ਇੱਥੋਂ ਦੇ ਵਾਰਡ ਨੰਬਰ-29 ਤੋਂ ਓਮ ਪ੍ਰਕਾਸ਼ ਓਮੀ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ਭਾਜਪਾ ਨੂੰ ਅਲਵਿਦਾ ਆਖ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਿਆ। ਇਸ ਮੌਕੇ ਹਲਕਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਨੇ ਸ਼ਾਮਲ ਮੈਂਬਰਾਂ ਦਾ ਸਿਰੋਪਾਓ ਪਾ ਕੇ ਸਵਾਗਤ ਕਰਦਿਆਂ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਮਰਥਨ ’ਚ ਮਜ਼ਬੂਤ ਜਨਤਕ ਲਹਿਰ ਉੱਭਰੀ ਹੈ। ਅਕਾਲੀ ਦਲ ਦੀਆਂ ਪੰਜਾਬ ਬਚਾਓ ਰੈਲੀਆਂ ਨੇ ਪੰਜਾਬ ਦਾ ਮਾਹੌਲ ਬਦਲ ਕੇ ਰੱਖ ਦਿੱਤਾ ਅਤੇ ਲੋਕਾਂ ਦਾ ਵੱਧਦਾ ਉਤਸ਼ਾਹ ਸਿਰਫ਼ ਰਾਜਨੀਤਕ ਰੁਝਾਨ ਨਹੀਂ, ਸਗੋਂ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਦੇ ਝੂਠੇ ਵਾਅਦਿਆਂ ਵਿਰੁੱਧ ਜਨਤਕ ਗੁੱਸੇ ਦਾ ਪ੍ਰਤੀਬਿੰਬ ਹੈ। ਇਸ ਲਈ ਰੋਜ਼ਾਨਾ ਹਰ ਵਰਗ ਦੇ ਲੋਕ ਪੰਜਾਬ ਦੀ ਖੇਤਰੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਯਾਦੂ ਨੇ ਕਿਹਾ ਕਿ ਅਗਾਮੀ ਨਗਰ ਕੌਂਸਲ ਚੋਣਾਂ ’ਚ ਲੋਕਾਂ ਦੇ ਸਹਿਯੋਗ ਨਾਲ ਅਕਾਲੀ ਦਲ ਦਾ ਕਮੇਟੀ ’ਤੇ ਕਬਜ਼ਾ ਹੋਵੇਗਾ। ਓਮ ਪ੍ਰਕਾਸ਼ ਨੇ ਕਿਹਾ ਕਿ ਉਹ ਅਕਾਲੀ ਦਲ ਨਾਲ ਹਮੇਸ਼ਾਂ ਵਫ਼ਾਦਾਰੀ ਨਾਲ ਜੁੜੇ ਰਹਿਣਗੇ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਦਿਨ-ਰਾਤ ਮਿਹਨਤ ਕਰਨਗੇ। ਇਸ ਮੌਕੇ ਵਿਨੋਦ ਮਲਿਕ, ਗੋਬਿੰਦ ਕੁਮਾਰ, ਸ਼ਿਆਮ ਲਾਲ, ਰਾਜਿੰਦਰ, ਸ਼ੇਰੂ, ਰਾਮ ਕੋਹਲੀ, ਸੇਵਕ ਕੋਹਲੀ, ਭਾਨ, ਧਰਮਿੰਦਰ, ਮੰਗਲ, ਰਾਕੇਸ਼, ਪੰਕਜ, ਦੀਪਕ, ਭਗਤ, ਕਾਲਾ ਪੁਰੀ, ਰਵੀ ਐੱਮਸੀ, ਧਰਮਵੀਰ, ਧਨ ਸਿੰਘ, ਰਾਜ ਕੁਮਾਰ, ਅਸ਼ੋਕ ਮਾਧਾ, ਕਾਲਾ, ਬਿਮਲਾ, ਆਕਾਸ਼, ਗੋਪਾਲ ਹਲਵਾਈ, ਅਜੈ ਕੁਮਾਰ, ਲਕਸ਼ਮੀ, ਗਨੀ, ਕਲਾਵਤੀ, ਸੋਮਵਤੀ, ਕਰੇਸ਼ਨੀ, ਬਬਲੀ, ਰੇਖਾ, ਸੁਨੀਤਾ, ਸੋਨਾ, ਬਬੀਤਾ, ਸਨੀਤਾ ਦੀਪਕ, ਕਲਾ ਦੇਵੀ, ਬੋਮਾ ਆਦਿ ਨੇ ਅਕਾਲੀ ਦਲ ਵਿਚ ਸ਼ਮੂਲੀਅਤ ਕੀਤੀ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

