DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੈਬਨਿਟ ਮੰਤਰੀ ਵੱਲੋਂ ਵਿਕਾਸ ਪ੍ਰਾਜੈਕਟਾਂ ਦੇ ਉਦਘਾਟਨ

ਹਲਕਾ ਪੱਛਮੀ ਵਿੱਚ 4.10 ਕਰੋਡ਼ ਨਾਲ ਬਣਨਗੀਅਾਂ ਸਡ਼ਕਾਂ

  • fb
  • twitter
  • whatsapp
  • whatsapp
featured-img featured-img
ਵਿਕਾਸ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਦੇ ਹੋਏ ਕੈਬਨਿਟ ਮੰਤਰੀ ਸੰਜੀਵ ਅਰੋੜਾ। -ਫੋਟੋ: ਹਿਮਾਂਸ਼ੂ
Advertisement

ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਅੱਜ ਹਲਕਾ ਲੁਧਿਆਣਾ ਪੱਛਮੀ ਤੋਂ ਵਿਧਾਇਕ ਤੇ ਸਥਾਨਕ ਸਰਕਾਰਾਂ ਦੇ ਮੰਤਰੀ ਸੰਜੀਵ ਅਰੋੜਾ ਨੇ ਕਰੀਬ 8 ਕਿਲੋਮੀਟਰ ਦੀ ਲੰਬਾਈ ਵਾਲੀ ਸੜਕਾਂ ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ’ਤੇ ਕੁੱਲ 4.10 ਕਰੋੜ ਰੁਪਏ ਦੇ ਲਾਗਤ ਆਏਗੀ। ਇਹ ਪ੍ਰਾਜੈਕਟ ਲੁਧਿਆਣਾ ਪੱਛਮੀ ਹਲਕੇ ਦੇ ਕਈ ਵਾਰਡਾਂ ਵਿੱਚ ਫੈਲੇ ਹੋਏ ਹਨ। ਇਨ੍ਹਾਂ ਵਿੱਚ ਕਰੀਬ 71 ਲੱਖ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 56 ਦੇ ਨਿਊ ਬੀ ਆਰ ਐੱਸ ਨਗਰ, ਸ਼ਾਮ ਨਗਰ ਅਤੇ ਨਿਊ ਸ਼ਾਮ ਨਗਰ ਵਿੱਚ ਪੈਦੀਆਂ ਗਲੀਆਂ ਦੀ ਉਸਾਰੀ ਸ਼ਾਮਲ ਹੈ।

ਇਸ ਤੋਂ ਇਲਾਵਾ ਵਾਰਡ ਨੰਬਰ 58 ਵਿੱਚ ਕਰੀਬ 96.89 ਲੱਖ ਰੁਪਏ ਦੀ ਲਾਗਤ ਰਾਜਗੁਰੂ ਨਗਰ ਦੇ ਬਲਾਕ-ਜੇ ਅਤੇ ਬਲਾਕ ਐਚ.ਜੇ ਵਿੱਚ ਮੁੱਖ ਸੜਕਾਂ, ਲੋਧੀ ਕਲੱਬ ਤੋਂ ਨਾਮਦੇਵ ਚੌਕ ਤੱਕ ਸੜਕ ਅਤੇ ਅੰਡਰਪਾਸ ਦੇ ਨੇੜੇ ਇੱਕ ਸਲਿੱਪਵੇਅ ਲਈ ਕੰਮ ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵਾਰਡ ਨੰਬਰ 57 ਦੇ ਵਿੱਚ 55.77 ਲੱਖ ਰੁਪਏ ਦੀ ਲਾਗਤ ਨਾਲ ਲੋਧੀ ਕਲੱਬ ਦੇ ਨੇੜੇ ਬੀ ਆਰ ਐੱਸ ਨਗਰ ਦੇ ਬਲਾਕ-ਈ ਵਿੱਚ ਪੈਦੀਆਂ ਗਲੀਆਂ ਦੀ ਉਸਾਰੀ ਕਰਨ ਅਤੇ ਵਾਰਡ 55 ਵਿੱਚ ਕਰੀਬ 73.08 ਲੱਖ ਰੁਪਏ ਦੀ ਲਾਗਤ ਨਾਲ ਸਰਾਭਾ ਨਗਰ ਦੇ ਜ਼ੋਨ-ਡੀ ਦਫ਼ਤਰ ਨੂੰ ਫਿਰੋਜ਼ਪੁਰ ਰੋਡ ਨਾਲ ਜੋੜਨ ਵਾਲੀ ਮੁੱਖ ਸੜਕ ਦਾ ਵਿਕਾਸ ਸ਼ਾਮਲ ਹੈ। ਇੱਕ ਹੋਰ ਵੱਡੇ ਪ੍ਰਾਜੈਕਟ ਵਿੱਚ ਕਰੀਬ 1.13 ਕਰੋੜ ਰੁਪਏ ਦੀ ਲਾਗਤ ਨਾਲ ਵਾਰਡ ਨੰਬਰ 71 ਦੀ ਅਫਸਰ ਕਲੋਨੀ ਅਤੇ ਰੱਖ ਬਾਗ ਦੇ ਨਾਲ ਲੱਗਦੇ ਖੇਤਰਾਂ ਵਿੱਚ ਪੈਦੀਆਂ ਗਲੀਆਂ ਦੀ ਉਸਾਰੀ ਸ਼ਾਮਲ ਹੈ। ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਅਧਿਕਾਰੀਆਂ ਨੂੰ ਸਾਰੇ ਕੰਮਾਂ ਨੂੰ ਸਮੇਂ ਸਿਰ ਪੂਰਾ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਘਟੀਆ ਕੰਮ ਦੇ ਦੋਸ਼ੀ ਪਾਏ ਗਏ ਠੇਕੇਦਾਰਾਂ ਨੂੰ ਬਲੈਕਲਿਸਟ ਕੀਤਾ ਜਾਵੇਗਾ ਅਤੇ ਨਾਲ ਹੀ ਠੇਕੇਦਾਰ ਤਿੰਨ ਸਾਲਾਂ ਲਈ ਸੜਕਾਂ ਦੀ ਦੇਖਭਾਲ ਲਈ ਜ਼ਿੰਮੇਵਾਰ ਹੋਣਗੇ।

Advertisement

Advertisement
Advertisement
×