DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

bus parking dispute: ਗਲੀ ’ਚ ਬੱਸ ਖੜ੍ਹੀ ਕਰਨ ਤੋਂ ਖ਼ਫ਼ਾ ਲੋਕਾਂ ਵੱਲੋਂ ਔਰਤ ਦੀ ਕੁੱਟਮਾਰ

ਥਾਣਾ ਸਾਹਨੇਵਾਲ ਦੇ ਇਲਾਕੇ ਪੁਰਾਣਾ ਬਾਜ਼ਾਰ ਵਿੱਚ ਗਲੀ ’ਚ ਬੱਸ ਖੜ੍ਹੀ ਕਰਨ ਤੋਂ ਖ਼ਫ਼ਾ ਕੁੱਝ ਲੋਕਾਂ ਨੇ ਡਰਾਈਵਰ ਦੇ ਪਰਿਵਾਰ ਦੀ ਕੁੱਟਮਾਰ ਕੀਤੀ। ਇਸ ਦੀ ਸ਼ਿਕਾਇਤ ਮਿਲਣ ’ਤੇ ਪੁਲੀਸ ਵੱਲੋਂ ਚਾਰ ਔਰਤਾਂ ਸਣੇ ਅੱਠ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ...

  • fb
  • twitter
  • whatsapp
  • whatsapp
Advertisement

ਥਾਣਾ ਸਾਹਨੇਵਾਲ ਦੇ ਇਲਾਕੇ ਪੁਰਾਣਾ ਬਾਜ਼ਾਰ ਵਿੱਚ ਗਲੀ ’ਚ ਬੱਸ ਖੜ੍ਹੀ ਕਰਨ ਤੋਂ ਖ਼ਫ਼ਾ ਕੁੱਝ ਲੋਕਾਂ ਨੇ ਡਰਾਈਵਰ ਦੇ ਪਰਿਵਾਰ ਦੀ ਕੁੱਟਮਾਰ ਕੀਤੀ। ਇਸ ਦੀ ਸ਼ਿਕਾਇਤ ਮਿਲਣ ’ਤੇ ਪੁਲੀਸ ਵੱਲੋਂ ਚਾਰ ਔਰਤਾਂ ਸਣੇ ਅੱਠ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਵਿੰਦਰ ਕੌਰ ਵਾਸੀ ਪੁਰਾਣਾ ਬਾਜ਼ਾਰ ਨੇ ਦੱਸਿਆ ਹੈ ਕਿ ਉਹ ਆਪਣੇ ਘਰ ਵਿੱਚ ਮੌਜੂਦ ਸਨ ਤਾਂ ਗੁਆਂਢ ਵਿੱਚ ਰਹਿੰਦੀ ਰੇਨੂੰ, ਸੰਦੀਪ ਕੌਰ, ਕਰਨਵੀਰ ਸਿੰਘ, ਜਸ਼ਨਪ੍ਰੀਤ ਸਿੰਘ, ਸਮਰ ਸਿੰਘ, ਚਮਕੌਰ ਸਿੰਘ, ਨੈਨਾ ਅਤੇ ਰੇਨੂੰ ਦੇ ਦਿਓਰ ਹੈਪੀ ਨੇ ਇਕਦਮ ਉਸ ਨੂੰ ਘਰ ਦੇ ਗੇਟ ਦੇ ਬਾਹਰ ਗਲੀ ਵਿੱਚ ਖਿੱਚ ਲਿਆ। ਇਨ੍ਹਾਂ ਸਾਰਿਆਂ ਨੇ ਉਸ ਦੀ ਡੰਡਿਆਂ ਅਤੇ ਸੋਟੀਆਂ ਨਾਲ ਕੁੱਟਮਾਰ ਕੀਤੀ ਅਤੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਫ਼ਰਾਰ ਹੋ ਗਏ। ਪੀੜਤਾ ਨੇ ਦੱਸਿਆ ਕਿ ਕੁੱਟਮਾਰ ਦੀ ਵਜ੍ਹਾ ਰੰਜ਼ਿਸ਼ ਹੈ ਕਿਉਂਕਿ ਉਸ ਦਾ ਲੜਕਾ ਗੁਰਜੰਟ ਸਿੰਘ ਉਰਫ਼ ਲਾਡੀ ਬੱਸ ਚਲਾਉਂਦਾ ਹੈ। ਉਹ ਅਕਸਰ ਆਪਣੀ ਬੱਸ ਘਰ ਬਹਾਰ ਗਲੀ ਵਿੱਚ ਖੜ੍ਹੀ ਕਰ ਦਿੰਦਾ ਹੈ। ਇਸ ਕਰ ਕੇ ਰੇਨੂੰ ਅਤੇ ਸੰਦੀਪ ਕੌਰ ਸਣੇ ਹੋਰ ਮੁਲਜ਼ਮਾਂ ਨੇ ਸ਼ਿਕਾਇਤਕਰਤਾ ’ਤੇ ਹਮਲਾ ਕੀਤਾ ਹੈ।

Advertisement

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣੇਦਾਰ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਰੇਨੂੰ ਪਤਨੀ ਚਮਕੌਰ ਸਿੰਘ, ਸੰਦੀਪ ਕੌਰ ਪਤਨੀ ਭੁਪਿੰਦਰ ਸਿੰਘ, ਕਰਨਵੀਰ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ, ਸਮਰ ਸਿੰਘ, ਚਮਕੌਰ ਸਿੰਘ, ਨੈਨਾ ਪੁੱਤਰੀ ਚਮਕੌਰ ਸਿੰਘ ਅਤੇ ਰੇਨੂੰ ਦੇ ਦਿਓਰ ਹੈਪੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
×