ਭਾਜਪਾ ਹਾਈਕਮਾਨ ਅਸਤੀਫ਼ਾ ਪ੍ਰਵਾਨ ਕਰੇ: Sukhminderpal Singh Grewal
ਭਾਜਪਾ ਦੇ ਸਾਬਕਾ ਕੌਮੀ ਆਗੂ ਐਡਵੋਕੇਟ ਸੁਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਪਾਰਟੀ ਵਿੱਚ ਅਣਦੇਖੀ ਤੋਂ ਖਫ਼ਾ ਹੋ ਕੇ ਦਿੱਤੇ ਆਪਣੇ ਅਸਤੀਫ਼ੇ ਨੂੰ ਹਾਈਕਮਾਨ ਵੱਲੋਂ ਜਲਦੀ ਪ੍ਰਵਾਨ ਕਰਨ ਦੀ ਮੰਗ ਕੀਤੀ ਹੈ। ਗੱਲਬਾਤ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਉਹ ਪਿਛਲੇ...
Advertisement
ਭਾਜਪਾ ਦੇ ਸਾਬਕਾ ਕੌਮੀ ਆਗੂ ਐਡਵੋਕੇਟ ਸੁਖਮਿੰਦਰਪਾਲ ਸਿੰਘ ਗਰੇਵਾਲ ਭੂਖੜੀ ਕਲਾਂ ਨੇ ਪਾਰਟੀ ਵਿੱਚ ਅਣਦੇਖੀ ਤੋਂ ਖਫ਼ਾ ਹੋ ਕੇ ਦਿੱਤੇ ਆਪਣੇ ਅਸਤੀਫ਼ੇ ਨੂੰ ਹਾਈਕਮਾਨ ਵੱਲੋਂ ਜਲਦੀ ਪ੍ਰਵਾਨ ਕਰਨ ਦੀ ਮੰਗ ਕੀਤੀ ਹੈ। ਗੱਲਬਾਤ ਦੌਰਾਨ ਉਨ੍ਹਾਂ ਦੋਸ਼ ਲਾਇਆ ਕਿ ਉਹ ਪਿਛਲੇ 34 ਸਾਲਾਂ ਤੋਂ ਆਪਣੀ ‘ਕੇਸਰੀ ਦਸਤਾਰ ਵਾਲੀ ਪਛਾਣ’ ਨਾਲ ਜ਼ਮੀਨੀ ਪੱਧਰ ’ਤੇ ਸੇਵਾ ਕਰ ਰਹੇ ਹਨ, ਪਰ ਪਾਰਟੀ ਦੇ ਕੁਝ ਆਗੂਆਂ ਦੀ ਈਰਖਾ ਅਤੇ ਵਿਰੋਧ ਕਾਰਨ ਉਨ੍ਹਾਂ ਨੂੰ ਲਗਾਤਾਰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਸ੍ਰੀ ਗਰੇਵਾਲ ਨੇ ਕਿਹਾ ਕਿ ਲੰਮੀ ਸੇਵਾ ਦੇ ਬਾਵਜੂਦ ਪੰਜਾਬ ਵਿੱਚ ਕੋਈ ਢੁੱਕਵੀਂ ਜ਼ਿੰਮੇਵਾਰੀ ਨਾ ਦੇਣ ਅਤੇ ਬਾਹਰਲੇ ਸੂਬਿਆਂ ਵਿੱਚ ਭੇਜਣ ਤੋਂ ਨਾਰਾਜ਼ ਹੋ ਕੇ ਉਨ੍ਹਾਂ ਨੇ 2 ਅਗਸਤ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਮੰਗ ਕੀਤੀ ਕਿ ਅਸਤੀਫ਼ਾ ਪ੍ਰਵਾਨ ਕੀਤਾ ਜਾਵੇ।
Advertisement
Advertisement
×

