ਕਾਰੋਬਾਰੀ ਕੋਲੋਂ 10 ਕਰੋੜ ਦੀ ਫਿਰੌਤੀ ਮੰਗੀ
ਸਿਵਲ ਸਿਟੀ ਚੰਦਰ ਨਗਰ ਇਲਾਕੇ ਵਿੱਚ ਕੱਪੜਿਆਂ ਦੀ ਦੁਕਾਨ ਦੇ ਮਾਲਕ ਹਿਮਾਂਸ਼ੂ ਕੋਲੋਂ ਪੰਜਾਹ ਲੱਖ ਰੁਪਏ ਫਿਰੌਤੀ ਮੰਗਣ ਦਾ ਮਾਮਲਾ ਹਾਲੇ ਸੁਲਝਿਆ ਨਹੀਂ ਕਿ ਹੁਣ ਕਪੜਾ ਕਾਰੋਬਾਰੀ ਕੋਲੋਂ ਦਸ ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਨਵਾਂ ਮਾਮਲਾ ਪੁਲੀਸ ਦੇ ਸਾਹਮਣੇ...
Advertisement
ਸਿਵਲ ਸਿਟੀ ਚੰਦਰ ਨਗਰ ਇਲਾਕੇ ਵਿੱਚ ਕੱਪੜਿਆਂ ਦੀ ਦੁਕਾਨ ਦੇ ਮਾਲਕ ਹਿਮਾਂਸ਼ੂ ਕੋਲੋਂ ਪੰਜਾਹ ਲੱਖ ਰੁਪਏ ਫਿਰੌਤੀ ਮੰਗਣ ਦਾ ਮਾਮਲਾ ਹਾਲੇ ਸੁਲਝਿਆ ਨਹੀਂ ਕਿ ਹੁਣ ਕਪੜਾ ਕਾਰੋਬਾਰੀ ਕੋਲੋਂ ਦਸ ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਨਵਾਂ ਮਾਮਲਾ ਪੁਲੀਸ ਦੇ ਸਾਹਮਣੇ ਆ ਗਿਆ ਹੈ। ਹੈਰੀ ਬਾਕਸਰ ਦੇ ਨਾਮ ’ਤੇ ਫਿਰੌਤੀ ਮੰਗਣ ਦਾ ਇਹ ਫੋਨ ਕਾਰੋਬਾਰੀ ਮਨਪ੍ਰੀਤ ਸਿੰਘ ਨੂੰ ਵਿਦੇਸ਼ ਦੇ ਨੰਬਰ ਤੋਂ ਆਇਆ ਹੈ। ਉਸ ਨੇ ਇਸ ਸਬੰਧ ਵਿੱਚ ਥਾਣਾ ਸਰਾਭਾ ਨਗਰ ਪੁਲੀਸ ਨੂੰ ਸ਼ਿਕਾਇਤ ਕੀਤੀ ਹੈ। ਪੁਲੀਸ ਨੇ ਸ਼ਿਕਾਇਤ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਵਿੱਚ ਮਨਪ੍ਰੀਤ ਸਿੰਘ ਨੇ ਦੱਸਿਆ ਹੈ ਕਿ ਉਸਦਾ ਬੇਟਾ ਕਮਲਪ੍ਰੀਤ ਉਨ੍ਹਾਂ ਦੇ ਨਾਲ ਕਾਰੋਬਾਰੀ ਵਿੱਚ ਮਦਦ ਕਰਦਾ ਹੈ। ਬੀਤੇ ਦਿਨੀਂ ਉਨ੍ਹਾਂ ਨੂੰ ਵਿਦੇਸ਼ ਨੰਬਰ ਤੋਂ ਫੋਨ ਆਇਆ ਤੇ ਫੋਨ ਕਰਨ ਵਾਲੇਖੁਦ ਨੂੰ ਹੈਰੀ ਬਾਕਸਰ ਦੱਸਿਆ। ਉਸਨੇ ਉਸ ਕੋਲੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਕਤਲ ਕਰਨ ਦੀ ਧਮਕੀ ਦਿੱਤੀ।
Advertisement
Advertisement
×

