BKU Ekta Dakaunda: ਫ਼ਿਰਕੂ ਅਤੇ ਆਰਥਿਕ ਹੱਲੇ ਦੇਸ਼ ਲਈ ਖ਼ਤਰਾ: ਧਨੇਰ
ਸੂਬਾ ਪ੍ਰਧਾਨ ਦੀ ਮੌਜੂਦਗੀ ’ਚ ਬੀ ਕੇ ਯੂ (ੲੇਕਤਾ)-ਡਕੌਂਦਾ ਦੀ ਕਾਉਂਕੇ ਕਲਾਂ ਦੀ ਇਕਾਈ ਚੁਣੀ
ਇਲਾਕੇ ਦੇ ਵੱਡੇ ਪਿੰਡ ਕਾਉਂਕੇ ਕਲਾਂ ਵਿੱਚ ਪਿੰਡ ਦੇ ਕਿਸਾਨਾਂ ਦੀ ਇਕੱਤਰਤਾ ਬੀ ਕੇ ਯੂ (ਏਕਤਾ)-ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ। ਇਸ ਵਿੱਚ ਪਿੰਡ ਦੀ ਨਵੀਂ ਇਕਾਈ ਦੀ ਚੋਣ ਕੀਤੀ ਗਈ। ਪ੍ਰਧਾਨ ਕੁਲਦੀਪ ਸਿੰਘ ਕੀਪਾ ਤੇ ਜਸਪਾਲ ਸਿੰਘ ਕਾਉਂਕੇ ਤੋਂ ਇਲਾਵਾ ਇਸ ਸਮੇਂ ਵਿਸ਼ੇਸ਼ ਤੌਰ ’ਤੇ ਜਥੇਬੰਦੀ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਵੀ ਹਾਜ਼ਰ ਸਨ। ਆਗੂਆਂ ਨੇ ਦੇਸ਼ ਭਰ ਵਿੱਚ ਤਿੱਖੇ ਹੋ ਰਹੇ ਫ਼ਿਰਕੂ ਫਾਸ਼ੀਵਾਦ ਅਤੇ ਆਰਥਿਕ ਹੱਲੇ ਦੇ ਖ਼ਤਰਿਆਂ ਤੋਂ ਜਾਣੂ ਕਰਵਾਇਆ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਭਲਕੇ ਪੰਜਾਬ ਭਰ ਵਿੱਚ ਡੀ ਸੀ ਦਫ਼ਤਰਾਂ ਅੱਗੇ ਦਿੱਤੇ ਜਾ ਰਹੇ ਧਰਨਿਆਂ ਸਬੰਧੀ ਜਾਣਕਾਰੀ ਦਿੱਤੀ। ਇਸ ਸਮੇਂ ਕਰਮਜੀਤ ਸਿੰਘ ਕਾਉਂਕੇ ਨੂੰ ਜ਼ਿਲ੍ਹਾ ਇਕਾਈ ਦਾ ਮੀਤ ਪ੍ਰਧਾਨ, ਬੂਟਾ ਸਿੰਘ ਨੂੰ ਇਕਾਈ ਪ੍ਰਧਾਨ, ਕੁਲਵੰਤ ਸਿੰਘ ਮੀਤ ਪ੍ਰਧਾਨ, ਗੁਰਦੀਪ ਸਿੰਘ ਸਕੱਤਰ, ਅਮਰਜੀਤ ਸਿੰਘ ਸਹਾਇਕ ਸੱਕਤਰ, ਗੁਰਦੀਪ ਸਿੰਘ ਵਿੱਤ ਸਕੱਤਰ ਚੁਣੇ ਗਏ। ਇਕ ਪੰਦਰਾਂ ਮੈਂਬਰੀ ਕਾਰਜਕਾਰਨੀ ਵੀ ਚੁਣੀ ਗਈ।
ਮਨਜੀਤ ਸਿੰਘ ਪ੍ਰਧਾਨ ਬਣੇ
ਮੰਡ ਦੇ ਪਿੰਡ ਸਲੇਮਪੁਰਾ ਟਿੱਬਾ ਵਿੱਚ ਬੀ ਕੇ ਯੂ (ਏਕਤਾ)-ਡਕੌਂਦਾ ਬਲਾਕ ਸਿੱਧਵਾਂ ਬੇਟ ਬਲਾਕ ਦੀ ਮੀਟਿੰਗ ਦੌਰਾਨ ਪਿੰਡ ਇਕਾਈ ਦੀ ਚੋਣ ਕੀਤੀ ਗਈ। ਇੰਦਰਜੀਤ ਸਿੰਘ ਲੋਧੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਜਗਤਾਰ ਸਿੰਘ ਦੇਹੜਕਾ ਤੇ ਰਛਪਾਲ ਸਿੰਘ ਨਵਾਂ ਡੱਲਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਇਸ ਸਮੇਂ ਕਿਸਾਨਾਂ ਵੱਲੋਂ ਸਰਬਸੰਮਤੀ ਨਾਲ ਬੀ ਕੇ ਯੂ ਇਕਾਈ ਦੀ ਕਮੇਟੀ ਦੀ ਚੁਣੀ ਗਈ। ਇਸ ਵਿੱਚ ਪ੍ਰਧਾਨ ਮਨਜੀਤ ਸਿੰਘ, ਮੀਤ ਪ੍ਰਧਾਨ ਗੁਰਚਰਨ ਸਿੰਘ, ਸੱਕਤਰ ਹਰਵਿੰਦਰ ਸਿੰਘ, ਮੀਤ ਸਕੱਤਰ ਸੁਖਦੇਵ ਸਿੰਘ, ਜਸਵਿੰਦਰ ਸਿੰਘ ਖਜ਼ਾਨਚੀ ਚੁਣੇ ਗਏ।

