DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਾਊਥ ਸਿਟੀ ’ਚ 47 ਇਮਾਰਤਾਂ ’ਤੇ ਚੱਲ ਸਕਦਾ ਹੈ ਬੁਲਡੋਜ਼ਰ

ਲੁਧਿਆਣਾ ਦੀ ਸਾਊਥ ਸਿਟੀ ਰੋਡ ’ਤੇ 47 ਵੱਡੀਆਂ ਇਮਾਰਤਾਂ ’ਤੇ ਬੁਲਡੋਜ਼ਰ ਚੱਲ ਸਕਦਾ ਹੈ। ਗ੍ਰੇਟਰ ਲੁਧਿਆਣਾ ਏਰੀਆ ਡਿਵੈਪਲਮੈਂਟ ਅਥਾਰਟੀ (ਗਲਾਡਾ) ਨੇ 47 ਵੱਡੀਆਂ ਇਮਾਰਤਾਂ ਦੀ ਅੱਜ ਸੂਚੀ ਜਾਰੀ ਕੀਤੀ ਜਿਸ ਵਿੱਚ ਇਮਾਰਤਾਂ ਦੇ ਨਾਮ ਤੇ ਜਗ੍ਹਾ ਵੀ ਸ਼ਾਮਲ ਹੈ। ਗਲਾਡਾ...

  • fb
  • twitter
  • whatsapp
  • whatsapp
Advertisement

ਲੁਧਿਆਣਾ ਦੀ ਸਾਊਥ ਸਿਟੀ ਰੋਡ ’ਤੇ 47 ਵੱਡੀਆਂ ਇਮਾਰਤਾਂ ’ਤੇ ਬੁਲਡੋਜ਼ਰ ਚੱਲ ਸਕਦਾ ਹੈ। ਗ੍ਰੇਟਰ ਲੁਧਿਆਣਾ ਏਰੀਆ ਡਿਵੈਪਲਮੈਂਟ ਅਥਾਰਟੀ (ਗਲਾਡਾ) ਨੇ 47 ਵੱਡੀਆਂ ਇਮਾਰਤਾਂ ਦੀ ਅੱਜ ਸੂਚੀ ਜਾਰੀ ਕੀਤੀ ਜਿਸ ਵਿੱਚ ਇਮਾਰਤਾਂ ਦੇ ਨਾਮ ਤੇ ਜਗ੍ਹਾ ਵੀ ਸ਼ਾਮਲ ਹੈ। ਗਲਾਡਾ ਨੇ ਬਿਲਡਿੰਗ ਮਾਲਕਾਂ ਨੂੰ ਇਮਾਰਤਾਂ ਦੇ ਗੈਰ-ਕਾਨੂੰਨੀ ਹਿੱਸੇ ਖੁਦ ਦੇ ਖ਼ਰਚੇ ’ਤੇ ਢਾਹੁਣ ਦੇ ਹੁਕਮ ਦਿੱਤੇ ਹਨ। ਇਸ ਦੇ ਨਾਲ ਹੀ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਖੁਦ ਨਾਜਾਇਜ਼ ਹਿੱਸੇ ਢਾਏ ਤਾਂ ਗਲਾਡਾ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਇਮਾਰਤਾਂ ਨੂੰ ਸੀਲ ਕਰਨ ਜਾਂ ਫਿਰ ਬੁਲਡੋਜ਼ਰ ਚਲਾਉਣ ਦੀ ਕਾਰਵਾਈ ਕਰੇਗਾ। ਗਲਾਡਾ ਵੱਲੋਂ ਜਾਰੀ ਨੋਟਿਸ ਵਿੱਚ ਦੱਸਿਆ ਗਿਆ ਹੈ ਕਿ ਲੁਧਿਆਣਾ ਸਿਟੀਜ਼ਨ ਕੌਂਸਲਰ ਤੇ ਹੋਰਾਂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਪਾਈ ਸੀ ਜਿਸ ਵਿੱਚ ਪਟੀਸ਼ਨਰਾਂ ਨੇ ਨੈਸ਼ਨਲ ਹਾਈਵੇਅ-95 ਏ ਤੇ ਨੈਸ਼ਨਲ ਹਾਈਵੇ-44 ਅਧੀਨ ਸਾਊਥ ਸਿਟੀ ਮੇਨ ਰੋਡ ’ਤੇ ਕਿਸੇ ਕਿਸਮ ਦਾ ਨਾਜਾਇਜ਼ ਕਬਜ਼ਾ ਜਾਂ ਫਿਰ ਗੈਰ-ਕਾਨੂੰਨੀ ਉਸਾਰੀ ਦੀ ਮਨਜ਼ੂਰੀ ਨਾ ਦੇਣ ਦੀ ਮੰਗ ਕੀਤੀ ਸੀ। ਇਸ ਮਗਰੋਂ ਗਲਾਡਾ ਅਧਿਾਕਰੀਆਂ ਨੇ ਫਿਰੋਜ਼ਪੁਰ ਰੋਡ ਤੋਂ ਲਾਡੋਵਾਲ ਤੱਕ ਕਨੈਕਟਿੰਗ ਰੋਡ, ਸਾਊਥ ਸਿਟੀ ਨਹਿਰ ਦੇ ਦੋਹਾਂ ਪਾਸਿਆਂ ਤੋਂ ਲੰਘਦੇ ਐੱਨ ਐੱਚ ਏ 95 ਏ ਤੇ ਐੱਨ ਐੱਚ 44 ਦਾ ਸਰਵੇ ਕੀਤਾ ਸੀ। ਇਸ ਦੌਰਾਨ ਪਾਇਆ ਗਿਆ ਇਸ ਸੜਕ ਦੇ ਨਾਲ ਨਾਲ 47 ਇਮਾਰਤਾਂ ਅਣ-ਅਧਿਕਾਰਤ ਬਣਾਈਆਂ ਗਈਆਂ ਹਨ ਜਿਨ੍ਹਾਂ ਦੀ ਰਿਪੋਰਟ ਤਿਆਰ ਕਰਕੇ ਗਲਾਡਾ ਅਧਿਕਾਰੀ ਪਹਿਲਾਂ ਤੋਂ ਹੀ ਹਾਈ ਕਰੋਟ ਵਿੱਚ ਜਮ੍ਹਾਂ ਕਰਵਾ ਆਏ ਹਨ। ਹੁਣ ਹਾਈਕੋਰਟ ਦੇ ਹੁਕਮਾਂ ’ਤੇ ਆਉਣ ਵਾਲੇ ਦਿਨਾਂ ਵਿੱਚ ਇਨ੍ਹਾਂ ਬਿਲਡਿੰਗਾਂ ’ਤੇ ਕਾਰਵਾਈ ਕੀਤੀ ਜਾਵੇਗੀ।

Advertisement
Advertisement
×