ਜੋਗਿੰਦਰ ਸਿੰਘ ਓਬਰਾਏ
ਖੰਨਾ, 9 ਜੁਲਾਈ
ਇਥੋਂ ਦੇ ਲਾਈਨੋਂਪਾਰ ਇਲਾਕੇ ਦੇ ਲੋਕਾਂ ਦਾ ਜੀਵਨ ਪਹਿਲਾ ਹੀ ਹਮੇਸ਼ਾਂ ਖੜ੍ਹੇ ਰਹਿੰਦੇ ਗੰਦੇ ਪਾਣੀ, ਚਿੱਕੜ, ਗੰਦਗੀ, ਬਦਬੂਦਾਰ ਕਾਲੀ ਜੰਮੀ ਕਾਈ ਅਤੇ ਤਿਲਕਣ ਕਾਰਨ ਨਰਕ ਬਣਿਆ ਹੋਇਆ ਸੀ, ਦੂਜੇ ਪਾਸੇ ਪ੍ਰਸ਼ਾਸਨ ਨੇ ਇਸ ਇਲਾਕੇ ਵੱਲ ਧਿਆਨ ਦੇਣਾ ਬਿਲਕੁੱਲ ਬੰਦ ਕੀਤਾ ਹੋਇਆ ਹੈ। ਇਸ ਮੌਕੇ ਆਮ ਆਦਮੀ ਪਾਰਟੀ ਦੇ ਆਗੂਆਂ ਤਰਨਪ੍ਰੀਤ ਸਿੰਘ ਸੌਂਦ, ਲਛਮਣ ਸਿੰਘ ਗਰੇਵਾਲ ਅਤੇ ਰਾਜਬੀਰ ਸ਼ਰਮਾ ਨੇ ਕਿਹਾ ਕਿ ਜੇਕਰ ਟੁੱਟੀਆਂ ਸੜਕਾਂ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਇਸ ਸਬੰਧੀ ਕਈ ਵਾਰ ਨਗਰ ਕੌਸਲ ਦੇ ਕਾਰਜ ਸਾਧਕ ਅਫ਼ਸਰ ਨੂੰ ਜ਼ੁਬਾਨੀ ਤੇ ਲਿਖ਼ਤੀ ਅਪੀਲਾਂ ਕਰ ਚੁੱਕੇ ਹਾਂ ਪਰ ਉਹ ਕੋਈ ਧਿਆਨ ਨਹੀਂ ਦੇ ਰਹੇ, ਜਿਸ ਤੋਂ ਦੁਖੀ ਹੋ ਕੇ ਜਲਦੀ ਹੀ ਨਗਰ ਕੌਸਲ ਦਫ਼ਤਰ ਦੇ ਗੇਟ ਅੱਗੇ ਨਿਰੰਤਰ ਧਰਨਾ ਆਰੰਭਿਆ ਜਾਵੇਗਾ।