DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੈਂਕਿੰਗ ਖੇਤਰ ’ਚ ਸਿੱਖਾਂ ਦੇ ਯੋਗਦਾਨ ਬਾਰੇ ਕਿਤਾਬ ਲਿਖੀ

ਲੇਖਕ ਨੇ ਪੁਸਤਕ ਬਾਰੇ ਚਾਨਣਾ ਪਾਇਆ

  • fb
  • twitter
  • whatsapp
  • whatsapp
featured-img featured-img
ਪੁਸਤਕ ਬਾਰੇ ਜਾਣਕਾਰੀ ਦਿੰਦੇ ਹੋਏ ਲੇਖਕ ਗੁਰਮੀਤ ਸਿੰਘ।
Advertisement

ਭਾਰਤ ਅਤੇ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਵੱਲੋਂ ਬੈਂਕਿੰਗ ਖੇਤਰ ਵਿੱਚ ਪਾਏ ਯੋਗਦਾਨ ਸਬੰਧੀ ਲਿਖੀ ਪੁਸਤਕ ‘ਸਿੱਖਸ ਇੰਨ ਬੈਂਕਿੰਗ’ ਦਾ ਰਿਲੀਜ਼ ਸਮਾਗਮ 4 ਫ਼ਰਵਰੀ ਨੂੰ ਕਾਂਸਟੀਟਿਊਸ਼ਨ ਕਲੱਬ ਆਫ਼ ਇੰਡੀਆ, ਨਵੀਂ ਦਿੱਲੀ ਵਿੱਚ ਹੋਵੇਗਾ। ਪੰਜਾਬ ਐਂਡ ਸਿੰਧ ਬੈਂਕ ਤੋਂ ਸੇਵਾਮੁਕਤ ਚੀਫ ਮੈਨੇਜਰ ਤੇ ਪੁਸਤਕ ਦੇ ਲੇਖਕ ਗੁਰਮੀਤ ਸਿੰਘ ਨੇ ਦੱਸਿਆ ਕਿ 340 ਪੰਨਿਆਂ ਵਾਲੀ ਇਸ ਪੁਸਤਕ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਛਾਪਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੈਂਕਿੰਗ ਖੇਤਰ ਵਿੱਚ ਸੇਵਾ ਨਿਭਾਉਣ ਦੇ ਲੰਮੇ ਅਨੁਭਵ ਅਤੇ ਡੂੰਘੇ ਅਧਿਐਨ ਦੇ ਆਧਾਰ ’ਤੇ ਇਸ ਪੁਸਤਕ ਰਾਹੀਂ ਬੈਂਕਿੰਗ ਖੇਤਰ ਵਿੱਚ ਸਿੱਖਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਸਤਕ ਨੂੰ ਛੇ ਭਾਗਾਂ ਵਿੱਚ ਵੰਡਿਆ ਗਿਆ ਹੈ, ਜਿਨ੍ਹਾਂ ਵਿੱਚ ਗਲੋਬਲ ਬੈਂਕਿੰਗ ਵਿੱਚ ਸਿੱਖ ਸਪਿਰਟ, ਇਤਿਹਾਸਕ ਵਿਕਾਸ, ਨੇਤਰਤਵ ਭੂਮਿਕਾਵਾਂ, ਸੰਸਥਾਵਾਂ ਅਤੇ ਸਮਾਜਿਕ ਪ੍ਰਭਾਵ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਇਸ ਪੁਸਤਕ ਵਿੱਚ ਪੰਜਾਬ ਐਂਡ ਸਿੰਧ ਬੈਂਕ ਬਾਰੇ ਇੱਕ ਵਿਸ਼ੇਸ਼ ਅਧਿਆਇ ਵੀ ਸ਼ਾਮਲ ਹੈ, ਜੋ ਸਿੱਖਾਂ ਵੱਲੋਂ ਸਥਾਪਿਤ ਬੈਂਕ ਹੈ ਅਤੇ ਜਿਸ ਨੇ ਪ੍ਰਸਿੱਧ ਸਿੱਖ ਬੈਂਕਰਾਂ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਭਾਰਤੀ ਵਿੱਤੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

Advertisement
Advertisement
×