ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 26 ਅਗਸਤ
ਸ਼ਹਿਰ ਵਿੱਚ ਆਰਟੀਏ ਸਕੱਤਰ ਡਾ. ਪੂਨਮਪ੍ਰੀਤ ਕੌਰ ਵੱਲੋਂ ਸ਼ਹਿਰ ਵਿੱਚ ਗੱਡੀਆਂ ਦੀ ਚੈਕਿੰਗ ਲਈ ਵੱਖ ਵੱਖ ਥਾਵਾਂ ’ਤੇ ਨਾਕਾਬੰਦੀ ਕੀਤੀ ਗਈ। ਇਸ ਸਬੰਧੀ ਉਨ੍ਹਾਂ ਦੱਸਿਆ ਕਿ ਉਨ੍ਹਾਂ ਸਰਾਭਾ ਨਗਰ ਵੇਰਕਾ ਚੌਕ ਵੱਲ ਦੀਆਂ ਸੜਕਾਂ ’ਤੇ ਅਚਾਨਕ ਚੈਕਿੰਗ ਦੌਰਾਨ ਸੱਤ ਗੱਡੀਆਂ ਨੂੰ ਧਾਰਾ 207 ਅੰਦਰ ਬੰਦ ਕੀਤਾ ਗਿਆ ਅਤੇ ਤਿੰਨ ਗੱਡੀਆਂ ਦੇ ਚਲਾਨ ਕੀਤੇ, ਜਨਿ੍ਹਾਂ ਵਿੱਚੋਂ 1 ਟਰੱਕ, 3 ਟਿੱਪਕ, 2 ਕੈਂਟਰ ਅਤੇ 1 ਟਰਾਲਾ ਬਿਨਾ ਦਸਤਾਵੇਜ਼ਾਂ, ਓਵਰਲੋਡ ਅਤੇ ਹੋਰ ਕਈ ਕਾਨੂੰਨੀ ਨਿਯਮਾਂ ਦੀ ਉਲੰਘਣਾ ਕਰਦੇ ਮਿਲੇ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ 1 ਬੱਸ ਅਤੇ ਹੋਰ 2 ਟਿੱਪਰ ਦੇ ਚਾਲਾਨ ਵੱਧ ਸਵਾਰੀਆਂ ਅਤੇ ਕਾਗਜ਼ਾਤ ਪੂਰੇ ਨਾ ਹੋਣ ਕਾਰਨ ਕੀਤੇ ਗਏ।
ਉਨ੍ਹਾਂ ਦੱਸਿਆ ਕਿ ਕੋਈ ਵੀ ਮੋਟਰ ਵਹੀਕਲ ਐਕਟ 1988 ਮੁਤਾਬਕ ਜਾਰੀ ਨਿਯਮਾਂ ਦੀ ਉਲੰਘਣਾ ਕਰਦਾ ਮਿਲਦਾ ਹੈ ਤਾਂ ਉਸ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਆਏ ਦਨਿ ਓਵਰਲੋਡਿੰਗ ਜਾਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਾਰਨ ਸੜਕ ਹਾਦਸਿਆਂ ਦੀ ਗਿਣਤੀ ਦਨਿ ਪ੍ਰਤੀ ਦਨਿ ਵਧ ਰਹੀ ਹੈ ਜੋ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਟਰਾਂਸਪੋਰਟ ਯੂਨੀਅਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੀ ਗੱਡੀਆਂ ਦੇ ਕਾਗ਼ਜ਼ਾਤ ਅਤੇ ਬਣਦੇ ਟੈਕਸ ਪੂਰੇ ਰੱਖਣ ਅਤੇ ਅਸਲ ਦਸਤਾਵੇਜ਼ ਸਮੇਂ ਸਿਰ ਅਪਡੇਟ ਕਰਵਾਉਣ। ਬਿਨਾ ਦਸਤਾਵੇਜ਼ਾਂ ਤੋਂ ਕੋਈ ਵੀ ਗੱਡੀ ਸੜਕਾਂ ’ਤੇ ਚੱਲਦੀ ਮਿਲੀ ਤਾਂ ਉਸਦਾ ਚਲਾਨ ਕੀਤਾ ਜਾਵੇਗਾ ਅਤੇ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।