ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਵਿੱਚ ਬਦਲਵੀਂ ਰਾਜਨੀਤੀ ਦੇਣ ਦਾ ਸੱਦਾ

ਲੋਕ ਅਧਿਕਾਰ ਲਹਿਰ ਆਰਗੇਨਾਈਜ਼ੇਸ਼ਨ (ਲਾਲੋ) ਵੱਲੋਂ ਅੱਜ ਗੁਰੂ ਨਾਨਕ ਭਵਨ ਲੁਧਿਆਣਾ ਵਿੱਚ ਪੰਜਾਬ ਭਰ ਤੋਂ ਆਏ ਵਿਸ਼ਾ ਮਾਹਿਰਾਂ ਸਾਬਕਾ ਸੈਨਿਕਾਂ, ਪ੍ਰੋਫੈਸਰਾਂ, ਵਕੀਲਾਂ, ਡਾਕਟਰਾਂ, ਕਿਸਾਨ, ਮਜ਼ਦੂਰ, ਮੁਲਾਜ਼ਮ ਆਗੂਆਂ ਅਤੇ ਵਪਾਰੀਆਂ ਨਾਲ ਮਿਲ ਕੇ ਪੰਜਾਬ ਵਿੱਚ ਬਦਲਵੀਂ ਰਾਜਨੀਤੀ ਦੇਣ ਦਾ ਹੋਕਾ ਦਿੱਤਾ...
ਲੋਕ ਅਧਿਕਾਰ ਲਹਿਰ ਦੇ ਸਮਾਗਮ ਦੌਰਾਨ ਸੰਬੋਧਨ ਕਰਦਾ ਹੋਇਆ ਬੁਲਾਰਾ। -ਫੋਟੋ: ਬਸਰਾ
Advertisement

ਲੋਕ ਅਧਿਕਾਰ ਲਹਿਰ ਆਰਗੇਨਾਈਜ਼ੇਸ਼ਨ (ਲਾਲੋ) ਵੱਲੋਂ ਅੱਜ ਗੁਰੂ ਨਾਨਕ ਭਵਨ ਲੁਧਿਆਣਾ ਵਿੱਚ ਪੰਜਾਬ ਭਰ ਤੋਂ ਆਏ ਵਿਸ਼ਾ ਮਾਹਿਰਾਂ ਸਾਬਕਾ ਸੈਨਿਕਾਂ, ਪ੍ਰੋਫੈਸਰਾਂ, ਵਕੀਲਾਂ, ਡਾਕਟਰਾਂ, ਕਿਸਾਨ, ਮਜ਼ਦੂਰ, ਮੁਲਾਜ਼ਮ ਆਗੂਆਂ ਅਤੇ ਵਪਾਰੀਆਂ ਨਾਲ ਮਿਲ ਕੇ ਪੰਜਾਬ ਵਿੱਚ ਬਦਲਵੀਂ ਰਾਜਨੀਤੀ ਦੇਣ ਦਾ ਹੋਕਾ ਦਿੱਤਾ ਗਿਆ। ਵਰਤਮਾਨ ਪੰਜਾਬ ਦੇ ਭਖਦੇ ਮਸਲਿਆਂ ਨਸ਼ਾ, ਭ੍ਰਿਸ਼ਟਾਚਾਰ, ਸਿੱਖਿਆ, ਸਿਹਤ, ਰੁਜ਼ਗਾਰ ਅਤੇ ਵਪਾਰ ’ਤੇ ਹੋਈ ਚਰਚਾ ਵਿੱਚ ਡਾ. ਕੁਲਦੀਪ ਸਿੰਘ, ਪ੍ਰੋ. ਬਾਵਾ ਸਿੰਘ, ਲੋਕ ਲਹਿਰ ਦੇ ਬੁਲਾਰੇ ਰੁਪਿੰਦਰਜੀਤ ਸਿੰਘ ਅਤੇ ਵਪਾਰੀ ਆਗੂ ਅਜੀਤ ਲਾਕੜਾ ਨੇ ਗੱਲ ਕੀਤੀ। ਸਮਾਗਮ ਦੌਰਾਨ ਡਾ. ਕੁਲਦੀਪ ਸਿੰਘ ਨੇ ਪਿਛਲੇ 50 ਸਾਲਾਂ ਤੋਂ ਪੰਜਾਬ ਦੇ ਦਰਿਆਈ ਪਾਣੀਆਂ ’ਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਤੇ ਕੇਂਦਰ ਵੱਲੋਂ ਕੀਤੀ ਜਾ ਰਹੀ ਕੋਝੀ ਰਾਜਨੀਤੀ ਤੇ ਲੁੱਟ-ਖਸੁੱਟ ਦਾ ਕੱਚਾ ਚਿੱਠਾ ਸਰੋਤਿਆਂ ਸਾਹਮਣੇ ਪੇਸ਼ ਕੀਤਾ। ਡਾ. ਗੁਰਕੰਵਲ ਸਿੰਘ ਨੇ ਦੱਸਿਆ ਕਿ ਪੰਜਾਬ ਦੀ ਹੁਣੇ ਬਣੀ ਖੇਤੀ ਨੀਤੀ ਨੂੰ ਲਾਗੂ ਕਰਨ ਲਈ ਸਰਕਾਰ ਨੂੰ ਮਜ਼ਬੂਤ ਇੱਛਾ ਸ਼ਕਤੀ ਦੀ ਲੋੜ ਹੈ। ਵਪਾਰੀ ਆਗੂ ਤਰੁਣ ਜੈਨ ਬਾਵਾ ਵਲੋਂ ਲੋਕ ਅਧਿਕਾਰ ਲਹਿਰ ਦੇ ਏਜੰਡੇ ਨੂੰ ਪੰਜਾਬ ਵਿੱਚ ਆਸ ਦੀ ਕਿਰਨ ਦਸਦਿਆਂ ਇਸ ਨੂੰ ਵਾਪਰੀਆਂ ਵਿਚ ਲੈ ਕੇ ਜਾਣ ਦਾ ਭਰੋਸਾ ਦਿੱਤਾ। ਇਸ ਮੌਕੇ ਲਹਿਰ ਵਲੋਂ ਭਵਿੱਖੀ ਰਣਨੀਤੀ ਲਈ ਕੱਚਾ ਖਰੜਾ ਵੰਡਿਆ ਗਿਆ ਜਿਸ ਵਿਚ ਇਸੇ ਸਾਲ ਦੇ ਅਖੀਰ ਤੱਕ ਪੰਜਾਬ ਦੇ ਸਮੁੱਚੇ ਵਿਧਾਨ ਸਭਾ ਹਲਕਿਆਂ ਵਿਚ ਘੱਟੋ ਘੱਟ 25 ਮੈਂਬਰੀ ਟੀਮਾਂ ਗਠਿਤ ਕਰਨ ਦਾ ਟੀਚਾ ਮਿੱਥਿਆ ਗਿਆ। ਜਨਵਰੀ 2026 ਤੋਂ 31 ਮਾਰਚ ਤੱਕ ਇਕ ਰਾਜ ਪੱਧਰੀ ਸੰਗਠਨ ਬਣਾ ਕੇ ਇਕ ਖੇਤਰੀ ਪਾਰਟੀ ਦਾ ਨਾਮ ਅਤੇ ਨੇਮ (ਅਸੂਲ) ਬਣਾਉਣ ਦੀ ਤਜਵੀਜ਼ ਰੱਖੀ ਗਈ। ਇਸ ਏਜੰਡੇ ਵਿਚ ਰਾਜ ਦੀਆਂ ਐਨ ਜੀ ਓਜ਼ ਅਤੇ ਜਨਤਕ ਜਥੇਬੰਦੀਆਂ ਨੂੰ ਇਸ ਮਿਸ਼ਨ ਨਾਲ ਜੋੜਨ ਦੀ ਕਵਾਇਦ ਦੇ ਨਾਲ ਨਾਲ ਮੁੱਦਿਆਂ ਦੀ ਸ਼ਨਾਖਤ ਅਤੇ ਹੱਲ ’ਤੇ ਆਧਾਰਿਤ ਪ੍ਰੋਗਰਾਮ ਬਣਾਉਣ ਦਾ ਸੁਝਾਅ ਰੱਖਿਆ ਗਿਆ। ਐਲਾਨੇ ਗਏ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਸਰਬਸੰਮਤੀ ਨਾਲ ਪੰਜਾਬ ਭਰ ਤੋਂ ਆਏ ਚਿੰਤਕਾਂ ਨੇ ਹੱਥ ਖੜ੍ਹੇ ਕਰਕੇ ਪ੍ਰਵਾਨਗੀ ਦਿੱਤੀ। ਪ੍ਰੋਗਰਾਮ ਵਿੱਚ ਐਡਵੋਕੇਟ ਹਰੀ ਓਮ ਜਿੰਦਲ, ਐਡਵੋਕੇਟ ਵਰਿੰਦਰ ਖਾਰਾ ਬ੍ਰਿਗੇਡੀਅਰ ਐਮ ਐਸ ਮਾਨ, ਕਰਨਲ ਐੱਮ ਐੱਸ ਕੁਲਾਰ, ਕਰਨਲ ਏ ਐੱਸ ਹੀਰਾ, ਗਗਨਦੀਪ ਸਿੰਘ, ਡਾ. ਬਲਵੀਰ ਸਿੰਘ ਸੈਣੀ ਅਤੇ ਬੱਗਾ ਸਿੰਘ ਆਦਿ ਸ਼ਾਮਲ ਸਨ। ਦਫ਼ਤਰ ਇੰਚਾਰਜ ਲੋਕ ਅਧਿਕਾਰ ਲਹਿਰ ਬੁੱਧ ਸਿੰਘ ਨੀਲੋਂ ਅਤੇ ਆਗੂ ਜਗਮੋਹਨ ਸਿੰਘ ਕਾਹਲੋ ਨੇ ਸਾਰਿਆਂ ਦਾ ਧੰਨਵਾਦ ਕੀਤਾ।

Advertisement
Advertisement
Show comments