ਸਕੂਲ ਪੜ੍ਹਨ ਗਏ ਲੜਕਾ ਤੇ ਲੜਕੀ ਲਾਪਤਾ
ਸ਼ਹਿਰ ਦੇ ਦੋ ਵੱਖ-ਵੱਖ ਸਕੂਲਾਂ ਵਿੱਚ ਪੜ੍ਹਨ ਗਏ ਨਾਬਾਲਗ ਲੜਕਾ ਤੇ ਲੜਕੀ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਏ। ਥਾਣਾ ਜਮਾਲਪੁਰ ਦੀ ਪੁਲੀਸ ਨੂੰ ਟਿੱਬਾ ਕਲੋਨੀ, ਮੁੰਡੀਆ ਖੁਰਦ ਵਾਸੀ ਨੱਖੂ ਮੁਖੀਆ ਨੇ ਦੱਸਿਆ ਕਿ ਉਸਦਾ ਵੱਡਾ ਲੜਕਾ ਰਾਹੁਲ ਕੁਮਾਰ ਸਰਕਾਰੀ ਸਕੂਲ...
Advertisement
ਸ਼ਹਿਰ ਦੇ ਦੋ ਵੱਖ-ਵੱਖ ਸਕੂਲਾਂ ਵਿੱਚ ਪੜ੍ਹਨ ਗਏ ਨਾਬਾਲਗ ਲੜਕਾ ਤੇ ਲੜਕੀ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਗਏ। ਥਾਣਾ ਜਮਾਲਪੁਰ ਦੀ ਪੁਲੀਸ ਨੂੰ ਟਿੱਬਾ ਕਲੋਨੀ, ਮੁੰਡੀਆ ਖੁਰਦ ਵਾਸੀ ਨੱਖੂ ਮੁਖੀਆ ਨੇ ਦੱਸਿਆ ਕਿ ਉਸਦਾ ਵੱਡਾ ਲੜਕਾ ਰਾਹੁਲ ਕੁਮਾਰ ਸਰਕਾਰੀ ਸਕੂਲ ਪਿੰਡ ਖਾਸੀ ਕਲਾਂ ਗਿਆ ਸੀ ਪਰ ਘਰ ਨਹੀਂ ਪਰਤਿਆ। ਇਸੇ ਤਰ੍ਹਾਂ ਥਾਣਾ ਕੂੰਮਕਲਾਂ ਦੀ ਪੁਲੀਸ ਨੂੰ ਨੇੜੇ ਰਮਾਇਣ ਚੌਕ ਸ਼ਕਤੀ ਕਲੋਨੀ ਲੱਖੋਵਾਲ ਵਾਸੀ ਚੰਦਾ ਦੇਵੀ ਨੇ ਦੱਸਿਆ ਕਿ ਉਸਦੀ ਛੋਟੀ ਲੜਕੀ ਸ਼ਰੁਤੀ ਕੁਮਾਰੀ (13 ਸਾਲ) ਸਵੇਰੇ 9 ਵਜੇ ਘਰ ਤੋਂ ਲੱਖੋਵਾਲ ਸਕੂਲ ਗਈ ਸੀ ਪਰ ਘਰ ਨਹੀਂ ਪਰਤੀ। ਉਸਨੇ ਸ਼ੱਕ ਪ੍ਰਗਟ ਕੀਤਾ ਕਿ ਉਸਦੀ ਲੜਕੀ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਵਿੱਚ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।
Advertisement
Advertisement
×

