DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Protest: ਨਸ਼ਿਆਂ ਖ਼ਿਲਾਫ਼ ਲੋਕਾਂ ਨੂੰ ਆਪਣੀ ਲੜਾਈ ਆਪ ਲੜਨ ਦਾ ਸੱਦਾ

ਨਸ਼ਿਆਂ ਖ਼ਿਲਾਫ਼ ਸਰਕਾਰ ਤੇ ਪੁਲੀਸ ਪ੍ਰਸ਼ਾਸਨ ’ਤੇ ਹੋਰ ਟੇਕ ਰੱਖਣ ਦੀ ਥਾਂ ਲੋਕਾਂ ਨੂੰ ਆਪਣੀ ਲੜਾਈ ਆਪ ਲੜਨ ਲਈ ਮੂਹਰੇ ਲੱਗਣ ਦਾ ਸੱਦਾ ਦਿੱਤਾ ਗਿਆ। ਆਪਣੇ ਬੱਚੇ ਤੇ ਪੰਜਾਬ ਬਚਾਉਣ ਲਈ ਜਿੰਨੀ ਜਲਦੀ ਹੋਵੇ ਇਹ ਕਦਮ ਚੁੱਕਣਾ ਪਵੇਗਾ ਤੇ ਉਹ...

  • fb
  • twitter
  • whatsapp
  • whatsapp
featured-img featured-img
ਜਗਰਾਉਂ ਵਿੱਚ ਮੁੱਖ ਮੰਤਰੀ ਦਾ ਪੁਤਲਾ ਫੂਕਦੇ ਹੋਏ ਵੱਖ-ਵੱਖ ਜਥੇਬੰਦੀਆਂ ਦੇ ਆਗੂ ਅਤੇ ਵਰਕਰ।
Advertisement

ਨਸ਼ਿਆਂ ਖ਼ਿਲਾਫ਼ ਸਰਕਾਰ ਤੇ ਪੁਲੀਸ ਪ੍ਰਸ਼ਾਸਨ ’ਤੇ ਹੋਰ ਟੇਕ ਰੱਖਣ ਦੀ ਥਾਂ ਲੋਕਾਂ ਨੂੰ ਆਪਣੀ ਲੜਾਈ ਆਪ ਲੜਨ ਲਈ ਮੂਹਰੇ ਲੱਗਣ ਦਾ ਸੱਦਾ ਦਿੱਤਾ ਗਿਆ। ਆਪਣੇ ਬੱਚੇ ਤੇ ਪੰਜਾਬ ਬਚਾਉਣ ਲਈ ਜਿੰਨੀ ਜਲਦੀ ਹੋਵੇ ਇਹ ਕਦਮ ਚੁੱਕਣਾ ਪਵੇਗਾ ਤੇ ਉਹ ਵੀ ਇਕਜੁੱਟ ਹੋ ਕੇ ਨਹੀਂ ਤਾਂ ਹੋਰ ਪਤਾ ਨਹੀਂ ਕਿੰਨੇ ਝੋਟੇ ਇਸੇ ਤਰ੍ਹਾਂ ਮਰਦੇ ਰਹਿਣਗੇ। ਇਹ ਹੋਕਾ ਅੱਜ ਇਥੇ ਹਾਈਵੇਅ ਸਥਿਤ ਮੁੱਖ ਤਹਿਸੀਲ ਚੌਕ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਧਰਨੇ ਵਿੱਚ ਦਿੱਤਾ ਗਿਆ। ਪਰਵਿੰਦਰ ਸਿੰਘ ਝੋਟੇ ਦੇ ਕਤਲ ਦੇ ਰੋਸ ਵਜੋਂ ਅੱਜ ਜਗਰਾਉਂ ਸ਼ਹਿਰ ਪੂਰਨ ਤੌਰ ’ਤੇ ਬੰਦ ਰਿਹਾ। ਧਰਨੇ ਵਿੱਚ ਸੱਤਾਧਾਰੀ ‘ਆਪ’ ਨੂੰ ਛੱਡ ਕੇ ਹਰੇਕ ਰਾਜਨੀਤਕ ਪਾਰਟੀ ਨੇ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਕਿਸਾਨ, ਮਜ਼ਦੂਰ, ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਸਣੇ ਪੱਤਰਕਾਰ ਭਾਈਚਾਰਾ ਵੀ ਇਸ ਵਿੱਚ ਸ਼ਾਮਲ ਹੋਇਆ। ਆਪ ਮੁਹਾਰੇ ਲੋਕ ਆਸ ਨਾਲੋਂ ਵੱਧ ਗਿਣਤੀ ਵਿੱਚ ਪੁੱਜੇ। ਧਰਨੇ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਐੱਸ ਆਰ ਕਲੇਰ, ਜਗਤਾਰ ਸਿੰਘ ਜੱਗਾ ਹਿੱਸੋਵਾਲ, ਸ਼੍ਰੋਮਣੀ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ, ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਡਾ. ਰਜਿੰਦਰ ਸ਼ਰਮਾ, ਵਿਦਿਆਰਥਣ ਸਵਰੀਤ ਕੌਰ ਚਕਰ, ਕਾਮਰੇਡ ਰਵਿੰਦਰਪਾਲ ਸਿੰਘ ਰਾਜੂ, ਕੰਵਲਜੀਤ ਖੰਨਾ, ਅਵਤਾਰ ਰਸੂਲਪੁਰ, ਮਹਿੰਦਰ ਕਮਾਲਪੁਰਾ, ਬੂਟਾ ਸਿੰਘ ਚਕਰ, ਬਲਰਾਜ ਸਿੰਘ ਕੋਟਉਮਰਾ, ਰਾਜੇਸ਼ਇੰਦਰ ਸਿੱਧੂ, ਸੁਖਵਿੰਦਰ ਸਿੱਧੂ, ਗੇਜਾ ਰਾਮ, ਰਾਜੀਵ ਲਵਲੀ ਤੇ ਹੋਰਨਾਂ ਨੇ ਕਿਹਾ ਕਿ ਨਸ਼ਿਆਂ ਖ਼ਿਲਾਫ਼ ਹੁਣ ਲੋਕਾਂ ਦਾ ਸਬਰ ਜਵਾਬ ਦੇ ਚੁੱਕਾ ਹੈ। ਜੇਕਰ ਕੋਈ ਆਪਣੀ ਪੱਧਰ ’ਤੇ ਆਵਾਜ਼ ਚੁੱਕਦਾ ਹੈ ਤਾਂ ਤਸਕਰਾਂ, ਪੁਲੀਸ ਤੇ ਸਿਆਸੀ ਗੱਠਜੋੜ ਉਸ ਦੀ ਜਾਨ ਦਾ ਦੁਸ਼ਮਣ ਬਣ ਜਾਂਦਾ ਹੈ। ਹੁਣ ਲੋੜ ਹੈ ਪਿੰਡ-ਪਿੰਡ ਲੋਕਾਂ ਨੂੰ ਇਕੱਠੇ ਹੋ ਕੇ ਆਪਣੀ ਲੜਾਈ ਆਪ ਲੜਨ ਦੀ। ਇਸ ਲਈ ਸਰਕਾਰ ਤੇ ਪੁਲੀਸ ਪ੍ਰਸ਼ਾਸਨ ’ਤੇ ਹੁਣ ਹੋਰ ਟੇਕ ਨਾ ਰੱਖਣ ਅਤੇ ਬੇਭਰੋਸਗੀ ਦਾ ਪ੍ਰਗਟਾਵਾ ਕੀਤਾ ਗਿਆ। ਧਰਨੇ ਉਪਰੰਤ ਸ਼ਹਿਰ ਦੀਆਂ ਸੜਕਾਂ ’ਤੇ ਰੋਸ ਮਾਰਚ ਹੋਇਆ ਤੇ ਉਸ ਤੋਂ ਪਹਿਲਾਂ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਗਿਆ। ਚੌਕ ਵਿੱਚ ਨਵੇਂ ਲੱਗੇ ਮੁੱਖ ਮੰਤਰੀ ਦੇ ਵੱਡੇ-ਵੱਡੇ ਬੋਰਡ ਬੈਨਰ ਸਭ ਪਾੜ ਦਿੱਤੇ ਗਏ। ਧਰਨੇ ਵਿੱਚ ਗੁਰਦੀਪ ਸਿੰਘ ਮਲਕ ਤੇ ਜਸਵਿੰਦਰ ਛਿੰਦਾ ਦੀ ਮੰਚ ਸੰਚਾਲਨਾ ਦੌਰਾਨ ਦੀਦਾਰ ਸਿੰਘ ਢਿੱਲੋਂ, ਸ਼ਿਵਰਾਜ ਸਿੰਘ, ਬਲਦੇਵ ਮਾਣੂੰਕੇ, ਅਜੀਤ ਸਿੰਘ ਅਖਾੜਾ ਆਦਿ ਸ਼ਾਮਲ ਹੋਏ।

Advertisement
Advertisement
×