Car Accident On Malak Road: ਬੇਕਾਬੂ ਕਾਰ ਟਾਹਲੀ ਨਾਲ ਟਕਰਾਉਣ ਕਾਰਨ ਤਿੰਨ ਔਰਤਾਂ ਜ਼ਖ਼ਮੀ
ਮਲਕ ਰੋਡ ਉੱਤੇ ਅੱਜ ’ਕ ਬੇਕਾਬੂ ਕਾਰ ਸੜਕ ਕਿਨਾਰੇ ਦਰੱਖਤ ਨਾਲ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਾਰ ਸਵਾਰ ਤਿੰਨ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪ੍ਰਾਪਤ ਜਾਣਕਾਰੀ...
ਮਲਕ ਰੋਡ ਉੱਤੇ ਅੱਜ ’ਕ ਬੇਕਾਬੂ ਕਾਰ ਸੜਕ ਕਿਨਾਰੇ ਦਰੱਖਤ ਨਾਲ ਟਕਰਾਉਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕਾਰ ਸਵਾਰ ਤਿੰਨ ਔਰਤਾਂ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਨੂੰ 28 ਸਾਲਾ ਨਵਦੀਪ ਕੌਰ ਚਲਾ ਰਹੀ ਸੀ। ਉਸ ਦੇ ਨਾਲ ਕਾਰ ਵਿੱਚ ਬਜ਼ੁਰਗ ਔਰਤ ਪ੍ਰੀਤਮ ਕੌਰ ਅਤੇ ਬਲਜਿੰਦਰ ਕੌਰ ਵੀ ਸਵਾਰ ਸਨ। ਜਦੋਂ ਇਹ ਕਾਰ ਮਲਕ ਰੋਡ ਉੱਤੇ ਪੈਂਦੇ ਡਰੇਨ ਦੇ ਪੁਲ ਨੇੜੇ ਪੁੱਜੀ, ਤਾਂ ਅਚਾਨਕ ਨਵਦੀਪ ਕੌਰ ਕੋਲੋਂ ਗੱਡੀ ਦਾ ਸੰਤੁਲਨ ਵਿਗੜ ਗਿਆ। ਬੇਕਾਬੂ ਹੋਈ ਕਾਰ ਸਿੱਧੀ ਸੜਕ ਕਿਨਾਰੇ ਖੜ੍ਹੀ ਇੱਕ ਵੱਡੀ ਟਾਹਲੀ ਵਿੱਚ ਜਾ ਵੱਜੀ। ਹਾਦਸੇ ਵਿੱਚ ਕਾਰ ਚਲਾ ਰਹੀ ਨਵਦੀਪ ਕੌਰ ਦੀ ਬਾਂਹ ਟੁੱਟ ਗਈ, ਜਦਕਿ ਬਾਕੀ ਦੋਵੇਂ ਔਰਤਾਂ ਨੂੰ ਵੀ ਕਾਫ਼ੀ ਸੱਟਾਂ ਲੱਗੀਆਂ। ਮੌਕੇ ਉੱਤੇ ਮੌਜੂਦ ਰਾਹਗੀਰਾਂ ਨੇ ਤੁਰੰਤ ਮਦਦ ਕਰਦਿਆਂ ਤਿੰਨਾਂ ਨੂੰ ਗੱਡੀ ਵਿੱਚੋਂ ਬਾਹਰ ਕੱਢਿਆ ਅਤੇ ਸਿਵਲ ਹਸਪਤਾਲ ਪਹੁੰਚਾਇਆ। ਜ਼ਖ਼ਮੀਆਂ ਦਾ ਇਲਾਜ ਜਾਰੀ ਹੈ ਅਤੇ ਫਿਲਹਾਲ ਤਿੰਨਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।

