ਅੱਜ ਪੇਸ਼ ਹੋਵੇੇਗਾ ਲੁਧਿਆਣਾ ਨਗਰ ਨਿਗਮ ਦਾ ਬਜਟ : The Tribune India

ਅੱਜ ਪੇਸ਼ ਹੋਵੇੇਗਾ ਲੁਧਿਆਣਾ ਨਗਰ ਨਿਗਮ ਦਾ ਬਜਟ

ਮੇਅਰ ਨੇ ਜਨਰਲ ਹਾਊਸ ਦੀ ਮੀਟਿੰਗ ਤੋਂ ਪਹਿਲਾਂ ਕੀਤੀ ਆਲ ਪਾਰਟੀ ਮੀਟਿੰਗ

ਅੱਜ ਪੇਸ਼ ਹੋਵੇੇਗਾ ਲੁਧਿਆਣਾ ਨਗਰ ਨਿਗਮ ਦਾ ਬਜਟ

ਮੀਟਿੰਗ ਵਿੱਚ ਹਾਜ਼ਰ ਮੇਅਰ ਬਲਕਾਰ ਸਿੰਘ, ਨਿਗਮ ਕਮਿਸ਼ਨਰ ਸ਼ੇਨਾ ਅਗਰਵਾਲ ਤੇ ਹੋਰ। -ਫੋਟੋ: ਹਿਮਾਂਸ਼ੂ

ਗਗਨਦੀਪ ਅਰੋੜਾ
ਲੁਧਿਆਣਾ, 23 ਮਾਰਚ

ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਵੱਲੋਂ ਸ਼ੁੱਕਰਵਾਰ ਨੂੰ 1043.66 ਕਰੋੜ ਰੁਪਏ ਦਾ ਸਲਾਨਾ ਬਜਟ ਪੇਸ਼ ਕੀਤਾ ਜਾਏਗਾ। ਜਿਸਦੇ ਲਈ ਮੇਅਰ ਬਲਕਾਰ ਸਿੰਘ ਸੰਧੂ ਦੀ ਅਗਵਾਈ ਵਿੱਚ ਜਨਰਲ ਹਾਊਸ ਦੀ ਮੀਟਿੰਗ ਕੀਤੀ ਜਾਏਗੀ। ਇਸ ਮੀਟਿੰਗ ਤੋਂ ਪਹਿਲਾਂ ਅੱਜ ਮੇਅਰ ਸੰਧੂ ਨੇ ਆਲ ਪਾਰਟੀ ਦੇ ਸੀਨੀਅਰ ਮੈਂਬਰਾਂ ਨੂੰ ਬੁਲਾ ਕੇ ਬਜਟ ’ਤੇ ਪਹਿਲਾਂ ਹੀ ਕੌਂਸਲਰਾਂ ਦੀ ਆਮ ਸਹਮਿਤੀ ਬਣਾਉਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਨਿਗਮ ਵਿੱਚ ਵਿਰੋਧ ਦਲ ਦੇ ਆਗੂ ਕੌਂਸਲਰ ਜਸਪਾਲ ਸਿੰਘ ਗਿਆਸਪੁਰਾ ਨੇ ਇਹ ਸਵਾਲ ਚੁੱਕੇ ਕਿ ਨਗਰ ਨਿਗਮ ਨੇ ਕਾਗਜ਼ੀ ਬਜਟ ਤਾਂ ਤਿਆਰ ਕਰ ਲਿਆ ਹੈ, ਪਰ ਪਹਿਲਾਂ ਇਹ ਦੱਸਿਆ ਜਾਵੇ ਕਿ ਨਗਰ ਨਿਗਮ ਨੇ ਵਿਕਾਸ ਕਾਰਜਾਂ ਦੇ ਠੇਕੇਦਾਰਾਂ ਨੂੰ ਹਾਲੇ ਕਿੰਨੇ ਪੈਸੇ ਦੇਣੇ ਹਨ। ਜਵਾਬ ’ਚ ਦੱਸਿਆ ਗਿਆ ਕਿਨਗਰ ਨਿਗਮ ਨੇ ਪਹਿਲਾਂ ਹੀ ਠੇਕੇਦਾਰਾਂ ਦੇ 150 ਕਰੋੜ ਰੁਪਏ ਦੇਣੇ ਹਨ। ਇਹ ਸਵਾਲ ਵੀ ਪੁੱਛੇ ਗਏ ਕਿ ਪਿਛਲੇ ਇੱਕ ਸਾਲ ਦੌਰਾਨ ‘ਆਪ’ ਦੀ ਸਰਕਾਰ ਨੇ ਕਿੰਨੇ ਪੈਸੇ ਲੁਧਿਆਣਾ ਨਗਰ ਨਿਗਮ ਨੂੰ ਭੇਜੇ ਹਨ। ਜਿਸ ’ਤੇ ਜਵਾਬ ਮਿਲਿਆ ਕਿ ਸਰਕਾਰ ਵੱਲੋਂ ਕੋਈ ਵੀ ਫੰਡ ਜਾਰੀ ਨਹੀਂ ਕੀਤਾ ਗਿਆ। ਇਸ ਦੌਰਾਨ ਇਹ ਵੀ ਚਰਚਾ ਰਹੀ ਕਿ ਇਸ ਵਾਰ ਜਨਰਲ ਹਾਊਸ ਵਿੱਚ ਹੰਗਾਮਾ ਹੋਣ ਦੇ ਆਸਾਰ ਹੈ। ਫੰਡਾਂ ਦਾ ਮੁੱਦਾ ਅਹਿਮ ਰਹੇਗਾ। ਇਸ ਦੌਰਾਨ ਨਗਰ ਨਿਗਮ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਕੌਂਸਲਰ ਹਰਭਜਨ ਸਿੰਘ ਡੰਗ, ਪਾਲ ਸਿੰਘ ਗਰੇਵਾਲ, ਕੁਲਦੀਪ ਜੰਡਾ, ਸਵਰਨਦੀਪ ਸਿੰਘ ਚਾਹਲ ਮੌਜੂਦ ਸਨ।

ਨਿਗਮ ਨੇ ਲਿਆ ਹੋਇਆ ਹੈ 100 ਕਰੋੜ ਰੁਪਏ ਕਰਜ਼ਾ

ਆਲ ਪਾਰਟੀ ਮੀਟਿੰਗ ਵਿੱਚ ਇਹ ਵੀ ਚਰਚਾ ਹੋਈ ਕਿ ਨਗਰ ਨਿਗਮ ਨੇ 100 ਕਰੋੜ ਰੁਪਏ ਕਰਜ਼ਾ ਲਿਆ ਹੋਇਆ। ਜਦਕਿ ਨਵੇਂ ਵਿਕਾਸ ਕਾਰਜ਼ਾਂ ਲਈ ਦਾਅਵੇ ਕੀਤੇ ਜਾ ਰਹੇ ਹਨ। ਪਰ ਪੈਸੇ ਕਿੱਥੋਂ ਆਉਣਗੇ?

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All