ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਭਾਜਪਾ ਆਗੂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

ਆਗੂ ’ਤੇ ਵੀ ਦਰਜ ਸੀ ਕਤਲ ਦੀ ਕੋਸ਼ਿਸ਼ ਦਾ ਕੇਸ
Advertisement

ਇੱਥੋਂ ਦੇ ਟਿੱਬਾ ਰੋਡ ਗੋਪਾਲ ਨਗਰ ਇਲਾਕੇ ਵਿੱਚ ਭਾਜਪਾ ਆਗੂ ਨਮਨ ਬਾਂਸਲ ’ਤੇ ਸ਼ੁੱਕਰਵਾਰ ਰਾਤ ਨੂੰ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਹਮਲਾਵਰ ਨਮਨ ਬਾਂਸਲ ਨੂੰ ਧਮਕੀਆਂ ਦਿੰਦੇ ਹੋਏ ਫਰਾਰ ਹੋ ਗਏ। ਫੱਟੜ ਨਮਨ ਨੇ ਜਦੋਂ ਰੌਲਾ ਪਾਇਆ ਤਾਂ ਲੋਕ ਇਕੱਠੇ ਹੋ ਗਏ। ਦੁਕਾਨਦਾਰਾਂ ਨੇ ਨਮਨ ਨੂੰ ਚੁੱਕਿਆ ਤੇ ਇਲਾਜ ਲਈ ਹਸਪਤਾਲ ਪਹੁੰਚਾਇਆ।

ਸੂਚਨਾ ਮਿਲਣ ਤੋਂ ਬਾਅਦ ਟਿੱਬਾ ਥਾਣੇ ਦੇ ਸੀਨੀਅਰ ਅਧਿਕਾਰੀ ਅਤੇ ਪੁਲੀਸ ਟੀਮ ਮੌਕੇ ’ਤੇ ਪਹੁੰਚ ਗਈ। ਪੁਲੀਸ ਨੇ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲੀਸ ਹਮਲਾਵਰਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Advertisement

ਭਾਜਪਾ ਦੇ ਯੁਵਾ ਜ਼ਿਲ੍ਹਾ ਉਪ ਪ੍ਰਧਾਨ ਨਮਨ ਬਾਂਸਲ ਨੇ ਦੱਸਿਆ ਕਿ ਉਸ ਦੀ ਗੋਪਾਲ ਨਗਰ ਵਿੱਚ ਦੁਕਾਨ ਹੈ ਅਤੇ ਪਿਛਲੇ ਦੋ-ਤਿੰਨ ਦਿਨਾਂ ਤੋਂ ਉਸ ਨੂੰ ਧਮਕੀਆਂ ਮਿਲ ਰਹੀਆਂ ਸਨ। ਸ਼ੁੱਕਰਵਾਰ ਰਾਤ ਨੂੰ ਵੀ ਕੁਝ ਨੌਜਵਾਨ ਦੁਕਾਨ ਨੇੜੇ ਚੱਕਰ ਮਾਰ ਰਹੇ ਸਨ ਪਰ ਉਸ ਨੇ ਅਣਗੌਲਿਆਂ ਕਰ ਦਿੱਤਾ। ਘਰ ਪਰਤਣ ਵੇਲੇ ਨੌਜਵਾਨਾਂ ਨੇ ਉਸ ਨੂੰ ਰੋਕ ਕੇ ਨਾਂ ਪੁੱਛਿਆ ਤੇ ਉਨ੍ਹਾਂ ਵਿੱਚੋਂ ਕੁਝ ਨੇ ਹਮਲਾ ਕਰ ਦਿੱਤਾ। ਉਹ ਆਪਣੀ ਜਾਨ ਬਚਾਉਣ ਲਈ ਇੱਕ ਦੁਕਾਨ ਵਿੱਚ ਵੜਿਆ ਜਿਸ ਮਗਰੋਂ ਹਮਲਾਵਰ ਭੱਜ ਗਏ।

ਜ਼ਿਕਰਯੋਗ ਹੈ ਕਿ ਨਮਨ ਬਾਂਸਲ ਵਿਰੁੱਧ ਵੀ ਬੀਤੀ ਅਕਤੂਬਰ-ਨਵੰਬਰ ਵਿੱਚ ਥਾਣਾ ਟਿੱਬਾ ਪੁਲੀਸ ਸਟੇਸ਼ਨ ਵਿੱਚ ਕਤਲ ਦੀ ਕੋਸ਼ਿਸ਼ ਸਮੇਤ ਕਈ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਸ ਮਗਰੋਂ ਉਹ ਲੰਬਾ ਸਮੇਂ ਫ਼ਰਾਰ ਰਿਹਾ ਤੇ ਦੂਜੀ ਧਿਰ ਨਾਲ ਸਮਝੌਤੇ ਮਗਰੋਂ ਵਾਪਸ ਆਇਆ।

Advertisement