DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨੌਜਵਾਨ ਦੀ ਲਾਸ਼ ਮਿਲੀ

ਥਾਣਾ ਬਲੌਂਗੀ ਦੀ ਪੁਲੀਸ ਨੇ ਅੱਜ ਦੁਪਹਿਰੇ ਚੱਪੜਚਿੜੀ ਰੋਡ ਦੇ ਕਿਨਾਰੇ ਤੋਂ ਇੱਕ 18 ਸਾਲਾ ਪ੍ਰਵਾਸੀ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਪਛਾਣ ਅਠਾਰਾਂ ਸਾਲਾ ਵਿਜੈ ਵਾਸੀ ਉੱਤਰ ਪ੍ਰਦੇਸ਼ ਦੇ ਉਨਾਓ ਵਜੋਂ ਹੋਈ ਹੈ। ਉਹ ਇੱਕ ਹਫ਼ਤਾ ਪਹਿਲਾਂ...

  • fb
  • twitter
  • whatsapp
  • whatsapp
Advertisement

ਥਾਣਾ ਬਲੌਂਗੀ ਦੀ ਪੁਲੀਸ ਨੇ ਅੱਜ ਦੁਪਹਿਰੇ ਚੱਪੜਚਿੜੀ ਰੋਡ ਦੇ ਕਿਨਾਰੇ ਤੋਂ ਇੱਕ 18 ਸਾਲਾ ਪ੍ਰਵਾਸੀ ਨੌਜਵਾਨ ਦੀ ਲਾਸ਼ ਬਰਾਮਦ ਕੀਤੀ ਹੈ। ਮ੍ਰਿਤਕ ਦੀ ਪਛਾਣ ਅਠਾਰਾਂ ਸਾਲਾ ਵਿਜੈ ਵਾਸੀ ਉੱਤਰ ਪ੍ਰਦੇਸ਼ ਦੇ ਉਨਾਓ ਵਜੋਂ ਹੋਈ ਹੈ। ਉਹ ਇੱਕ ਹਫ਼ਤਾ ਪਹਿਲਾਂ ਇੱਥੇ ਕੰਮ ਲਈ ਆਇਆ ਸੀ। ਉਸ ਦੀ ਲਾਸ਼ ਦੇ ਨੇੜਿਓਂ ਦੋ ਗੋਲੀਆਂ ਦੇ ਖੋਲ ਵੀ ਮਿਲੇ ਹਨ ਪਰ ਪੁਲੀਸ ਨੇ ਕਿਹਾ ਕਿ ਸਰੀਰ ’ਤੇ ਗੋਲੀ ਦਾ ਕੋਈ ਜ਼ਖ਼ਮ ਨਹੀਂ ਹੈ। ਉਸ ਦੇ ਵੱਡੇ ਭਰਾ ਨੇ ਘਟਨਾ ਵਿੱਚ ਸਾਜ਼ਿਸ਼ ਦਾ ਸ਼ੱਕ ਜਤਾਉਂਦੇ ਹੋਏ ਪੂਰੀ ਜਾਂਚ ਦੀ ਮੰਗ ਕੀਤੀ ਹੈ। ਫੋਰੈਂਸਿਕ ਟੀਮਾਂ ਵੀ ਮੌਕੇ ’ਤੇ ਪਹੁੰਚੀਆਂ ਅਤੇ ਮੌਕੇ ਤੋਂ ਨਮੂਨੇ ਲਏ। ਥਾਣਾ ਬਲੌਂਗੀ ਦੇ ਐੱਸਐੱਚਓ ਇੰਸਪੈਕਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਲਾਸ਼ ਮੁਹਾਲੀ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਈ ਗਈ ਹੈ, ਜਿੱਥੇ ਸ਼ਨਿਚਰਵਾਰ ਨੂੰ ਉਸ ਦਾ ਪੋਸਟਮਾਰਟਮ ਹੋਵੇਗਾ।

Advertisement
Advertisement
×