ਭਾਜਪਾ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਪੰਜ ਉਮੀਦਵਾਰਾਂ ਦਾ ਐਲਾਨ

ਭਾਜਪਾ ਵੱਲੋਂ ਲੁਧਿਆਣਾ ਜ਼ਿਲ੍ਹੇ ਦੇ ਪੰਜ ਉਮੀਦਵਾਰਾਂ ਦਾ ਐਲਾਨ

ਭਾਜਪਾ ਆਗੂ ਬਿਕਰਮ ਸਿੱਧੂ ਨੂੰ ਟਿਕਟ ਮਿਲਣ ’ਤੇ ਵਧਾਈ ਦਿੰਦੇ ਹੋਏ ਪਾਰਟੀ ਵਰਕਰ।

ਗਗਨਦੀਪ ਅਰੋੜਾ

ਲੁਧਿਆਣਾ, 21 ਜਨਵਰੀ

ਭਾਰਤੀ ਜਨਤਾ ਪਾਰਟੀ ਤੇ ਲੋਕ ਕਾਂਗਰਸ ਪਾਰਟੀ ਦੇ ਗਠਜੋੜ ਤੋਂ ਬਾਅਦ ਆਖਰਕਾਰ ਭਾਰਤੀ ਜਨਤਾ ਪਾਰਟੀ ਨੇ ਸਨਅਤੀ ਸ਼ਹਿਰ ਦੀਆਂ 14 ਸੀਟਾਂ ’ਚੋਂ ਪੰਜ ਸੀਟਾਂ ’ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਚਾਰ ਨਵੇਂ ਚਿਹਰਿਆਂ ਨਾਲ ਭਾਜਪਾ ਨੇ ਪੰਜ ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਭਾਜਪਾ ਨੇ ਹਲਕਾ ਕੇਂਦਰੀ ਤੋਂ ਆਪਣੇ ਪੁਰਾਣੇ ਸਾਥੀ ਗੁਰਦੇਵ ਸ਼ਰਮਾ ਦੇਬੀ ’ਤੇ ਦਾਅ ਖੇਡਿਆ ਹੈ, ਜਦੋਂ ਕਿ ਪੱਛਮੀ ਤੋਂ ਸੀਨੀਅਰ ਵਕੀਲ ਬਿਕਰਮ ਸਿੱਧੂ ਨੂੰ ਕੈਬਨਿਟ ਮੰਤਰੀ ਆਸ਼ੂ ਖਿਲਾਫ਼ ਉਤਾਰਿਆ ਹੈ। ਜਦੋਂ ਕਿ ਸਾਬਕਾ ਆਈ.ਏ.ਐਸ. ਅਧਿਕਾਰੀ ਐਸ.ਆਰ ਲੱਧੜ ਨੂੰ ਹਲਕਾ ਗਿੱਲ ਤੋਂ ਉਮੀਦਵਾਰ ਐਲਾਨਿਆ ਹੈ। ਜਗਰਾਉਂ ਤੋਂ ਵੀ ਸਾਬਕਾ ਤਹਿਸੀਲਦਾਰ ਕੰਵਰ ਨਰਿੰਦਰ ਸਿੰਘ ਨਵਾਂ ਚਿਹਰਾ ਹਨ ਤੇ ਖੰਨਾ ਤੋਂ ਕੈਬਨਿਟ ਮੰਤਰੀ ਗੁਰਕੀਰਤ ਕੋਟਲੀ ਖਿਲਾਫ਼ ਗੁਰਪ੍ਰੀਤ ਭੱਟੀ ਨੂੰ ਮੈਦਾਨ ’ਚ ਉਤਾਰਿਆ ਹੈ।

ਹਲਕਾ ਕੇਂਦਰੀ ਸੀਟ ਤੋਂ ਸਾਬਕਾ ਸਿਹਤ ਮੰਤਰੀ ਸਵ. ਸਤਪਾਲ ਗੁਸਾਈਂ ਉਮੀਦਵਾਰ ਹੁੰਦੇ ਸਨ। ਸਤਪਾਲ ਗੁਸਾਈਂ ਦੇ ਰਿਸ਼ਤੇਦਾਰ ਗੁਰਦੇਵ ਸ਼ਰਮਾ ਦੇਬੀ ਨੇ 2017 ’ਚ ਉਨ੍ਹਾਂ ਦੀ ਸੀਟ ਖੋਹ ਲਈ ਸੀ। ਹਾਲਾਂਕਿ ਸਤਪਾਲ ਗੁਸਾਈਂ ਨੇ ਇਸ ਦਾ ਵਿਰੋਧ ਕੀਤਾ ਸੀ ਤੇ ਕਾਂਗਰਸ ’ਚ ਸ਼ਾਮਲ ਹੋ ਗਏ ਸਨ, ਪਰ ਅਗਲੇ ਦਿਨ ਦੁਬਾਰਾ ਉਹ ਵਾਪਸ ਭਾਜਪਾ ’ਚ ਸ਼ਾਮਲ ਹੋ ਗਏ ਸਨ। ਗੁਰਦੇਵ ਸ਼ਰਮਾ ਦੇਬੀ ਕਾਂਗਰਸ ਦੇ ਸੁਰਿੰਦਰ ਡਾਬਰ ਤੋਂ ਹਾਰ ਗਏ ਸਨ। ਇਸ ਵਾਰ ਫਿਰ ਗੁਰਦੇਵ ਸ਼ਰਮਾ ਦੇਬੀ ’ਤੇ ਪਾਰਟੀ ਨੇ ਦਾਅ ਖੇਡਿਆ ਹੈ। ਕਰੀਬ ਇੱਕ ਸਾਲ ਪਹਿਲਾਂ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਣ ਵਾਲੇ ਵਕੀਲ ਬਿਕਰਮ ਸਿੰਘ ਸਿੱਧੂ ’ਤੇ ਵੀ ਭਾਜਪਾ ਨੇ ਇਸ ਸਾਲ ਦਾਅ ਖੇਡਿਆ ਹੈ। ਬਿਕਰਮ ਸਿੱਧੂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ਼ ਪਿਛਲੇ ਇੱਕ ਸਾਲ ਤੋਂ ਡਟੇ ਹੋਏ ਹਨ ਅਤੇ ਉਨ੍ਹਾਂ ਨੇ ਕਈ ਘੁਟਾਲੇ ਬਾਹਰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਹੈ। ਉਹ ਇੱਕ ਸਾਲ ਤੋਂ ਪੱਛਮੀ ਹਲਕੇ ’ਚੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ। ਬਿਕਰਮ ਸਿੱਧੂ ਦੇ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਇਹ ਸੀਟ ਕਾਫ਼ੀ ਰੋਮਾਂਚਿਕ ਹੋ ਗਈ ਹੈ। ਕੁਝ ਸਮਾਂ ਪਹਿਲਾਂ ਭਾਜਪਾ ਦਾ ਪੱਲ੍ਹਾ ਫੜਨ ਵਾਲੇ ਸਾਬਕਾ ਆਈ.ਏ.ਐਸ. ਅਧਿਕਾਰੀ ਨੂੰ ਵੀ ਭਾਜਪਾ ਨੇ ਗਿੱਲ ਹਲਕੇ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ। ਲੱਧੜ ਕਿਸਾਨਾਂ ਦੇ ਹਮਾਇਤੀ ਰਹੇ ਹਨ ਤੇ ਉਨ੍ਹਾਂ ਨੇ ਦਾਣਾ ਮੰਡੀ ’ਚ ਇੱਕ ਵੱਡਾ ਪ੍ਰੋਗਰਾਮ ਵੀ ਕਿਸਾਨਾਂ ਦੇ ਹੱਕ ’ਚ ਕਰਵਾਇਆ ਸੀ। ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਨੇ ਭਾਜਪਾ ’ਚ ਸ਼ਮੂਲੀਅਤ ਕੀਤੀ ਸੀ। ਖੰਨਾ ਤੋਂ ਗੁਰਕੀਰਤ ਕੋਟਲੀ ਖਿਲਾਫ਼ ਭਾਜਪਾ ਨੇ ਉਥੇਂ ਦੇ ਨਵੇਂ ਚਿਹਰੇ ਗੁਰਪ੍ਰੀਤ ਭੱਟੀ ਨੂੰ ਚੋਣ ਮੈਦਾਨ ’ਚ ਉਤਾਰਿਆ ਹੈ। ਗੁਰਪ੍ਰੀਤ ਭੱਟੀ ਪਹਿਲਾਂ ਮਨਪ੍ਰੀਤ ਸਿੰਘ ਬਾਦਲ ਦੀ ਪਾਰਟੀ ਤੋਂ ਉਥੋਂ ਚੋਣ ਲੜ ਚੁੱਕੇ ਹਨ ਅਤੇ 2017 ’ਚ ਆਮ ਆਦਮੀ ਪਾਰਟੀ ਵੱਲੋਂ ਅਮਲੋਹ ਇਲਾਕੇ ਤੋਂ ਚੋਣ ਲੜੇ ਸਨ ਅਤੇ ਹੁਣ ਭਾਜਪਾ ਨੇ ਉਨ੍ਹਾਂ ਨੂੰ ਖੰਨਾ ਤੋਂ ਟਿਕਟ ਦੇਣ ਕੇ ਮੈਦਾਨ ’ਚ ਉਤਾਰਿਆ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਪੰਜਾਬ ਬਜਟ 2022-23 ਦੀ ਪੁਣ-ਛਾਣ

ਪੰਜਾਬ ਬਜਟ 2022-23 ਦੀ ਪੁਣ-ਛਾਣ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਰੁਪਏ ਦੀ ਕੀਮਤ ਵਿਚ ਨਿਘਾਰ ਦਾ ਦੂਜਾ ਪਾਸਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਸਰਕਾਰ ਦੇ ਬਜਟ ਦਾ ਲੇਖਾ-ਜੋਖਾ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਪੰਜਾਬ ਦਾ ਬਜਟ ਅਤੇ ਖੇਤੀ ਸੈਕਟਰ

ਸ਼ਹਿਰ

View All