DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਜਪਾ ਵੱਲੋਂ ਮੋਗਾ ਰੈਲੀ ਲਈ ਮੀਟਿੰਗਾਂ ਦਾ ਦੌਰ ਜਾਰੀ

ਮਹਿਲਾ ਮੋਰਚਾ ਵੱਲੋਂ ਜਗਰਾਉਂ ਦੇ ਪਾਰਟੀ ਵਰਕਰਾਂ ਨਾਲ ਮੁਲਾਕਾਤ

  • fb
  • twitter
  • whatsapp
  • whatsapp
featured-img featured-img
ਜਗਰਾਉਂ ’ਚ ਹੋਈ ਮੀਟਿੰਗ ’ਚ ਸ਼ਾਮਲ ਭਾਜਪਾ ਵਰਕਰ। -ਫੋਟੋ: ਢਿੱਲੋਂ
Advertisement

ਭਾਰਤੀ ਜਨਤਾ ਪਾਰਟੀ ਵੱਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਕਿੱਲੀ ਚਾਹਲਾਂ ਵਿੱਚ ਕੀਤੀ ਜਾ ਰਹੀ ਰੈਲੀ ਲਈ ਜਗਰਾਉਂ ਦੇ ਆਗੂਆਂ ਅਤੇ ਸਰਗਰਮ ਵਰਕਰਾਂ ਨਾਲ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਹੈ। ਜਗਰਾਉਂ ਦੇ ਭਾਜਪਾ ਆਗੂਆਂ ਨਾਲ ਰਾਬਤਾ ਕਰਦੇ ਹੋਏ ਸੂਬਾ ਮਹਿਲਾ ਆਗੂ ਰਾਸ਼ੀ ਅਗਰਵਾਲ, ਮੀਤ ਪ੍ਰਧਾਨ ਪ੍ਰਦੇਸ਼ ਮਹਿਲਾ ਮੋਰਚਾ ਨੇ ਆਖਿਆ ਕਿ ਮੋਗਾ ਰੈਲੀ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਦਾ ਮੁੱਢ ਬੰਨ੍ਹੇਗੀ। ਰੈਲੀ ਨੂੰ ਸੰਬੋਧਨ ਕਰਨ ਲਈ ਅਮਿਤ ਸ਼ਾਹ ਖਾਸ ਤੌਰ ’ਤੇ ਪਹੁੰਚਣਗੇ। ਉਨ੍ਹਾਂ ਸੂਬੇ ਦੀ ਆਮ ਆਦਮੀ ਸਰਕਾਰ ਤੇ ਵਰ੍ਹਦਿਆਂ ਆਖਿਆ ਕਿ ਪੰਜਾਬ ਦੇ ਹਾਲਾਤ ਇਸ ਕਦਰ ਖਰਾਬ ਹੋ ਚੁੱਕੇ ਹਨ ਕਿ ਕਾਨੂੰਨ ਨਾਮ ਦੀ ਕੋਈ ਚੀਜ ਨਹੀਂ ਰਹਿ ਗਈ। ਜ਼ਿਲ੍ਹਾ ਪ੍ਰਧਾਨ ਡਾ. ਰਾਜਿੰਦਰ ਸ਼ਰਮਾ ਨੇ ਆਖਿਆ ਕਿ 14 ਮਾਰਚ ਰੈਲੀ ਵਾਲੇ ਦਿਨ ਨੂੰ ਪੰਜਾਬ ਦੇ ਲੋਕ ਇੱਕ ਬਦਲਾਅ ਵੱਜੋਂ ਲੈ ਰਹੇ ਹਨ, ਜਿਸ ਦਾ ਅਸਰ ਅਗਾਮੀਂ ਵਿਧਾਨ ਸਭਾ ਚੋਣਾਂ ਵਿੱਚ ਦੇਖਣ ਨੂੰ ਮਿਲੇਗਾ। ਉਨ੍ਹਾ ਇਸ ਮੌਕੇ ਰੈਲੀ ਦੀ ਸਫ਼ਲਤਾ ਲਈ ਜ਼ਿਲ੍ਹੇ ਦੇ ਆਗੂਆਂ ਅਤੇ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਨਿਰਧਾਰਤ ਕੀਤੀਆਂ।  ਮੀਟਿੰਗ ਵਿੱਚ ਸੁਮਿਤ ਅਰੋੜਾ, ਸਤੀਸ਼ ਕੁਮਾਰ ਪੱਪੂ, ਟੋਨੀ ਵਰਮਾ, ਨਵਨੀਤ ਗੁਪਤਾ, ਰਾਜਪਾਲ ਜੈਨ, ਅਨਿਲ ਕੁਮਾਰ ਸ਼ੈਂਟੀ, ਸੌਰਵ ਗੁਪਤਾ, ਡਾ. ਨਿਰਮਲ ਭੁੱਲਰ, ਪੰਡਤ ਰਾਮ ਚੰਦਰ ਆਦਿ ਆਗੂ ਹਾਜ਼ਰ ਸਨ।

Advertisement
Advertisement
×