ਪਿਓ-ਪੁੱਤ ਨੂੰ ਨੰਗਾ ਕਰਨ ਦਾ ਮਾਮਲਾ: ਇੰਸਪੈਕਟਰ ਤੇ ਹੌਲਦਾਰ ਵਿਰੁੱਧ ਕੇਸ ਦਰਜ

ਪਿਓ-ਪੁੱਤ ਨੂੰ ਨੰਗਾ ਕਰਨ ਦਾ ਮਾਮਲਾ: ਇੰਸਪੈਕਟਰ ਤੇ ਹੌਲਦਾਰ ਵਿਰੁੱਧ ਕੇਸ ਦਰਜ

ਨਿੱਜੀ ਪੱਤਰ ਪ੍ਰੇਰਕ
ਖੰਨਾ, 6 ਜੁਲਾਈ

ਬਹੁਚਰਚਿਤ ਪਿਤਾ-ਪੁੱਤਰ ਤੇ ਇਕ ਹੋਰ ਵਿਅਕਤੀ ਨੂੰ ਥਾਣੇ 'ਚ ਨੰਗਾ ਕਰ ਕੇ ਉਨ੍ਹਾਂ ਦੀ ਵੀਡੀਓ ਵਾਇਰਲ ਕਰਨ ਦੇ ਦੋਸ਼ ਹੇਠ ਸਦਰ ਥਾਣੇ ਦੇ ਸਾਬਕਾ ਐਸਐਚਓ ਬਲਜਿੰਦਰ ਸਿੰਘ ਅਤੇ ਹੌਲਦਾਰ ਵਰੁਣ ਕੁਮਾਰ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਸਦਰ ਥਾਣੇ ਵਿਚ ਪਿੰਡ ਦਹੇੜੂ ਦੇ ਵਸਨੀਕ ਜਗਪਾਲ ਸਿੰਘ ਜੋਗੀ, ਉਸਦੇ ਪੁੱਤਰ ਗੁਰਵੀਰ ਸਿੰਘ ਤੇ ਨੌਕਰ ਜਸਵੰਤ ਸਿੰਘ ਨੂੰ ਨੰਗਾ ਕਰਕੇ ਉਨ੍ਹਾਂ ਦੀ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਦੋਸ਼ 'ਚ ਏਡੀਜੀਪੀ ਡਾ. ਨਰੇਸ਼ ਅਰੋੜਾ ਦੀ ਅਗਵਾਈ ਵਾਲੀ ਐਸਆਈਟੀ ਨੇ ਦਰਜ ਕੀਤਾ। ਮਾਮਲੇ ਦੀ ਅਗਲੀ ਜਾਂਚ ਐਸਆਈਟੀ ਦੇ ਮੈਂਬਰ ਆਈਜੀ ਲੁਧਿਆਣਾ ਨੌਨਿਹਾਲ ਸਿੰਘ ਕਰਨਗੇ। 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All