ ਕੁਮਾਰ ਮਾਲਕ ਮੈਸਰਜ਼ ਰਵੀ ਇੰਪੈਕਸ ਨੇ ਨਵੰਬਰ 2025 ਤੋਂ ਦਸੰਬਰ 2025 ਦੀ ਮਿਆਦ ਦੌਰਾਨ ਧੋਖਾਧੜੀ ਨਾਲ ਇਨਪੁਟ ਟੈਕਸ ਕ੍ਰੈਡਿਟ ਪ੍ਰਾਪਤ ਕਰ ਕੇ ਵਿਭਾਗ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਹੈ। ਥਾਣੇਦਾਰ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਰਵੀ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
×

