DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਜਪਾ ਦੇ ਸਥਾਪਨਾ ਦਿਵਸ ਮੌਕੇ ਸਮਾਗਮ

ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਨ ਦਾ ਅਹਿਦ

  • fb
  • twitter
  • whatsapp
  • whatsapp
featured-img featured-img
ਸਮਾਗਮ ਦੌਰਾਨ ਭਾਜਪਾ ਦਿਹਾਤੀ ਦੇ ਪ੍ਰਧਾਨ ਸਨੀ ਕੈਂਥ ਅਤੇ ਹੋਰ ਆਗੂ। -ਫੋਟੋ: ਇੰਦਰਜੀਤ ਵਰਮਾ
Advertisement

ਭਾਰਤੀ ਜਨਤਾ ਪਾਰਟੀ ਦੇ 47ਵੇਂ ਸਥਾਪਨਾ ਦਿਵਸ ਮੌਕੇ ਅੱਜ ਦਿਹਾਤੀ ਇਕਾਈ ਵੱਲੋਂ ਜ਼ਿਲ੍ਹਾ ਪ੍ਰਧਾਨ ਗਗਨਦੀਪ ਸਿੰਘ ਸਨੀ ਕੈਂਥ ਦੀ ਅਗਵਾਈ ਹੇਠ ਸਮਾਗਮ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ ’ਚ ਅਹੁਦੇਦਾਰਾਂ ਅਤੇ ਵਰਕਰਾਂ ਨੇ ਹਾਜ਼ਰੀ ਭਰੀ। ਵਰਕਰਾਂ ਨੇ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਇੱਕ ਕਰਨ ਦਾ ਅਹਿਦ ਲਿਆ।

ਇਸ ਮੌਕੇ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ, ਪੰਜਾਬ ਭਾਜਪਾ ਦੇ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਅਤੇ ਠੇਕੇਦਾਰ ਅਜਮੇਰ ਸਿੰਘ ਭਾਗਪੁਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਜ਼ਿਲ੍ਹਾ ਪ੍ਰਧਾਨ ਸਨੀ ਕੈਂਥ ਨੇ ਕਿਹਾ ਕਿ ਭਾਜਪਾ ਦਿਹਾਤੀ ਹਲਕਿਆਂ ਵਿੱਚ ਦਿਨੋਂ-ਦਿਨ ਮਜ਼ਬੂਤ ਹੋ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਪਾਰਟੀ ਨੂੰ ਹੋਰ ਵੱਡੀ ਕਾਮਯਾਬੀ ਮਿਲੇਗੀ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾ ਕੇ ਸੰਗਠਨ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਗੁਰਬਖਸ਼ ਸਿੰਘ ਵਿੱਕੀ ਬਾਜਵਾ, ਅਵਤਾਰ ਸਿੰਘ ਭਾਟੀਆ, ਰੋਹਿਤ ਮੁੰਜਾਲ, ਰਵਿੰਦਰ ਵਰਮਾ, ਪਰਮਿੰਦਰ ਸਿੰਘ ਪੱਪੂ, ਰੋਹਿਤ ਸ਼ਰਮਾ, ਹਰਪ੍ਰੀਤ ਸਿੰਘ ਰੁੜਕਾ, ਹਰਸ਼ਦੀਪ ਕਪੂਰ, ਪੁਸ਼ਪਿੰਦਰ ਸਿੰਘ, ਬਲਵੰਤ ਸਿੰਘ, ਸੰਦੀਪ ਠਾਕੁਰ, ਸੂਰਜ ਪਰੋਚੇ, ਬੰਪੀ ਰਾਮਗੜ੍ਹ, ਸ੍ਰੀਮਤੀ ਮਨਪ੍ਰੀਤ ਕੌਰ, ਜਗਪਾਲ ਸਿੰਘ ਕੇ ਪੀ ਰਾਣਾ ਹਾਜ਼ਰ ਸਨ।

Advertisement

ਮੁੱਲਾਂਪੁਰ ਦਾਖਾ ’ਚ ਵੀ ਸਮਾਗਮ

Advertisement

ਮੁੱਲਾਂਪੁਰ ਦਾਖਾ: ਵਿਧਾਨ ਸਭਾ ਹਲਕਾ ਦਾਖਾ ਦੇ ਭਾਜਪਾ ਵਰਕਰਾਂ ਅਤੇ ਅਹੁਦੇਦਾਰਾਂ ਵੱਲੋਂ ਅੱਜ ਭਾਰਤੀ ਜਨਤਾ ਪਾਰਟੀ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਹਲਕਾ ਦਾਖਾ ਦੇ ਇੰਚਾਰਜ ਮੇਜਰ ਸਿੰਘ ਦੇਤਵਾਲ ਨੇ ਪਾਰਟੀ ਵਰਕਰਾਂ ਅਤੇ ਆਹੁਦੇਦਾਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਆਖਿਆ ਕਿ ਵਰਕਰਾਂ ਦੀ ਹਿੰਮਤ ਅਤੇ ਦਿਨ-ਰਾਤ ਕੀਤੀ ਮਿਹਨਤ ਨਾਲ ਪਾਰਟੀ ਇਸ ਮੁਕਾਮ ਤੱਕ ਪਹੁੰਚੀ ਹੈ। ਉਨ੍ਹਾਂ ਆਖਿਆ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਯੋਜਨਾਵੱਧ ਤਰੀਕੇ ਨਾਲ ਕੰਮ ਕਰਨ ਲਈ ਪ੍ਰੇਰਿਆ। ਇਸ ਮੌਕੇ ਸੰਜੀਵ ਢੰਡ, ਜਗਜੀਵਨ ਰਕਬਾ ਜ਼ਿਲ੍ਹਾ ਉਪ ਪ੍ਰਧਾਨ, ਅੰਬੂ ਰਾਮ ਮੁਸ਼ਾਲ, ਭੁਪਿੰਦਰ ਸਿੰਘ, ਮੰਗਤ ਭਗਤ, ਗੁਰਜੋਤ ਕੌਰ ਗਾਲਿਬ, ਬਿੰਦਰ ਬਾਂਸਲ, ਗੁਰਦੇਵ ਮਨੋਹਰ, ਮਦਨ ਸ਼ਰਮਾ, ਰਮੇਸ਼ ਸਿੰਗਲਾ, ਅਰੁਣ, ਬਾਵਾ ਜੈਨ, ਰਾਕੇਸ਼ ਕੁਮਾਰ, ਹਰਜਿੰਦਰ ਚੌਹਾਨ, ਸੁਮਨਪ੍ਰੀਤ, ਬਲਵੰਤ ਸਿੰਘ, ਸ੍ਰੀ ਪਾਲ ਅਤੇ ਡਾ. ਕਰਮ ਸਿੰਘ ਸਣੇ ਵੱਡੀ ਗਿਣਤੀ ਭਾਜਪਾ ਵਰਕਰ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
×