DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Block-Level Games Begin in Ludhiana: ਲੁਧਿਆਣਾ ਦੇ ਚਾਰ ਬਲਾਕਾਂ ’ਚ ਤੀਜੇ ਪੜਾਅ ਦੇ ਮੁਕਾਬਲੇ ਸ਼ੁਰੂ

ਗੁਰੂ ਨਾਨਕ ਸਟੇਡੀਅਮ ਵਿੱਚ ਹੋਏ ਕਈ ਮੁਕਾਬਲੇ

  • fb
  • twitter
  • whatsapp
  • whatsapp
Advertisement

ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਲੁਧਿਆਣਾ ਦੇ 13 ਬਲਾਕਾਂ ਵਿੱਚ ਹੋ ਰਹੀਆਂ ਬਲਾਕ ਪੱਧਰੀ ਖੇਡਾਂ ਦੇ ਤੀਜੇ ਪੜਾਅ ਦੇ 4 ਬਲਾਕਾਂ- ਮਿਉਂਸਿਪਲ ਕਾਰਪੋਰੇਸ਼ਨ, ਖੰਨਾ, ਲੁਧਿਆਣਾ -2 ਅਤੇ ਰਾਏਕੋਟ ਵਿੱਚ ਖੇਡ ਮੁਕਾਬਲੇ ਅੱਜ ਤੋਂ ਸ਼ੁਰੂ ਕਰਵਾਏ ਗਏ।

ਬਲਾਕ ਮਿਉਂਸਿਪਲ ਕਾਰਪੋਰੇਸ਼ਨ ਤਹਿਤ ਅੱਜ ਗੁਰੂ ਨਾਨਕ ਸਟੇਡੀਅਮ, ਲੁਧਿਆਣਾ ਵਿੱਚ ਕਰਵਾਈਆਂ ਗਈਆਂ। ਪਹਿਲੇ ਦਿਨ ਦੇ ਐਥਲੈਟਿਕਸ ਮੁਕਾਬਲਿਆਂ ਵਿੱਚ ਲੜਕਿਆਂ ਦੇ ਅੰਡਰ- 17 ਮੁਕਾਬਲਿਆਂ ਤਹਿਤ 400 ਮੀਟਰ ਵਿੱਚ ਧਰੁਵ ਨੇ ਪਹਿਲਾ, ਆਦੀ ਨੇ ਦੂਜਾ ਅਤੇ ਆਦਿੱਤਿਆ ਨੇ ਤੀਜਾ ਸਥਾਨ; 1500 ਮੀਟਰ ਦੌੜ ਵਿੱਚ ਪੁਸ਼ਪ ਨੇ ਪਹਿਲਾ, ਸਕਸ਼ਮ ਅਨੰਦ ਨੇ ਦੂਜਾ ਅਤੇ ਸੰਜੇ ਸੋਢੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਅੰਡਰ- 17 ਮੁਕਾਬਲਿਆਂ ’ਚ 100 ਮੀਟਰ ਈਵੈਂਟ ਵਿੱਚ ਹਨਾ ਨੇ ਪਹਿਲਾ, ਯਾਚਿਕਾ ਜੈਨ ਨੇ ਦੂਜਾ ਅਤੇ ਅਨੰਨਿਆ ਵਰਮਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

ਇਸੇ ਤਰ੍ਹਾਂ ਵਾਲੀਬਾਲ ਸਮੈਸ਼ਿੰਗ ਦੇ ਲੜਕੀਆਂ ਦੇ ਅੰਡਰ- 17 ਮੁਕਾਬਲਿਆਂ ਵਿੱਚ ਗੁਰੂ ਨਾਨਕ ਸਟੇਡੀਅਮ ਦੀ ਟੀਮ ਨੇ ਪਹਿਲਾ ਸਥਾਨ, ਪੀ ਏ ਯੂ ਲੁਧਿਆਣਾ ਨੇ ਦੂਜਾ ਸਥਾਨ ਅਤੇ ਪਾਵਰ ਹਾਊਸ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Advertisement

ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਸਿੱਧੂ, ਵਿਧਾਇਕ ਮਦਨ ਲਾਲ ਬੱਗਾ, ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਦੀਆਂ ਹੌਸਲਾ-ਅਫ਼ਜਾਈ ਕੀਤੀ। ਇਸ ਮੌਕੇ ਪੰਜਾਬ ਸਪੋਰਟਸ ਵੈੱਲਫੇਅਰ ਬੋਰਡ ਮੈਂਬਰ ਸੋਨੀਆ ਅਲੱਗ, ਪੰਜਾਬ ਬਾਸਕਟਬਾਲ ਸੰਸਥਾ ਦੇ ਸਕੱਤਰ ਤੇਜਾ ਸਿੰਘ ਧਾਲੀਵਾਲ, ਅੰਤਰਰਾਸ਼ਟਰੀ ਸਾਈਕਲਿਸਟ ਰਜਿੰਦਰ ਸਿੰਘ ਤੇ ਬਲਾਕ ਕੋ ਕਨਵੀਨਰ ਸਲੋਨੀ ਹਾਜ਼ਰ ਸਨ।

ਸੌਂਦ ਨੇ ‘ਖੇਡਾਂ ਵਤਨ ਪੰਜਾਬ ਦੀਆਂ’ ਆਰੰਭ ਕਰਵਾਈਆਂ

ਖੰਨਾ (ਜੋਗਿੰਦਰ ਸਿੰਘ ਓਬਰਾਏ): ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਨਰੇਸ਼ ਚੰਦਰ ਸਟੇਡੀਅਮ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ- 2026’ ਆਰੰਭ ਕਰਵਾਉਂਦਿਆਂ ਵੱਖ-ਵੱਖ ਟੀਮਾਂ ਦੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਇਸ ਤਹਿਤ ਖੰਨਾ ਵਿੱਚ 14 ਸਤੰਬਰ ਤੱਕ ਬਲਾਕ ਪੱਧਰੀ ਖੇਡਾਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਜਾਣਗੇ। ਸ੍ਰੀ ਸੌਂਦ ਨੇ ਦੱਸਿਆ ਕਿ ਪਿਛਲੇ ਸੀਜ਼ਨ ਦੌਰਾਨ ਲਗਭਗ 5 ਲੱਖ ਤੱਕ ਖਿਡਾਰੀਆਂ ਨੇ ਹਿੱਸਾ ਲਿਆ ਅਤੇ ਇਸ ਵਾਰ ਪੰਜਾਬ ਸਰਕਾਰ ਵੱਲੋਂ ਖੇਡਾਂ ਵਿੱਚ 10 ਲੱਖ ਤੱਕ ਖਿਡਾਰੀਆਂ ਦੀ ਸ਼ਮੂਲੀਅਤ ਦਾ ਟੀਚਾ ਰੱਖਿਆ ਗਿਆ ਅਤੇ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ 12 ਕਰੋੜ ਰੁਪਏ ਤੋਂ ਵੱਧ ਦੀ ਇਨਾਮੀ ਰਾਸ਼ੀ ਦੇ ਨਾਲ ਗ੍ਰੇਡੇਸ਼ਨ ਸਰਟੀਫਿਕੇਟ ਵੀ ਦਿੱਤੇ ਜਾਣਗੇ। ਸ੍ਰੀ ਸੌਂਦ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਸੀਂ ਇਮਾਨਦਾਰ ਟੀਮ ਦਾ ਹਿੱਸਾ ਹਾਂ ਅਤੇ ਸਾਡੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਸਭ ਤੋਂ ਅਹਿਮ ਯੋਗਦਾਨ ਖੇਡਾਂ ਦਾ ਹੈ, ਜਿਸ ਤਹਿਤ ਪਿੰਡਾਂ ਵਿੱਚ 3100 ਮਾਡਲ ਪਲੇਅ ਗਰਾਊਂਡ ਬਣ ਰਹੇ ਹਨ, ਜਿਨ੍ਹਾਂ ਵਿੱਚੋਂ 1 ਹਜ਼ਾਰ ਮਾਡਲ ਪਲੇਅ ਗਰਾਊਂਡ ਬਣ ਕੇ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ। ਇਸ ਮੌਕੇ ਜਗਤਾਰ ਸਿੰਘ ਗਿੱਲ ਚੇਅਰਮੈਨ ਮਾਰਕੀਟ ਕਮੇਟੀ ਖੰਨਾ, ਲਖਵੀਰ ਸਿੰਘ ਗਿੱਲ ਚੇਅਰਮੈਨ ਬਲਾਕ ਸਮਿਤੀ ਖੰਨਾ, ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਠਕ, ਐੱਸ ਡੀ ਐੱਮ ਸਵਾਤੀ ਟਿਵਾਣਾ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ, ਕਾਰਜਸਾਧਕ ਅਫਸਰ ਚਰਨਜੀਤ ਸਿੰਘ ਤੇ ਖੇਡ ਕੋ-ਆਰਡੀਨੇਟਰ ਸ਼ੈਲਜਾ ਹਾਜ਼ਰ ਸਨ।

Advertisement
×