DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

BKU Ugrahan Holds Malaudh Meet: ਉਗਰਾਹਾਂ ਜਥੇਬੰਦੀ ਨੇ ਸਰਕਾਰ ਦਾ ਪੁਤਲਾ ਸਾੜਿਆ

ਵੱਖ-ਵੱਖ ਪਿੰਡਾਂ ਦੀਆਂ ਇਕਾਈਆਂ ਦੇ ਅਹੁਦੇਦਾਰ ਤੇ ਵਰਕਰ ਸ਼ਾਮਲ ਹੋਏ

  • fb
  • twitter
  • whatsapp
  • whatsapp
featured-img featured-img
ਪਿੰਡ ਸਿਹੌੜਾ ’ਚ ਸੂਬਾ ਸਰਕਾਰ ਦੀ ਅਰਥੀ ਫੂਕਦੇ ਹੋਏ ਕਿਸਾਨ। -ਫੋਟੋ: ਜੱਗੀ
Advertisement

ਭਾਕਿਯੂ (ਏਕਤਾ)-ਉਗਰਾਹਾਂ ਦੇ ਬਲਾਕ ਮਲੌਦ ਦੀ ਮੀਟਿੰਗ ਦੇਵਿੰਦਰ ਸਿੰਘ ਰਾਜੂ ਸਿਰਥਲਾ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਸਿਹੌੜਾ ਵਿੱਚ ਹੋਈ ਜਿਸ ਵਿੱਚ ਵੱਖ-ਵੱਖ ਪਿੰਡਾਂ ਦੀਆਂ ਇਕਾਈਆਂ ਦੇ ਅਹੁਦੇਦਾਰ ਤੇ ਵਰਕਰ ਸ਼ਾਮਲ ਹੋਏ। ਬਲਾਕ ਸਕੱਤਰ ਨਾਜ਼ਰ ਸਿੰਘ ਸਿਆੜ੍ਹ ਨੇ ਦੱਸਿਆ ਕਿ ਮੀਟਿੰਗ ’ਚ ਛਿਮਾਹੀ ਫੰਡ ਦੀ ਸਮੀਖਿਆ ਕਰਨ ਤੋਂ ਬਾਅਦ ਬਲਾਕ ਪੱਧਰ ’ਤੇ ਫੰਡ ਇਕੱਤਰ ਕਰਨ ਤੋਂ ਇਲਾਵਾ ਪਿੰਡਾਂ ਦੀਆਂ ਰਹਿ ਗਈਆਂ ਇਕਾਈਆਂ ਨੂੰ ਹਰਕਤ ਵਿੱਚ ਆਉਣ ਦੀ ਤਾਕੀਦ ਕੀਤੀ ਗਈ। ਇਸ ਤੋਂ ਬਾਅਦ ਤੁਰੰਤ ਬਲਾਕ ਇਜਲਾਸ ਰਾਹੀਂ ਬਲਾਕ ਚੋਣ ਕਰਵਾਈ ਜਾਵੇਗੀ। ਮੀਟਿੰਗ ’ਚ ਪਟਿਆਲਾ ਵਿੱਚ ਰੁਜ਼ਗਾਰ ਦੀ ਮੰਗ ਕਰਦੇ ਸਹਾਇਕ ਲਾਈਨਮੈਨਾਂ ’ਤੇ ਲਾਠੀਚਾਰਜ ਅਤੇ ਜ਼ੁਲਮ ਦੀ ਸਖ਼ਤ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਸੰਘਰਸ਼ ਕਰਦੇ ਸੇਵਾ ਕੇਂਦਰ ਯੂਨੀਅਨ ਦੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਪ੍ਰਵਾਨ ਕਰਨ ਦੀ ਵੀ ਮੰਗ ਕੀਤੀ ਗਈ। ਮੀਟਿੰਗ ਵਿੱਚ ਜ਼ਿਲ੍ਹਾ ਵਿੱਤ ਸਕੱਤਰ ਰਾਜਿੰਦਰ ਸਿੰਘ ਸਿਆੜ੍ਹ, ਬਲਵੰਤ ਸਿੰਘ ਘੁਡਾਣੀ, ਮਨੋਹਰ ਸਿੰਘ ਕਲਾਹੜ, ਜਥੇ ਚਰਨ ਸਿੰਘ ਸਿਹੋੜਾ, ਕਰਨੈਲ ਸਿੰਘ ਰੱਬੋਂ, ਧਰਮਿੰਦਰ ਸਿੰਘ ਸਿਰਥਲਾ, ਭਜਨ ਸਿੰਘ ਸਿਆੜ੍ਹ, ਫ਼ੌਜੀ ਜਗਦੇਵ ਸਿੰਘ ਸਿਹੌੜਾ, ਮਨਜੀਤ ਸਿੰਘ ਸੀਹਾਂਦੌਦ ਅਤੇ ਮਨਮਿੰਦਰ ਸਿੰਘ ਕੂਹਲੀ ਵੀ ਹਾਜ਼ਰ ਸਨ।

Advertisement
Advertisement
×