DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬਜਟ ਸਾਮਰਾਜੀ ਦਬਾਅ ਵਾਲਾ ਕਰਾਰ

ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ 2026-27 ਦੇ ਬਜਟ ਨੂੰ ਸਾਮਰਾਜੀ ਦਬਾਅ ਹੇਠ ਪੇਸ਼ ਕੀਤਾ ਬਜਟ ਕਰਾਰ ਦਿੱਤਾ ਹੈ। ਇਹ ਬਜਟ ਕਾਰਪੋਰੇਟ ਘਰਾਣਿਆਂ ਦੇ ਪੱਖੀ ਅਤੇ ਆਮ ਲੋਕਾਂ ਦੇ ਵਿਰੁੱਧ ਭੁਗਤਣ ਵਾਲਾ ਬਜਟ ਹੈ। ਜਥੇਬੰਦੀ ਦੇ...

  • fb
  • twitter
  • whatsapp
  • whatsapp
Advertisement

ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ 2026-27 ਦੇ ਬਜਟ ਨੂੰ ਸਾਮਰਾਜੀ ਦਬਾਅ ਹੇਠ ਪੇਸ਼ ਕੀਤਾ ਬਜਟ ਕਰਾਰ ਦਿੱਤਾ ਹੈ। ਇਹ ਬਜਟ ਕਾਰਪੋਰੇਟ ਘਰਾਣਿਆਂ ਦੇ ਪੱਖੀ ਅਤੇ ਆਮ ਲੋਕਾਂ ਦੇ ਵਿਰੁੱਧ ਭੁਗਤਣ ਵਾਲਾ ਬਜਟ ਹੈ। ਜਥੇਬੰਦੀ ਦੇ ਪ੍ਰਧਾਨ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ ਲੋਕਾਂ ਨੂੰ ਧੋਖਾ ਦੇਣ ਲਈ ਵਿਕਾਸ ਦਾ ਨਾਮ ਦਿੱਤਾ ਗਿਆ ਹੈ ਜਦੋਂਕਿ ਲੋਕਾਂ ਦਾ ਵਿਕਾਸ ਹੀ ਅਸਲੀ ਵਿਕਾਸ ਹੁੰਦਾ ਹੈ। ਲੋਕਾਂ ਨੂੰ ਮਨਫ਼ੀ ਕਰ ਕੇ ਸੜਕਾਂ ਆਦਿ ਨੂੰ ਵਿਕਾਸ ਕਹਿਣਾ ਸਰਾਸਰ ਧੋਖਾ ਹੈ। ਜ਼ਰੂਰਤ ਖੇਤੀ ਆਧਾਰਿਤ ਰੁਜ਼ਗਾਰ ਮੁਖੀ ਛੋਟੀ ਸਨਅਤ ਦੀ ਹੈ ਜਿਸ ਨਾਲ ਫ਼ਸਲੀ ਵਿਭਿੰਨਤਾ ਵੀ ਆਵੇਗੀ, ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। ਕਿਸੇ ਸਮੇਂ ਫੋਕਲ ਪੁਆਇੰਟ ਇਸੇ ਮਕਸਦ ਲਈ ਬਣਾਏ ਗਏ ਸਨ ਜਿਨ੍ਹਾਂ ਨੂੰ ਅੱਗੇ ਵਧਾਇਆ ਨਹੀਂ ਗਿਆ, ਉਲਟਾ ਪੰਚਾਇਤਾਂ ਵਲੋਂ ਫੋਕਲ ਪੁਆਇੰਟਾਂ ਲਈ ਦਿੱਤੀਆਂ ਜ਼ਮੀਨਾਂ ਵੇਚਣ ਦੀ ਤਿਆਰੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਹਰੇ ਇਨਕਲਾਬ ਦੇ ਨਾਮ ਹੇਠਾਂ ਲਾਗੂ ਕੀਤੇ ਮਾਡਲ ਕਾਰਨ ਕਿਸਾਨ ਕਰਜ਼ੇ ਦੇ ਜਾਲ਼ ਵਿੱਚ ਫਸ ਚੁੱਕੇ ਹਨ, ਮਿੱਟੀ ਪਾਣੀ ਹਵਾ ਸਭ ਦੂਸ਼ਿਤ ਹੋ ਚੁੱਕੇ ਹਨ, ਬਿਮਾਰੀਆਂ ਕਾਰਨ ਲੋਕ ਪ੍ਰੇਸ਼ਾਨ ਹਨ, ਛੋਟੀ ਉਮਰ ਵਾਲੇ ਵੀ ਦਿਲ ਫੇਲ੍ਹ ਹੋਣ ਕਾਰਨ ਇਸ ਸੰਸਾਰ ਤੋਂ ਚਲਾਣੇ ਕਰ ਰਹੇ ਹਨ। ਕਾਮਰੇਡ ਸੰਧੂ ਨੇ ਬਜਟ ਨੂੰ ਨਿਰਾਸ਼ਾਜਨਕ ਕਰਾਰ ਦਿੱਤਾ।

Advertisement

Advertisement
Advertisement
×