DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

BJP, Nasha Mukt Punjab Yatra: ‘ਆਪ’ ਦਿੱਲੀ ਵਾਲੇ ਹੱਥਕੰਡੇ ਪੰਜਾਬ ’ਚ ਅਪਣਾ ਰਹੀ: ਮਨੋਜ ਤਿਵਾੜੀ

ਲੁਧਿਆਣਾ ਪੁੱਜੀ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’

  • fb
  • twitter
  • whatsapp
  • whatsapp
featured-img featured-img
ਰੈਲੀ ਦੌਰਾਨ ਭਾਜਪਾ ਦੇ ਲੋਕ ਸਭਾ ਮੈਂਬਰ ਮਨੋਜ ਤਿਵਾੜੀ, ਰਵਨੀਤ ਬਿੱਟੂ ਅਤੇ ਹੋਰ। - ਫੋਟੋ: ਮਹਾਜਨ
Advertisement

ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦੇ ਸਮਰਾਲਾ ਚੌਕ ਪੁੱਜਣ ’ਤੇ ਭਾਜਪਾ ਯੁਵਾ ਮੋਰਚਾ ਦੇ ਮੈਂਬਰਾਂ ਵੱਲੋਂ ਕੀਤੇ ਸਵਾਗਤ ਉਪਰੰਤ ਭਾਜਪਾ ਆਗੂਆਂ ਨੇ ਈਸਾਨਗਰ ਨੇੜੇ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਭੋਜਪੁਰੀ ਗਾਇਕ-ਅਦਾਕਾਰ ਮਨੋਜ ਤਿਵਾੜੀ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨੇ ਸੇਧੇ। ਤਿਵਾੜੀ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ਾ ਖ਼ਤਮ ਕੀਤਾ ਜਾ ਸਕਦਾ ਹੈ, ਪਰ ਜਿਹੜੀ ਸਰਕਾਰ ਖ਼ੁਦ ਨਸ਼ੇ ਵਿੱਚ ਗ੍ਰਸਤ ਹੋਵੇ, ਉਹ ਇਸ ਕੋਹੜ ਨੂੰ ਕੀ ਖ਼ਤਮ ਕਰੇਗੀ। ਉਨ੍ਹਾਂ ਦੋਸ਼ ਲਾਇਆ ਕਿ 10 ਸਾਲਾਂ ਵਿੱਚ ਝੂਠੇ ਵਾਅਦੇ ਕਰ ਕੇ ਦਿੱਲੀ ਨੂੰ 20 ਸਾਲ ਪਿੱਛੇ ਧੱਕਣ ਵਾਲੇ ‘ਆਪ’ ਆਗੂ ਹੁਣ ਪੰਜਾਬ ਵਿੱਚ ਵੀ ਉਹੀ ਹੱਥਕੰਡੇ ਅਪਣਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਨਸ਼ਾ ਮੁਕਤ ਪੰਜਾਬ ਦੇ ਦਾਅਵੇ ਕਰਨ ਵਾਲੀ ‘ਆਪ’ ਦੇ ਆਪਣੇ ਕਾਰਕੁਨ ਨਸ਼ਾ ਤਸਕਰਾਂ ਨਾਲ ਰਲੇ ਹੋਏ ਹਨ। ਸਾਬਕਾ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਯਾਤਰਾ ਹੁਣ ਆਪਣੇ ਆਖ਼ਰੀ ਪੜਾਅ ਵੱਲ ਵਧ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੀ ਗਿਣਤੀ ਵਿੱਚ ਜਲੰਧਰ ਸਮਾਪਤੀ ਸਮਾਗਮ ’ਚ ਪਹੁੰਚਣ। ਸੀਨੀਅਰ ਵਕੀਲ ਤੇ ਭਾਜਪਾ ਆਗੂ ਐੱਚ ਐੱਸ ਫੂਲਕਾ ਨੇ ਕਿਹਾ ਕਿ ਗੁਆਂਢੀ ਸੂਬੇ ਹਰਿਆਣਾ ਦੀ ਵਿਕਾਸ ਦਰ ਦੇ ਮੁਕਾਬਲੇ ਪੰਜਾਬ ਦੀ ਵਿਕਾਸ ਦਰ ਸੁੰਗੜ ਗਈ ਹੈ। ਇਸ ਮੌਕੇ ਪੰਜਾਬ ਭਾਜਪਾ ਦੇ ਜਨਰਲ ਸਕੱਤਰ ਰਜਨੀਸ਼ ਧੀਮਾਨ, ਜੀਵਨ ਗਰਗ, ਕੋਰ ਕਮੇਟੀ ਮੈਂਬਰ ਜੀਵਨ ਗੁਪਤਾ, ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ, ਸੀਨੀਅਰ ਆਗੂ ਐੱਸ ਐੱਸ ਚੰਨੀ, ਜ਼ਿਲ੍ਹਾ ਪ੍ਰਧਾਨ ਸੁਨੀਲ ਮੌਦਗਿਲ ਹਾਜ਼ਰ ਸਨ।

ਭੱਜੀ ਨੇ ਨਸ਼ੇ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ

ਲੁਧਿਆਣਾ (ਗੁਰਿੰਦਰ ਸਿੰਘ): ਭਾਜਪਾ ਵੱਲੋਂ ਸ਼ੁਰੂ ਕੀਤੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਦਾ ਹਲਕਾ ਗਿੱਲ ਵਿੱਚ ਭਾਜਪਾ ਦਿਹਾਤੀ ਦੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਦੀ ਅਗਵਾਈ ਹੇਠ ਪਿੰਡ ਦੋਲੋਂ ਕਲਾਂ ਵਿੱਚ ਪੁੱਜਣ ‘ਤੇ ਲੋਕਾਂ ਨੇ ਜੋਸ਼ੋ-ਖਰੋਸ਼ ਨਾਲ ਸਵਾਗਤ ਕੀਤਾ। ਇਸ ਮੌਕੇ ਰਾਜ ਸਭਾ ਮੈਂਬਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਹਰਭਜਨ ਸਿੰਘ ‘ਭੱਜੀ’, ਜੀਵਨ ਗਰਗ, ਵਿਧਾਇਕ ਰਾਜ ਕੁਮਾਰ ਭਾਟੀਆ ਦਿੱਲੀ, ਗੇਜਾ ਰਾਮ ਵਾਲਮੀਕਿ, ਪ੍ਰਿਤਪਾਲ ਸਿੰਘ ਬਲੀਏਵਾਲ ਅਤੇ ਸ੍ਰੀ ਜੀਵਨ ਗੁਪਤਾ ਨੇ ਸੰਬੋਧਨ ਕਰਦਿਆਂ ਪੰਜਾਬ ਵਿੱਚ ਨਸ਼ਿਆਂ ਦੇ ਵਧਣ ਲਈ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਮੌਕੇ ਪ੍ਰਧਾਨ ਗਗਨਦੀਪ ਸਿੰਘ ਸੰਨੀ ਕੈਂਥ ਨੇ ਕਿਹਾ ਕਿ ਨਸ਼ਿਆਂ ਵਿਰੁੱਧ ਲੜਾਈ ਸਿਰਫ਼ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਸਗੋਂ ਸਮਾਜ ਦੇ ਹਰ ਵਰਗ ਨੂੰ ਇਸ ਵਿੱਚ ਆਪਣੀ ਭੂਮਿਕਾ ਨਿਭਾਉਣੀ ਪਵੇਗੀ। ਇਸ ਮੌਕੇ ਪ੍ਰਿਤਪਾਲ ਸਿੰਘ ਬਲੀਏਵਾਲ, ਦਿੱਲੀ ਦੇ ਵਿਧਾਇਕ ਰਾਜ ਕੁਮਾਰ ਭਾਟੀਆ ਅਤੇ ਗੇਜਾ ਰਾਮ ਵਾਲਮੀਕਿ ਨੇ ਵੀ ਸੰਬੋਧਨ ਕੀਤਾ।

Advertisement
Advertisement
×